ਰਾਜਵੀਰ ਜਵੰਦਾ ਦਾ ਹਾਲ ਜਾਣ ਕੇ ਆਈ ਸਾਰਾ ਗੁਰਪਾਲ, ਪੋਸਟ ਸਾਂਝੀ ਕਰ ਦੱਸੀ ਸਾਰੀ ਗੱਲ
Tuesday, Sep 30, 2025 - 03:27 PM (IST)

ਐਂਟਰਟੇਨਮੈਂਟ ਡੈਸਕ- ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਇਸ ਸਮੇਂ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ। ਇਸ ਵਿਚਾਲੇ ਪ੍ਰਸ਼ੰਸਕ ਅਤੇ ਪੰਜਾਬੀ ਕਲਾਕਾਰਾਂ ਵੱਲੋਂ ਗਾਇਕ ਲਈ ਲਗਾਤਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਉਹ ਜਲਦੀ ਤੋਂ ਠੀਕ ਹੋਣ ਆਪਣੇ ਪਰਿਵਾਰ ਵਿੱਚ ਪਰਤਣ। ਦੱਸ ਦੇਈਏ ਕਿ ਹਾਲ ਹੀ ਵਿੱਚ ਇੱਕ ਸੜਕ ਹਾਦਸੇ ਦੌਰਾਨ ਗਾਇਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਨੂੰ ਕਈ ਅੰਦਰੂਨੀ ਸੱਟਾਂ ਲੱਗੀਆਂ ਹਨ। ਰਾਜਵੀਰ ਦੀ ਸਿਹਤ ਬਾਰੇ ਹਰ ਅਪਡੇਟ ਜਾਣਨ ਲਈ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਦੱਸ ਦੇਈਏ ਕਿ ਇਸ ਵਿਚਾਲੇ ਪੰਜਾਬੀ ਗਾਇਕਾ ਅਤੇ ਅਦਾਕਾਰਾ ਸਾਰਾ ਗੁਰਪਾਲ ਵੀ ਰਾਜਵੀਰ ਜਵੰਦਾ ਦਾ ਹਾਲ ਜਾਣਨ ਲਈ ਫੋਰਟਿਸ ਹਸਪਤਾਲ ਪਹੁੰਚੀ। ਇਸ ਤੋਂ ਬਾਅਦ ਉਨ੍ਹਾਂ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਹੁਣੇ ਹਸਪਤਾਲ ਤੋਂ ਵਾਪਸ ਆਏ ਹਾਂ, ਦਿਲ ਬਹੁਤ ਦੁੱਖੀ ਹੋਇਆ। ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਰੱਬ ਜਲਦੀ ਤੋਂ ਤੰਦਰੁਸਤੀ ਦੇਵੇ ਤੇ ਤੁਸੀ ਵੀ ਦੁਆਵਾਂ ਕਰੋ, ਪ੍ਰੇਅ ਕਰੋ ਪਰਿਵਾਰ ਨੂੰ ਹਿੰਮਤ ਬਖਸ਼ੇ। ਇੰਨੇ ਦੁੱਖੀ ਹਾਲ ਵਿੱਚ ਪਰਿਵਾਰ ਨੂੰ ਦੇਖਣਾ ਬਹੁਤ ਮਨ ਦੁੱਖਦਾ ਹੈ। ਰੱਬ ਸਭ ਠੀਕ ਕਰੇ ਰਾਜਵੀਰ ਜਵੰਦਾ...