ਵਾਰਾਨਸੀ ਪੁੱਜੇ ਰਾਜਕੁਮਾਰ ਰਾਓ ਅਤੇ ਜਾਨ੍ਹਵੀ ਕਪੂਰ, ਕੀਤੀ ਮਾਂ ਗੰਗਾ ਦੀ ਆਰਤੀ

Tuesday, May 21, 2024 - 01:37 PM (IST)

ਵਾਰਾਨਸੀ ਪੁੱਜੇ ਰਾਜਕੁਮਾਰ ਰਾਓ ਅਤੇ ਜਾਨ੍ਹਵੀ ਕਪੂਰ, ਕੀਤੀ ਮਾਂ ਗੰਗਾ ਦੀ ਆਰਤੀ

ਮੁੰਬਈ (ਬਿਊਰੋ):  ਜਾਨ੍ਹਵੀ ਕਪੂਰ ਅਤੇ ਰਾਜਕੁਮਾਰ ਰਾਓ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਮਿਸਟਰ ਐਂਡ ਮਿਸਿਜ਼ ਮਾਹੀ' ਨੂੰ ਲੈ ਕੇ ਸੁਰਖੀਆਂ 'ਚ ਹਨ। ਦੋਵੇਂ ਸਿਤਾਰੇ ਵੱਖ-ਵੱਖ ਥਾਵਾਂ 'ਤੇ ਜਾ ਕੇ ਆਪਣੀ ਫ਼ਿਲਮ ਦਾ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ। ਹਾਲ ਹੀ 'ਚ ਜਾਹਨਵੀ ਅਤੇ ਰਾਜਕੁਮਾਰ ਫਿਲਮ ਦੇ ਪ੍ਰਮੋਸ਼ਨ ਲਈ ਵਾਰਾਣਸੀ ਪਹੁੰਚੇ, ਜਿੱਥੇ ਦੋਹਾਂ ਨੇ ਗੰਗਾ ਆਰਤੀ ਵੀ ਕੀਤੀ। ਹੁਣ ਗੰਗਾ ਘਾਟ ਤੋਂ ਦੋਵਾਂ ਸਿਤਾਰਿਆਂ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।

PunjabKesari


ਦੱਸ ਦਈਏ ਕਿ ਵਾਰਾਣਸੀ ਪਹੁੰਚ ਕੇ ਰਾਜਕੁਮਾਰ ਰਾਓ ਅਤੇ ਜਾਨ੍ਹਵੀ ਕਪੂਰ ਮਾਂ ਗੰਗਾ ਦੀ ਭਗਤੀ ਵਿੱਚ ਡੁੱਬੇ ਹੋਏ ਸਨ। ਦੋਵੇਂ ਹੱਥ ਜੋੜ ਕੇ ਮਾਂ ਦੀ ਆਰਤੀ ਕਰਦੇ ਨਜ਼ਰ ਆਏ। ਇਸ ਦੌਰਾਨ ਦੋਹਾਂ ਸਿਤਾਰਿਆਂ 'ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ, ਜਿੱਥੇ ਉਨ੍ਹਾਂ ਦੇ ਚਿਹਰੇ ਖੁਸ਼ੀ ਨਾਲ ਚਮਕ ਗਏ।

PunjabKesari

ਦੱਸਣਯੋਗ ਹੈ ਕਿ ਇਸ ਮੌਕੇ 'ਤੇ ਜਾਨ੍ਹਵੀ ਕਪੂਰ ਗੋਲਡਨ ਬਾਰਡਰ ਵਾਲੀ ਹਲਕੇ ਨੀਲੇ ਰੰਗ ਦੀ ਸਿਲਕ ਸਾੜ੍ਹੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਮੱਥੇ 'ਤੇ ਬਿੰਦੀ, ਕੰਨਾਂ 'ਚ ਝੁਮਕੇ ਅਤੇ ਵਾਲਾਂ 'ਤੇ ਗਜਰਾ ਉਸ ਦੀ ਦਿੱਖ ਨੂੰ ਨਿਖ਼ਾਰਦਾ ਨਜ਼ਰ ਆਇਆ। ਇਸ ਦੌਰਾਨ ਰਾਜਕੁਮਾਰ ਵਾਈਟ ਸ਼ਰਟ ਦੇ ਨਾਲ ਹਲਕੇ ਰੰਗ ਦੀ ਪੈਂਟ 'ਚ ਕਾਫੀ ਡੈਸ਼ਿੰਗ ਲੱਗ ਰਹੇ ਸਨ। ਆਨ-ਸਕਰੀਨ ਜੋੜੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਰਾਜਕੁਮਾਰ ਰਾਓ ਅਤੇ ਜਾਹਨਵੀ ਕਪੂਰ ਦੀ ਇਹ ਫਿਲਮ 31 ਮਈ ਨੂੰ ਪਰਦੇ 'ਤੇ ਰਿਲੀਜ਼ ਹੋਵੇਗੀ।

PunjabKesari


author

Anuradha

Content Editor

Related News