ਰਜਨੀਕਾਂਤ ਦੀ ਫਿਲਮ ''ਕਾਬਲੀ'' ਦਾ ਫਸਟ ਲੁੱਕ ਹੋਇਆ ਰਿਲੀਜ਼

Thursday, Sep 17, 2015 - 11:25 AM (IST)

 ਰਜਨੀਕਾਂਤ ਦੀ ਫਿਲਮ ''ਕਾਬਲੀ'' ਦਾ ਫਸਟ ਲੁੱਕ ਹੋਇਆ ਰਿਲੀਜ਼
ਮੁੰਬਈ: ਸਾਊਥ ਇੰਡੀਆ ਦੇ ਮਸ਼ਹੂਰ ਅਭਿਨੇਤਾ ਰਜਨੀਕਾਂਤ ਦੀ ਆਉਣ ਵਾਲੀ ਫਿਲਮ ''ਕਾਬਲੀ'' ਦਾ ਫਸਟ ਲੁੱਕ ਰਿਲੀਜ਼ ਹੋ ਗਿਆ ਹੈ। ਇੰਟਰਨੈੱਟ ''ਤੇ ਟਵਿੱਟਰ ਰਾਹੀਂ ਇਹ ਫਸਟ ਲੁੱਕ #Kabali# ਦੇ ਨਾਂ ਨਾਲ ਵਾਇਰਲ ਹੋਇਆ ਹੈ। ਇਸ ਫਿਲਮ ਦੇ ਪੋਸਟਰ ਨੂੰ ਰਜਨੀਕਾਂਤ ਦੀ ਬੇਟੀ ਸੌਂਦਰਿਆ ਰਜਨੀਕਾਂਤ ਨੇ ਮਾਈਕਰੋਬਲੋਗਗਿੰਗ ਸਾਈਟ ''ਤੇ ਸਾਂਝਾ ਕੀਤਾ ਹੈ, ਜਿਸ ਤੋਂ ਬਾਅਦ ਇਸ ਪੋਸਟਰ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ। ਪੀ. ਏ ਰੰਜੀਥ ਵਲੋਂ ਨਿਰਦੇਸ਼ਿਤ ਇਹ ਫਿਲਮ ਚੇਨਈ ਦੇ ਡਾਨ ਕਬਾਲੀਸਵਰਨ ਦੀ ਜ਼ਿੰਦਗੀ ''ਤੇ ਆਧਾਰਿਤ ਹੈ। ਇਸ ਫਿਲਮ ''ਚ ਰਜਨੀਕਾਂਤ ਦੇ ਇਲਾਵਾ ਰਾਧਿਕਾ ਆਪਟੇ, ਧਨਸਿਕਾ ਅਤੇ ਦਿਨੇਸ਼ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਇਸ ਫਿਲਮ ਦਾ ਮਿਊਜ਼ਿਕ ਸੰਤੋਸ਼ ਨਰਾਇਣਨ ਨੇ ਦਿੱਤਾ ਹੈ।

 


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Related News