ਸੁਪਰਸਟਾਰ ਰਜਨੀਕਾਂਤ ਹੋਏ ''ਕਾਂਤਾਰਾ'' ਦੇ ਮੁਰੀਦ, ਤਾਰੀਫ਼ ਕਰਦਿਆਂ ਫ਼ਿਲਮ ਨੂੰ ਦੱਸਿਆ ਮਾਸਟਰ ਪੀਸ

Friday, Oct 28, 2022 - 01:04 PM (IST)

ਸੁਪਰਸਟਾਰ ਰਜਨੀਕਾਂਤ ਹੋਏ ''ਕਾਂਤਾਰਾ'' ਦੇ ਮੁਰੀਦ, ਤਾਰੀਫ਼ ਕਰਦਿਆਂ ਫ਼ਿਲਮ ਨੂੰ ਦੱਸਿਆ ਮਾਸਟਰ ਪੀਸ

ਮੁੰਬਈ (ਬਿਊਰੋ) : ਸਾਊਥ ਦੀ ਸੁਪਰਸਟਾਰ ਫ਼ਿਲਮ 'ਕਾਂਤਾਰਾ' ਦੀ ਇਨ੍ਹੀਂ ਦਿਨੀਂ ਹਰ ਪਾਸੇ ਚਰਚਾ ਹੋ ਰਹੀ ਹੈ। ਫ਼ਿਲਮ ਬਾਕਸ ਆਫਿਸ 'ਤੇ ਕਮਾਈ ਦੇ ਜ਼ਬਰਦਸਤ ਰਿਕਾਰਡ ਕਾਇਮ ਕਰ ਰਹੀ ਹੈ। ਰਿਸ਼ਭ ਸ਼ੈੱਟੀ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ ਨੂੰ ਆਮ ਲੋਕਾਂ 'ਚ ਹੀ ਨਹੀਂ ਸਗੋ ਸਿਤਾਰਿਆਂ 'ਚ ਵੀ ਸਰਾਹਿਆ ਜਾ ਰਿਹਾ ਹੈ। ਦੱਖਣ ਦੇ ਵੱਡੇ ਸਿਤਾਰੇ 'ਕਾਂਤਾਰਾ' ਦੀ ਖ਼ੂਬ ਤਾਰੀਫ਼ ਕਰ ਰਹੇ ਹਨ। ਉਥੇ ਹੀ ਸਾਊਥ ਦੇ ਮੈਗਾ ਸਟਾਰ ਰਜਨੀਕਾਂਤ ਵੀ ਫ਼ਿਲਮ ਦੇ ਦੀਵਾਨੇ ਹੋ ਗਏ ਹਨ। ਰਜਨੀਕਾਂਤ ਨੇ ਫ਼ਿਲਮ ਬਾਰੇ ਆਪਣਾ ਅਨੁਭਵ ਸਾਂਝਾ ਕੀਤਾ। ਉਨ੍ਹਾਂ ਨੇ ਕਬੂਲ ਕੀਤਾ ਕਿ ਉਹ ਇਸ ਫ਼ਿਲਮ ਦੇ ਮੁਰੀਦ ਹੋ ਗਏ ਹਨ। ਇਨ੍ਹਾਂ ਹੀ ਨਹੀਂ ਜਦੋਂ ਰਜਨੀਕਾਂਤ ਨੇ ਫ਼ਿਲਮ ਦੇਖੀ ਤਾਂ ਉਨ੍ਹਾਂ ਦੇ ਰੌਂਟਟੇ ਖੜ੍ਹੇ ਹੋ ਗਏ ਸਨ। ਉਨ੍ਹਾਂ ਨੇ ਰਿਸ਼ਭ ਸ਼ੈੱਟੀ ਦੀ ਅਦਾਕਾਰੀ, ਲੇਖਣ ਅਤੇ ਨਿਰਦੇਸ਼ਨ ਦੇ ਹੁਨਰ ਦੀ ਵੀ ਤਾਰੀਫ਼ ਕੀਤੀ। ਫ਼ਿਲਮ ਦੀ ਤਾਰੀਫ਼ ਕਰਦੇ ਹੋਏ ਰਜਨੀਕਾਂਤ ਨੇ ਇਸ ਨੂੰ ਭਾਰਤੀ ਸਿਨੇਮਾ ਦਾ ਮਾਸਟਰਪੀਸ ਦੱਸਿਆ ਹੈ। 

ਇਹ ਵੀ ਪੜ੍ਹੋ ਖ਼ਬਰ : ਗਾਇਕਾ ਸੁਨੰਦਾ ਸ਼ਰਮਾ ਨੇ ਥਾਈਲੈਂਡ 'ਚ ਮਾਣਿਆ ਕੁਦਰਤੀ ਨਜ਼ਾਰਿਆਂ ਦਾ ਆਨੰਦ

