ਡਾਇਰੈਕਟਰ ਰਾਜਕੁਮਾਰ ਹਿਰਾਨੀ ਨੇ ‘ਡੰਕੀ’ ਰਾਹੀਂ ਪੇਸ਼ ਕੀਤਾ ਅਹਿਮ ਵਿਸ਼ਾ
Sunday, Dec 24, 2023 - 12:36 PM (IST)
ਮੁੰਬਈ (ਬਿਊਰੋ)– ਰਾਜਕੁਮਾਰ ਹਿਰਾਨੀ ਭਾਰਤੀ ਸਿਨੇਮਾ ਦੇ ਮਾਸਟਰ ਕਹਾਣੀਕਾਰ ਹਨ। ਇੰਡਸਟਰੀ ਨੂੰ ‘ਮੁੰਨਾ ਭਾਈ ਐੱਮ. ਬੀ. ਬੀ. ਐੱਸ.’, ‘ਲਗੇ ਰਹੋ ਮੁੰਨਾ ਭਾਈ’, ‘3 ਇਡੀਅਟਸ’, ‘ਸੰਜੂ’ ਤੇ ‘ਪੀ. ਕੇ.’ ਵਰਗੀਆਂ ਸ਼ਾਨਦਾਰ ਫ਼ਿਲਮਾਂ ਦੇਣ ਤੋਂ ਬਾਅਦ ਹੁਣ ਸ਼ਾਹਰੁਖ ਖ਼ਾਨ ਸਟਾਰਰ ਫ਼ਿਲਮ ‘ਡੰਕੀ’ ਲੈ ਕੇ ਆਏ ਹਨ। ਇਹ ਫ਼ਿਲਮ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ।
‘ਡੰਕੀ’ ਇਕ ਪ੍ਰਵਾਸੀ ਦੀ ਕਹਾਣੀ ਬਿਆਨ ਕਰਦੀ ਹੈ, ਇਕ ਅਜਿਹਾ ਵਿਸ਼ਾ ਜਿਸ ਦੀ ਭਾਰਤੀ ਸਿਨੇਮਾ ’ਚ ਕਦੇ ਖੋਜ ਨਹੀਂ ਕੀਤੀ ਗਈ। ਇਸ ਦੀ ਕਹਾਣੀ ਤੇ ਵਿਸ਼ਾ ਅਸਲ ’ਚ ਜਨਤਾ ਲਈ ਬਹੁਤ ਢੁਕਵਾਂ ਹੈ ਤੇ ਅਸਲ ਜੀਵਨ ਦੀਆਂ ਘਟਨਾਵਾਂ ਤੋਂ ਪ੍ਰੇਰਨਾ ਵੀ ਲੈਂਦਾ ਹੈ।
ਇਹ ਖ਼ਬਰ ਵੀ ਪੜ੍ਹੋ : ‘ਮੈਨੇ ਪਿਆਰ ਕੀਆ’ ਦੇ ਪੋਸਟਰ ਸ਼ੂਟ ਦੌਰਾਨ ਗਰਭਵਤੀ ਸੀ ਭਾਗਿਆਸ਼੍ਰੀ, ਸਲਮਾਨ ਖ਼ਾਨ ਨੇ ਆਖੀ ਸੀ ਇਹ ਗੱਲ
ਰਾਜਕੁਮਾਰ ਹਿਰਾਨੀ ਨੇ ਭਾਰਤੀ ਸਿਨੇਮਾ ’ਚ ਇਕ ਨਵਾਂ ਵਿਸ਼ਾ ਲਿਆਂਦਾ ਹੈ, ਜਿਸ ਨੇ ਲੱਖਾਂ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ।
ਰਾਜਕੁਮਾਰ ਹਿਰਾਨੀ ਨੇ ਆਪਣੀ ਫ਼ਿਲਮ ਰਾਹੀਂ ਇਕ ਸੰਵੇਦਨਸ਼ੀਲ ਤੇ ਮਹੱਤਵਪੂਰਨ ਵਿਸ਼ੇ ਨੂੰ ਉਭਾਰਿਆ ਹੈ ਤੇ ਇਸ ਨੂੰ ਬਹੁਤ ਹੀ ਮਨੋਰੰਜਕ ਢੰਗ ਨਾਲ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਹੈ, ਜਿਸ ਨੇ ਸਮਾਜ ’ਤੇ ਪ੍ਰਭਾਵ ਤੇ ਸੁਨੇਹਾ ਵੀ ਛੱਡਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।