'ਰਾਤ ਦਿਨ ਤੈਨੂੰ ਤੱਕਦੀ ਰਹਿੰਦੀ, ਕਿਉਂ ਘਰ ਨਹੀਂ ਮੁੜਿਆ ਸ਼ੇਰਾ?' ਪੁੱਤ ਦੇ ਸਸਕਾਰ ਵਾਲੀ ਥਾਂ ਪਹੁੰਚੀ ਰਾਜਵੀਰ ਦੀ ਮਾਂ

Saturday, Feb 07, 2026 - 11:34 AM (IST)

'ਰਾਤ ਦਿਨ ਤੈਨੂੰ ਤੱਕਦੀ ਰਹਿੰਦੀ, ਕਿਉਂ ਘਰ ਨਹੀਂ ਮੁੜਿਆ ਸ਼ੇਰਾ?' ਪੁੱਤ ਦੇ ਸਸਕਾਰ ਵਾਲੀ ਥਾਂ ਪਹੁੰਚੀ ਰਾਜਵੀਰ ਦੀ ਮਾਂ

ਐਂਟਰਟੇਨਮੈਂਟ ਡੈਸਕ : ਪੰਜਾਬੀ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ ਅਜੇ ਵੀ ਓਨਾ ਹੀ ਭਾਰੀ ਹੈ। ਹਾਲ ਹੀ ਵਿੱਚ ਰਾਜਵੀਰ ਜਵੰਦਾ ਦੀ ਮਾਤਾ ਆਪਣੇ ਪੁੱਤਰ ਦੇ ਸਸਕਾਰ ਵਾਲੀ ਥਾਂ 'ਤੇ ਗਈ ਸੀ। ਆਪਣੇ ਕਲੇਜੇ ਦੇ ਟੁਕੜੇ ਨੂੰ ਗੁਆ ਚੁੱਕੀ ਮਾਂ ਦੀ ਮਮਤਾ ਨੇ ਹਰ ਅੱਖ ਨੂੰ ਨਮ ਕਰ ਦਿੱਤਾ।

ਇਹ ਵੀ ਪੜ੍ਹੋ: ਸੋਨਾ ਚੋਰੀ ਦੇ ਮਾਮਲੇ 'ਚ ਫ਼ਸਿਆ ਮਸ਼ਹੂਰ ਅਦਾਕਾਰ ! ਵੀਡੀਓ ਵਾਇਰਲ ਹੋਣ ਮਗਰੋਂ ED ਨੇ ਭੇਜੇ ਸੰਮਨ

ਮਾਂ ਦੀ ਭਾਵੁਕ ਪੁਕਾਰ

ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਪੋਸਟ ਵਿਚ ਰਾਜਵੀਰ ਜਵੰਦਾ ਦੀ ਮਾਂ ਉਸ ਦੇ ਸਸਕਾਰ ਵਾਲੀ ਥਾਂ 'ਤੇ ਖੜ੍ਹੀ ਨਜ਼ਰ ਆ ਰਹੀ ਹੈ। ਇਹ ਫੋਟੋ ਗਾਇਕ ਦੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਹੈ। ਇਸ ਫੋਟੋ ਨਾਲ ਕੈਪਸ਼ਨ ਵਿਚ ਲਿਖਿਆ ਹੈ, ਨਿਮਖ ਲਈ ਵੀ ਮਾਂ ਦਾ ਪੱਲੂ ਛੱਡਿਆ ਨਹੀਂ ਸੀ ਕਰਦਾ ਹੁਣ ਤੂੰ ਕਿਹੜੀਆਂ ਪੈੜਾਂ ਦੇ ਵਿੱਚ ਪੈਰ ਧਰ ਗਿਆ, ਰਾਤ ਦਿਨ ਤੈਨੂੰ ਤੱਕਦੀ ਰਹਿੰਦੀ, ਕਿਉਂ ਘਰ ਨਹੀਂ ਮੁੜਿਆ ਸ਼ੇਰਾ?

ਇਹ ਵੀ ਪੜ੍ਹੋ: ਕੇਂਦਰ ਦੀ ਸਖ਼ਤੀ: ਨੈੱਟਫਲਿਕਸ ਨੂੰ ਫਿਲਮ 'ਘੂਸਖੋਰ ਪੰਡਿਤ' ਦਾ ਟੀਜ਼ਰ ਅਤੇ ਪ੍ਰਚਾਰ ਸਮੱਗਰੀ ਹਟਾਉਣ ਦੇ ਹੁਕਮ

PunjabKesari

ਸੋਸ਼ਲ ਮੀਡੀਆ 'ਤੇ ਵੀ ਫੈਲੀ ਸੋਗ ਦੀ ਲਹਿਰ

ਰਾਜਵੀਰ ਜਵੰਦਾ ਦੀ ਮਾਤਾ ਦੀ ਇਸ ਪੋਸਟ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਲੋਕ ਪਰਿਵਾਰ ਨੂੰ ਇਸ ਅਸਹਿ ਦੁੱਖ ਨੂੰ ਸਹਿਣ ਕਰਨ ਦੀ ਹਿੰਮਤ ਦੇਣ ਲਈ ਅਰਦਾਸਾਂ ਕਰ ਰਹੇ ਹਨ। ਦੱਸਣਯੋਗ ਹੈ ਕਿ ਰਾਜਵੀਰ ਜਵੰਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇੱਕ ਜਾਣਿਆ-ਪਛਾਣਿਆ ਚਿਹਰਾ ਸਨ ਅਤੇ ਉਨ੍ਹਾਂ ਦੀ ਮੌਤ ਨਾਲ ਪੂਰਾ ਕਲਾ ਜਗਤ ਅਜੇ ਵੀ ਡੂੰਘੇ ਸਦਮੇ ਵਿੱਚ ਹੈ।

ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਪਸਰਿਆ ਮਾਤਮ; ਬ੍ਰੈਸਟ ਕੈਂਸਰ ਤੋਂ ਜੰਗ ਹਾਰੀ TV ਦੀ ਇਹ ਅਦਾਕਾਰਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News