ਰਜਨੀਕਾਂਤ ਨੇ ਅੱਗੇ ਲਿਖਿਆ, ''ਰਿਸ਼ਭ ਸ਼ੈੱਟੀ ਤੁਹਾਨੂੰ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਵਜੋਂ ਸਲਾਮ ਕਰਦਾ ਹਾਂ। ਭਾਰਤੀ ਸਿਨੇਮਾ 'ਚ ਇਸ ਮਾਸਟਰਪੀਸ ਦੀ ਸਮੁੱਚੀ ਕਾਸਟ ਅਤੇ ਟੀਮ ਨੂੰ ਵਧਾਈ।" ਰਜਨੀਕਾਂਤ ਦੀ ਤਾਰੀਫ਼ ਰਿਸ਼ਭ ਸ਼ੈੱਟੀ ਲਈ "ਸੁਫ਼ਨੇ ਦੇ ਸੱਚ ਹੋਣ" ਵਾਂਗ ਸੀ। ਅਜਿਹੇ 'ਚ ਉਨ੍ਹਾਂ ਨੇ ਮੈਗਾਸਟਾਰ ਰਜਨੀਕਾਂਤ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਲਿਖਿਆ, ''ਪਿਆਰੇ ਰਜਨੀਕਾਂਤ ਸਰ, ਤੁਸੀਂ ਭਾਰਤ ਦੇ ਸਭ ਤੋਂ ਵੱਡੇ ਸੁਪਰਸਟਾਰ ਹੋ ਅਤੇ ਮੈਂ ਬਚਪਨ ਤੋਂ ਹੀ ਤੁਹਾਡਾ ਫੈਨ ਰਿਹਾ ਹਾਂ। ਤੁਹਾਡੀ ਪ੍ਰਸ਼ੰਸਾ ਨੇ ਮੇਰਾ ਸੁਫ਼ਨਾ ਸਾਕਾਰ ਕਰ ਦਿੱਤਾ। ਤੁਸੀਂ ਮੈਨੂੰ ਹੋਰ ਸਥਾਨਕ ਕਹਾਣੀਆਂ ਕਰਨ ਲਈ ਪ੍ਰੇਰਿਤ ਕਰਦੇ ਹੋ ਅਤੇ ਸਾਡੇ ਦਰਸ਼ਕਾਂ ਨੂੰ ਹਰ ਜਗ੍ਹਾ ਪ੍ਰੇਰਿਤ ਕਰਦੇ ਹੋ। ਧੰਨਵਾਦ ਸਰ।"

ਇਹ ਵੀ ਪੜ੍ਹੋ ਖ਼ਬਰ : ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਕਸੂਤੇ ਫਸੇ ਗਾਇਕ ਗੈਰੀ ਸੰਧੂ, ਲੋਕਾਂ ਰੱਜ ਕੇ ਕੀਤਾ ਟਰੋਲ

PunjabKesari

ਦੱਸਣਯੋਗ ਹੈ ਕਿ ਖ਼ਬਰਾਂ ਮੁਤਾਬਕ, ਫ਼ਿਲਮ 'ਕਾਂਤਾਰਾ' ਨੇ ਦੂਜੇ ਮੰਗਲਵਾਰ 4 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ, ਜਦਕਿ ਯਸ਼ ਦੀ ਫ਼ਿਲਮ 'ਕੇ. ਜੀ. ਐੱਫ. 2' ਨੇ ਸਿਰਫ਼ 3 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਅਜਿਹੇ 'ਚ 'ਕਾਂਤਾਰਾ' ਵਰਗੀ ਛੋਟੇ ਬਜਟ ਦੀ ਫ਼ਿਲਮ ਨੇ ਵੀ ਯਸ਼ ਦੀ ਵੱਡੇ ਬਜਟ ਦੀ ਫ਼ਿਲਮ ਦਾ ਰਿਕਾਰਡ ਤੋੜ ਦਿੱਤਾ ਹੈ। 'ਕਾਂਤਾਰਾ' ਦੀ ਕਹਾਣੀ 'ਚ ਮਿੱਥਾਂ ਅਤੇ ਅੰਧਵਿਸ਼ਵਾਸਾਂ ਦੀ ਦਿਲਚਸਪ ਕਹਾਣੀ ਦਿਖਾਈ ਗਈ ਹੈ। ਕਿਹਾ ਜਾ ਰਿਹਾ ਹੈ ਕਿ ਲੋਕ ਇਸ ਫ਼ਿਲਮ ਨਾਲ ਖੁਦ ਨੂੰ ਜੋੜ ਸਕਦੇ ਹਨ।

ਇਹ ਵੀ ਪੜ੍ਹੋ ਖ਼ਬਰ : ਰੁਬਿਨਾ ਬਾਜਵਾ ਨੇ ਲਾਲ ਜੋੜੇ 'ਚ ਸਾਂਝੀਆਂ ਕੀਤੀਆਂ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News