ਪ੍ਰੇਮਿਕਾ ਸ਼ਮਿਤਾ ਸ਼ੈੱਟੀ ਦੇ ਲਈ ਮੁੰਬਈ ਸ਼ਿਫਟ ਹੋਏ ਰਾਕੇਸ਼ ਬਾਪਟ, ਅਦਾਕਾਰ ਨੇ ਖਰੀਦਿਆ ਨਵਾਂ ਘਰ

Friday, May 13, 2022 - 05:52 PM (IST)

ਪ੍ਰੇਮਿਕਾ ਸ਼ਮਿਤਾ ਸ਼ੈੱਟੀ ਦੇ ਲਈ ਮੁੰਬਈ ਸ਼ਿਫਟ ਹੋਏ ਰਾਕੇਸ਼ ਬਾਪਟ, ਅਦਾਕਾਰ ਨੇ ਖਰੀਦਿਆ ਨਵਾਂ ਘਰ

ਮੁੰਬਈ- 'ਬਿਗ ਬੌਸ ਓ.ਟੀ.ਟੀ.' ਫੇਮ ਰਾਕੇਸ਼ ਬਾਪਟ ਇਨ੍ਹੀਂ ਦਿਨੀਂ ਸ਼ਮਿਤਾ ਸ਼ੈੱਟੀ ਨੂੰ ਡੇਟ ਕਰ ਰਹੇ ਹਨ। ਦੋਵਾਂ ਨੂੰ ਹਮੇਸ਼ਾ ਹੀ ਇਕ-ਦੂਜੇ ਦੀ ਸਪਾਟ ਕਰਦੇ ਦੇਖਿਆ ਜਾਂਦਾ ਹੈ। ਹਾਲ ਹੀ 'ਚ ਖ਼ਬਰ ਆਈ ਹੈ ਕਿ ਰਾਕੇਸ਼ ਨੇ ਨਵਾਂ ਘਰ ਖਰੀਦਿਆ ਹੈ ਅਤੇ ਪੁਣੇ ਤੋਂ ਮੁੰਬਈ ਸ਼ਿਫਟ ਹੋ ਗਏ ਹਨ। ਜਿਸ ਦੀਆਂ ਤਸਵੀਰਾਂ ਅਦਾਕਾਰ ਨੇ ਸੋਸਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਤਸਵੀਰਾਂ 'ਚ ਰਾਕੇਸ਼ ਬਲੈਕ ਟੀ-ਸ਼ਰਟ ਅਤੇ ਟਰਾਊਜਰ 'ਚ ਨਜ਼ਰ ਆ ਰਿਹਾ ਹੈ। 

PunjabKesari
ਅਦਾਕਾਰ ਬਾਲਕਨੀ ਤੋਂ ਮੁੰਬਈ ਦਾ ਨਜ਼ਾਰਾ ਦੇਖਦੇ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ ਅਤੇ ਅਦਾਕਾਰ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ। 

PunjabKesari
ਸੁਣਨ 'ਚ ਆ ਰਿਹਾ ਹੈ ਕਿ ਰਾਕੇਸ਼ ਨੇ ਇਹ ਘਰ ਪ੍ਰੇਮਿਕਾ ਸ਼ਮਿਤਾ ਸ਼ੈੱਟੀ ਦੇ ਕਾਰਨ ਖਰੀਦਿਆ ਹੈ। ਸ਼ਮਿਤਾ ਚਾਹੁੰਦੀ ਸੀ ਕਿ ਰਾਕੇਸ਼ ਉਨ੍ਹਾਂ ਦੇ ਕੋਲ ਮੁੰਬਈ 'ਚ ਹੀ ਰਹੇ। ਦੱਸ ਦੇਈਏ ਕਿ ਜਦੋਂ ਰਿਧੀ ਡੋਗਰਾ ਅਤੇ ਰਾਕੇਸ਼ ਬਾਪਟ ਦਾ ਤਲਾਕ ਹੋ ਗਿਆ ਸੀ ਤਾਂ ਅਦਾਕਾਰ ਪੁਣੇ ਸ਼ਿਫਟ ਹੋ ਗਏ ਸਨ ਅਤੇ ਮੁੰਬਈ ਵਾਪਸ ਨਹੀਂ ਆਉਣਾ ਚਾਹੁੰਦੇ ਸਨ ਪਰ ਸ਼ਮਿਤਾ ਦਾ ਪਿਆਰ ਉਨ੍ਹਾਂ ਨੂੰ ਵਾਪਸ ਮੁੰਬਈ ਲੈ ਆਇਆ ਹੈ। 

PunjabKesari


author

Aarti dhillon

Content Editor

Related News