ਰਜਨੀਕਾਂਤ ਦੀ ‘ਲਾਲ ਸਲਾਮ’ ਤੋਂ ਫਰਸਟ ਲੁੱਕ ਰਿਲੀਜ਼, ਪਹਿਲਾਂ ਨਹੀਂ ਦੇਖਿਆ ਹੋਵੇਗਾ ਇਹ ਅੰਦਾਜ਼

Wednesday, Dec 13, 2023 - 05:22 PM (IST)

ਰਜਨੀਕਾਂਤ ਦੀ ‘ਲਾਲ ਸਲਾਮ’ ਤੋਂ ਫਰਸਟ ਲੁੱਕ ਰਿਲੀਜ਼, ਪਹਿਲਾਂ ਨਹੀਂ ਦੇਖਿਆ ਹੋਵੇਗਾ ਇਹ ਅੰਦਾਜ਼

ਮੁੰਬਈ (ਬਿਊਰੋ)– ਰਜਨੀਕਾਂਤ ਨੇ ਆਪਣੇ 73ਵੇਂ ਜਨਮਦਿਨ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਦੀ ਫ਼ਿਲਮ ‘ਲਾਲ ਸਲਾਮ’ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਹੁਣ ਆਪਣੇ ਜਨਮਦਿਨ ’ਤੇ ਰਜਨੀਕਾਂਤ ਨੇ ਆਪਣੀ ਫ਼ਿਲਮ ਦਾ ਪਹਿਲਾ ਲੁੱਕ ਸ਼ੇਅਰ ਕੀਤਾ ਹੈ। ਇਸ ਟੀਜ਼ਰ ਨੂੰ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ।

‘ਲਾਲ ਸਲਾਮ’ ਦੇ ਟੀਜ਼ਰ ’ਚ ਰਜਨੀਕਾਂਤ ਨੂੰ ