ਰਜਨੀਕਾਂਤ ਨੇ ਸਿਆਸਤ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ, ਪਾਰਟੀ ਨੂੰ ਲੈ ਕੇ ਲਿਆ ਅਹਿਮ ਫ਼ੈਸਲਾ
Tuesday, Jul 13, 2021 - 10:13 AM (IST)
ਚੇਨਈ (ਬਿਊਰੋ) : ਦੱਖਣੀ ਭਾਰਤ ਦੇ ਸੁਪਰ ਸਟਾਰ ਰਜਨੀਕਾਂਤ ਨੇ ਰਜਨੀ ਮੱਕਲ ਮੰਦਰਮ ਦੇ ਅਹੁਦੇਦਾਰਾਂ ਨਾਲ ਗੱਲਬਾਤ ਕੀਤੀ ਤੇ ਉਸ ਤੋਂ ਬਾਅਦ ਰਾਜਨੀਤੀ ਵਿਚ ਕਦੇ ਵੀ ਮੁੜ ਦਾਖ਼ਲ ਨਾ ਹੋਣ ਦਾ ਫ਼ੈਸਲਾ ਕੀਤਾ ਹੈ। ਰਜਨੀਕਾਂਤ ਨੇ ਆਪਣੀ ਪਾਰਟੀ 'ਰਜਨੀ ਮੱਕਲ ਮੰਡਰਮ' ਨੂੰ ਵੀ ਖ਼ਤਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਰਜਨੀਕਾਂਤ ਨੇ ਕਿਹਾ ਹੈ ਕਿ ਉਹ ਹੁਣ ਕਦੇ ਵੀ ਰਾਜਨੀਤੀ ਵਿਚ ਦਾਖ਼ਲ ਨਹੀਂ ਹੋਣਗੇ। ਰਜਨੀਕਾਂਤ ਦੀ ਵਲੋਂ ਦੱਸਿਆ ਗਿਆ ਹੈ ਕਿ ਗਠਿਤ ਕੀਤੀ ਗਈ ਸੰਸਥਾ ਹੁਣ ‘ਰਜਨੀ ਰਸੀਗਰ ਨਰਪਾਨੀ ਮੰਦਰਮ’ ਦੇ ਨਾਮ ਨਾਲ ਲੋਕਾਂ ਦੇ ਭਲੇ ਲਈ ਕੰਮ ਕਰੇਗੀ।
ਇਹ ਖ਼ਬਰ ਵੀ ਪੜ੍ਹੋ - ਅਲੀ ਗੋਨੀ ਦੀ ਭੈਣ ਨੂੰ ਲੋਕਾਂ ਨੇ ਕੱਢੀਆਂ ਗਾਲ੍ਹਾਂ, ਗੁੱਸੇ ’ਚ ਅਦਾਕਾਰ ਨੇ ਲਿਆ ਵੱਡਾ ਫ਼ੈਸਲਾ
ਰਜਨੀਕਾਂਤ ਦਾ ਬਿਆਨ
‘ਰਜਨੀ ਮੱਕਲ ਮੰਦਰਮ’ ਪਾਰਟੀ ਨੂੰ ਖ਼ਤਮ ਕਰਦਿਆਂ ਰਜਨੀਕਾਂਤ ਨੇ ਕਿਹਾ, “ਭਵਿੱਖ ਵਿਚ ਰਾਜਨੀਤੀ ਵਿਚ ਦਾਖ਼ਲ ਹੋਣ ਦੀ ਮੇਰੀ ਕੋਈ ਯੋਜਨਾ ਨਹੀਂ। ਮੈਂ ਰਾਜਨੀਤੀ ਵਿਚ ਦਾਖਲ ਨਹੀਂ ਹੋਣ ਜਾ ਰਿਹਾ।”ਰਜਨੀਕਾਂਤ ਨੇ ‘ਰਜਨੀ ਮੱਕਲ ਮੰਡਰਮ’ ਪਾਰਟੀ ਦੇ ਅਹੁਦੇਦਾਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਹੈ। ਰਜਨੀਕਾਂਤ ਨੇ ਆਪਣੇ ਪ੍ਰਸ਼ੰਸਕਾਂ ਨਾਲ ਵੀ ਮੀਟਿੰਗ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰ ਆਮਿਰ ਖਾਨ ਦੀ 'ਲਾਲ ਸਿੰਘ ਚੱਢਾ' ਟੀਮ ਨੇ ਲੱਦਾਖ 'ਚ ਕੀਤੀ ਇਹ ਹਰਕਤ, ਵੀਡੀਓ ਵਾਇਰਲ
ਰਜਨੀਕਾਂਤ ਦੀ ਰਾਜਨੀਤੀ ਨੂੰ ਲੈ ਕੇ ਕਿਆਸਅਰਾਈਆਂ
ਦੱਸ ਦੇਈਏ ਕਿ ਦਸੰਬਰ 2020 ਵਿਚ, ਰਜਨੀਕਾਂਤ ਨੇ ਰਾਜਨੀਤੀ ਵਿਚ ਨਾ ਆਉਣ ਦਾ ਐਲਾਨ ਕੀਤਾ ਸੀ। ਹਾਲਾਂਕਿ, ਇਸ ਦੇ ਬਾਅਦ ਉਨ੍ਹਾਂ ਨੇ ਇਸ 'ਤੇ ਮੁੜ ਵਿਚਾਰ ਕਰਨ ਦੀ ਗੱਲ ਕਹੀ ਸੀ। ਅਜਿਹੀ ਸਥਿਤੀ ਵਿਚ ਹਰ ਕਿਸਮ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਪਰ ਹੁਣ ਰਜਨੀਕਾਂਤ ਨੇ ਕਿਹਾ ਹੈ ਕਿ ਉਹ ਭਵਿੱਖ ਵਿਚ ਕਦੇ ਵੀ ਰਾਜਨੀਤੀ ਵਿਚ ਦਾਖ਼ਲ ਨਹੀਂ ਹੋਣਗੇ।
ਇਹ ਖ਼ਬਰ ਵੀ ਪੜ੍ਹੋ -5ਜੀ ਨੈੱਟਵਰਕ ਮਾਮਲੇ 'ਚ ਜੂਹੀ ਚਾਵਲਾ ਦੀ ਪਟੀਸ਼ਨ 'ਤੇ ਸੁਣਵਾਈ ਟਲੀ, ਜੱਜ ਨੇ ਕੇਸ ਤੋਂ ਖ਼ੁਦ ਨੂੰ ਕੀਤਾ ਵੱਖ
ਦੱਖਣੀ ਭਾਰਤ ਦੇ ਬਾਲੀਵੁੱਡ ਵਿਚ ਕਈ ਬਹੁ-ਚਰਚਿਤ ਸਿਤਾਰੇ, ਜਿਵੇਂ ਕਿ ਕਮਲ ਹਾਸਨ ਤੇ ਪ੍ਰਕਾਸ਼ ਰਾਜ ਵੀ ਸਿਆਸਤ ’ਚ ਹਨ ਪਰ ਉੱਥੇ ਉਹ ਓਨੇ ਕਾਮਯਾਬ ਰਾਜਨੇਤਾ ਨਹੀਂ ਬਣ ਸਕੇ, ਜਿੰਨੇ ਉਹ ਫ਼ਿਲਮਾਂ ’ਚ ਰਹੇ ਹਨ। ਸ਼ਾਇਦ ਇਸੇ ਲਈ ਹੁਣ ਰਾਜਨੀਤੀ ਵਿਚ ਅਸਫ਼ਲਤਾ ਕਾਰਨ ਹੀ ਰਜਨੀਕਾਂਤ ਨੇ ਵੀ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੋਵੇ।