ਰਾਜਕੁਮਾਰ ਰਾਓ ਦੀ ਫਿਲਮ ''ਮਾਲਿਕ'' ਨੇ ਵੀਕਐਂਡ ਦੌਰਾਨ 14 ਕਰੋੜ ਦੀ ਕੀਤੀ ਕਮਾਈ

Monday, Jul 14, 2025 - 03:17 PM (IST)

ਰਾਜਕੁਮਾਰ ਰਾਓ ਦੀ ਫਿਲਮ ''ਮਾਲਿਕ'' ਨੇ ਵੀਕਐਂਡ ਦੌਰਾਨ 14 ਕਰੋੜ ਦੀ ਕੀਤੀ ਕਮਾਈ

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰਾ ਰਾਜਕੁਮਾਰ ਰਾਓ ਦੀ ਫਿਲਮ 'ਮਾਲਿਕ' ਨੇ ਆਪਣੇ ਪਹਿਲੇ ਵੀਕਐਂਡ ਦੌਰਾਨ ਭਾਰਤੀ ਬਾਜ਼ਾਰ ਵਿਚ 14 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਫਿਲਮ 'ਮਾਲਿਕ' ਦੀ ਕਹਾਣੀ 80 ਦੇ ਦਹਾਕੇ ਵਿਚ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਸ਼ਹਿਰ ਦੀ ਪਿੱਠਭੂਮੀ 'ਤੇ ਸੈੱਟ ਕੀਤੀ ਗਈ ਹੈ। ਇਸ ਫਿਲਮ ਦੀ ਕਹਾਣੀ ਇਕ ਆਮ ਵਿਅਕਤੀ ਦੇ ਗੈਂਗਸਟਰ ਬਣਨ ਦੇ ਸਫਰ 'ਤੇ ਆਧਾਰਿਤ ਹੈ। ਰਾਜਕੁਮਾਰ ਰਾਓ ਨੇ ਇਸ ਫਿਲਮ ਵਿਚ ਗੈਂਗਸਟਰ ਦਾ ਕਿਰਦਾਰ ਨਿਭਾਇਆ ਹੈ।

ਫਿਲਮ 'ਮਾਲਿਕ' 11 ਜੁਲਾਈ ਨੂੰ ਰਿਲੀਜ਼ ਹੋਈ ਹੈ। ਇਸ ਫਿਲਮ ਨੂੰ ਆਲੋਚਕਾਂ ਅਤੇ ਦਰਸ਼ਕਾਂ ਤੋਂ ਮਿਲਿਆ-ਜੁਲਿਆ ਹੁੰਗਾਰਾ ਮਿਲਿਆ ਹੈ। ਟਰੇਡ ਵੈੱਬਸਾਈਟ ਸੈਕਨਿਲਕ ਦੀ ਰਿਪੋਰਟ ਮੁਤਾਬਕ ਫਿਲਮ 'ਮਾਲਿਕ' ਨੇ ਪਹਿਲੇ ਦਿਨ ਭਾਰਤੀ ਬਾਜ਼ਾਰ ਵਿਚ 3.75 ਕਰੋੜ ਰੁਪਏ ਅਤੇ ਦੂਜੇ ਦਿਨ 5.25 ਕਰੋੜ ਰੁਪਏ ਦੀ ਕਮਾਈ ਕੀਤੀ। ਸੈਕਨਿਲਕ ਦੀ ਸ਼ੁਰੂਆਤੀ ਰਿਪੋਰਟ ਮੁਤਾਬਕ ਫਿਲਮ 'ਮਾਲਿਕ' ਨੇ ਤੀਜੇ ਦਿਨ 5.09 ਕਰੋੜ ਦਾ ਕਾਰੋਬਾਰ ਕੀਤਾ ਹੈ। ਇਸ ਤਰ੍ਹਾਂ ਫਿਲਮ 'ਮਾਲਿਕ' ਭਾਰਤੀ ਬਾਜ਼ਾਰ ਵਿਚ ਆਪਣੇ ਪਹਿਲੇ ਵੀਕਐਂਡ ਦੌਰਾਨ 3 ਦਿਨਾਂ ਵਿਚ 14 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ।

ਪੁਲਕਿਤ ਦੁਆਰਾ ਨਿਰਦੇਸ਼ਤ, 'ਮਾਲਿਕ' ਵਿੱਚ ਰਾਜਕੁਮਾਰ ਰਾਓ, ਬੰਗਾਲੀ ਸਿਨੇਮਾ ਦੇ ਸੁਪਰਸਟਾਰ ਪ੍ਰੋਸੇਨਜੀਤ ਚੈਟਰਜੀ, ਸਾਬਕਾ ਮਿਸ ਵਰਲਡ ਮਾਨੁਸ਼ੀ ਛਿੱਲਰ, ਸਵਾਨੰਦ ਕਿਰਕਿਰੇ, ਸੌਰਭ ਸ਼ੁਕਲਾ ਅਤੇ ਅੰਸ਼ੁਮਨ ਪੁਸ਼ਕਰ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਹਨ। ਇਹ ਫਿਲਮ ਕੁਮਾਰ ਤੌਰਾਨੀ ਦੁਆਰਾ ਟਿਪਸ ਫਿਲਮਜ਼ ਦੇ ਬੈਨਰ ਹੇਠ ਅਤੇ ਨਾਰਦਨ ਲਾਈਟਸ ਫਿਲਮਜ਼ ਦੇ ਜੈ ਸ਼ੇਵਕਰਮਾਣੀ ਦੇ ਸਹਿਯੋਗ ਨਾਲ ਬਣਾਈ ਗਈ ਹੈ।


author

cherry

Content Editor

Related News