ਰਾਖੀ ਸਾਵੰਤ ਨੇ ਕੀਤੀ ''ਖ਼ਤਰੋਂ ਕੇ ਖਿਲਾੜੀ'' ਦੀ ਭਵਿੱਖਬਾਣੀ, ਦੱਸਿਆ ''ਬਿੱਗ ਬੌਸ 14'' ਦਾ ਇਹ ਮੁਕਾਬਲੇਬਾਜ਼ ਹੀ ਜਿੱਤੇਗਾ

Saturday, May 08, 2021 - 05:02 PM (IST)

ਰਾਖੀ ਸਾਵੰਤ ਨੇ ਕੀਤੀ ''ਖ਼ਤਰੋਂ ਕੇ ਖਿਲਾੜੀ'' ਦੀ ਭਵਿੱਖਬਾਣੀ, ਦੱਸਿਆ ''ਬਿੱਗ ਬੌਸ 14'' ਦਾ ਇਹ ਮੁਕਾਬਲੇਬਾਜ਼ ਹੀ ਜਿੱਤੇਗਾ

ਨਵੀਂ ਦਿੱਲੀ (ਬਿਊਰੋ) : ਕਲਰਜ਼ ਟੀ. ਵੀ. ਦੇ ਐਡਵੈਂਚਰ ਰਿਐਲਿਟੀ ਸ਼ੋਅ ਫੀਅਰ ਫੈਕਟਰ 'ਖ਼ਤਰੋਂ ਕੇ ਖਿਲਾੜੀ' ਸੀਜ਼ਨ 11 ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਦੁਨੀਆ ਭਰ 'ਚ ਕੋਵਿਡ-19 ਦੇ ਹਾਲਾਤ ਦੇਖਦੇ ਹੋਏ ਸ਼ੋਅ ਇਸ ਵਾਰ ਦੱਖਣੀ ਅਫਰੀਕਾ ਦੇ ਕੇਪ ਟਾਊਨ ਸ਼ਹਿਰ 'ਚ ਸ਼ੂਟ ਕੀਤਾ ਜਾ ਰਿਹਾ ਹੈ। ਹਿੱਸਾ ਲੈਣ ਲਈ ਕਈ ਸਿਤਾਰੇ ਕੇਪ ਟਾਊਨ ਲਈ ਰਵਾਨਾ ਹੋ ਚੁੱਕੇ ਹਨ। ਸ਼ੋਅ 'ਚ ਇਸ ਵਾਰ ਅਭਿਨਵ ਸ਼ੁਕਲਾ, ਰਾਹੁਲ ਵੈਦਿਆ, ਨਿੱਕੀ ਤੰਬੋਲੀ, ਵਰੁਣ ਸੂਦ, ਸ਼ਵੇਤਾ ਤਿਵਾਰੀ ਅਤੇ ਅਰਜੁਨ ਬਿਜਲਾਨੀ ਵੀ ਸ਼ਾਮਲ ਹੋ ਰਹੇ ਹਨ। ਇਸ ਦੌਰਾਨ ਰਾਖੀ ਸਾਵੰਤ ਨੇ ਆਪਣੇ ਖ਼ਾਸ ਅੰਦਾਜ਼ 'ਚ ਸ਼ੋਅ ਦੇ ਜੇਤੂ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ। ਨਾਲ ਹੀ ਕਿਹਾ ਕਿ ਉਹ ਖ਼ੁਦ ਮੋਗਲੀ ਦੇ ਖ਼ਾਨਦਾਨ 'ਚੋਂ ਹੈ। ਸੱਪ-ਬਿੱਛੂ ਉਸ ਦਾ ਕੁਝ ਨਹੀਂ ਵਿਗਾੜ ਸਕਦੇ।

ਰਾਖੀ ਅਨੁਸਾਰ, 'ਖ਼ਤਰੋਂ ਕੇ ਖਿਲਾੜੀ' ਸੀਜ਼ਨ 11 'ਬਿੱਗ ਬੌਸ 14' 'ਚ ਉਨ੍ਹਾਂ ਨਾਲ ਰਹੇ ਅਭਿਨਵ ਸ਼ੁਕਲਾ ਜਿੱਤਣਗੇ। ਇਕ ਪੈਪਰਾਜ਼ੀ ਇੰਸਟਾਗ੍ਰਾਮ ਪੇਜ 'ਤੇ ਰਾਖੀ ਦਾ ਇਹ ਵੀਡੀਓ ਪੋਸਟ ਕੀਤਾ ਗਿਆ ਹੈ, ਜੋ ਖ਼ੂਬ ਵਾਇਰਲ ਹੋ ਰਿਹਾ ਹੈ। ਰਾਖੀ ਇਸ ਵੀਡੀਓ 'ਚ ਆਖ ਰਹੇ ਹਨ, 'ਅਭਿਨਵ ਸ਼ੁਕਲਾ ਬਹੁਤ ਸਟਰਾਂਗ (ਮਜ਼ਬੂਤ) ਹਨ। ਮੈਨੂੰ ਲੱਗਦਾ ਹੈ ਕਿ ਅਭਿਨਵ ਸ਼ੁਕਲਾ ਹੀ ਜਿੱਤਣਗੇ, ਕਿਉਂਕਿ ਉਹ ਕਿਸੇ ਦੇ ਬਾਪ ਤੋਂ ਡਰਦੇ ਨਹੀਂ। ਜੇਕਰ ਮੈਂ ਨਹੀਂ ਜਿੱਤਦੀ ਹਾਂ ਤਾਂ ਉਹ ਹੀ 1000 ਫ਼ੀਸਦ ਜਿੱਤਣਗੇ। ਰਾਖੀ ਨੇ ਦਿਵਿਆਂਕਾ ਤ੍ਰਿਪਾਠੀ ਨੂੰ ਆਪਣਾ ਪਸੰਦੀਦਾ ਦੱਸਿਆ। 

ਦੱਸ ਦੇਈਏ ਅਭਿਨਵ, ਰਾਹੁਲ ਅਤੇ ਨਿੱਕੀ ਨਾਲ ਰਾਖੀ 'ਬਿੱਗ ਬੌਸ' ਦੇ ਘਰ ਰਹਿ ਚੁੱਕੀ ਹੈ। ਘਰ 'ਚ ਰਾਖੀ ਨੇ ਅਭਿਨਵ ਨੂੰ ਖ਼ੂਬ ਛੇੜਿਆ ਸੀ। ਇਸ ਨੂੰ ਲੈ ਕੇ ਕਾਫ਼ੀ ਵਿਵਾਦ ਵੀ ਹੋਇਆ ਸੀ।
ਦੱਸਣਯੋਗ ਹੈ ਕਿ ਰਾਖੀ ਸਾਵੰਤ ਨੇ ਹਾਲ ਹੀ 'ਚ ਆਪਣੀ ਮਾਂ ਦੀ ਕੈਂਸਰ ਦੀ ਸਰਜਰੀ ਕਰਵਾਈ ਸੀ, ਜਿਸ ਲਈ ਸਲਮਾਨ ਖ਼ਾਨ ਨੇ ਉਸ ਦੀ ਮਦਦ ਕੀਤੀ ਸੀ।


author

sunita

Content Editor

Related News