ਫਿਰ ਮਚੇਗੀ ਦਹਿਸ਼ਤ, ਇਸ ਦਿਨ ਰਿਲੀਜ਼ ਹੋਵੇਗਾ ਫ਼ਿਲਮ ''ਸਤ੍ਰੀ 2'' ਦਾ ਖੌਫਨਾਕ ਟਰੇਲਰ
Tuesday, Jul 16, 2024 - 02:25 PM (IST)

ਮੁੰਬਈ (ਬਿਊਰੋ) : ਅਮਰ ਕੌਸ਼ਿਕ ਦੀ ਸਾਲ 2018 ਦੀ ਬਲਾਕਬਸਟਰ ਫ਼ਿਲਮ 'ਸਤ੍ਰੀ' ਦਾ ਸੀਕਵਲ ਇਸ ਸਾਲ ਸੁਤੰਤਰਤਾ ਦਿਵਸ 'ਤੇ ਰਿਲੀਜ਼ ਹੋਣ ਵਾਲਾ ਹੈ। ਰਿਲੀਜ਼ ਤੋਂ ਇੱਕ ਮਹੀਨਾ ਪਹਿਲਾਂ ਨਿਰਮਾਤਾਵਾਂ ਨੇ ਫ਼ਿਲਮ ਦੇ ਟ੍ਰੇਲਰ ਦੀ ਤਾਰੀਕ ਦਾ ਐਲਾਨ ਕਰ ਦਿੱਤਾ ਹੈ। 'ਸਤ੍ਰੀ 2' 'ਚ ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਇੱਕ ਵਾਰ ਫਿਰ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ। ਮੰਗਲਵਾਰ (16 ਜੁਲਾਈ) ਨੂੰ ਸ਼ਰਧਾ ਕਪੂਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਆਪਣੀ ਹੌਰਰ-ਕਾਮੇਡੀ ਫ਼ਿਲਮ 'ਸਤ੍ਰੀ 2' ਦੇ 2 ਨਵੇਂ ਪੋਸਟਰ ਸਾਂਝੇ ਕੀਤੇ ਅਤੇ ਨਾਲ ਹੀ ਫ਼ਿਲਮ ਦੇ ਟ੍ਰੇਲਰ ਬਾਰੇ ਅਪਡੇਟ ਵੀ ਸ਼ੇਅਰ ਕੀਤਾ। ਪਹਿਲੇ ਪੋਸਟਰ 'ਚ ਇੱਕ ਗੁੱਤ ਦੀ ਝਲਕ ਦਿਖਾਈ ਗਈ ਹੈ, ਜਿਸ ਦੇ ਪਿਛੋਕੜ 'ਚ ਇੱਕ ਪਰਛਾਵਾਂ ਦਿਖਾਈ ਦੇ ਰਿਹਾ ਹੈ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ, 'ਇੱਕ ਵੱਡੀ ਜਾਣਕਾਰੀ, 'ਸਤ੍ਰੀ' ਸਿਰਫ 2 ਦਿਨਾਂ 'ਚ ਆ ਰਹੀ ਹੈ।'
ਇਸ ਤੋਂ ਬਾਅਦ ਸ਼ਰਧਾ ਕਪੂਰ ਨੇ ਇੱਕ ਹੋਰ ਨਵਾਂ ਪੋਸਟਰ ਪੋਸਟ ਕੀਤਾ ਹੈ। ਇਸ ਪੋਸਟਰ 'ਚ ਉਹ ਇਕ ਸੁੰਨਸਾਨ ਸੜਕ 'ਤੇ ਖੜ੍ਹੀ ਨਜ਼ਰ ਆ ਰਹੀ ਹੈ, ਉਸ ਦੇ ਹੱਥ 'ਚ ਗੁੱਤ ਫੜੀ ਹੋਈ ਹੈ। ਬੈਕਗ੍ਰਾਉਂਡ 'ਚ ਇੱਕ ਕੱਪੜੇ ਨਾਲ ਪੂਰੀ ਤਰ੍ਹਾਂ ਢੱਕਿਆ ਇੱਕ ਪਰਛਾਵਾਂ ਦੇਖਿਆ ਜਾ ਸਕਦਾ ਹੈ। ਇਸ ਨਵੇਂ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਸਟ੍ਰੀ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ ਹੈ, ''ਜਦੋਂ ਚੰਦੇਰੀ 'ਤੇ ਆਤੰਕ ਡਿੱਗਿਆ ਤਾਂ ਸਾਰਿਆਂ ਨੂੰ ਇੱਕ ਹੀ ਨਾਅਰਾ ਯਾਦ ਆਇਆ, ਓ 'ਸਤ੍ਰੀ' ਰਕਸ਼ਾ ਕਰਨਾ।'' ਇਸ ਤੋਂ ਪਹਿਲਾਂ ਖ਼ਬਰ ਸੀ ਕਿ ਅਕਸ਼ੈ ਕੁਮਾਰ ਸ਼ਰਧਾ ਕਪੂਰ ਅਤੇ ਰਾਜਕੁਮਾਰ ਸਟਾਰਰ ਫ਼ਿਲਮ 'ਚ ਐਂਟਰੀ ਕਰਨਗੇ। ਇਸ ਫ਼ਿਲਮ 'ਚ ਉਹ ਕੈਮਿਓ ਕਰਦੇ ਨਜ਼ਰ ਆਉਣ ਵਾਲੇ ਹਨ।
ਦੱਸ ਦੇਈਏ ਕਿ 'ਸਤ੍ਰੀ 2' ਦੇ ਰਿਲੀਜ਼ ਹੋਣ ਵਾਲੇ ਦਿਨ ਹੀ ਅਕਸ਼ੈ ਕੁਮਾਰ ਦੀ ਫ਼ਿਲਮ 'ਖੇਲ-ਖੇਲ' ਸਿਨੇਮਾਘਰਾਂ 'ਚ ਦਸਤਕ ਦੇਣ ਵਾਲੀ ਹੈ। ਦੋਵੇਂ ਫ਼ਿਲਮਾਂ 15 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣਗੀਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।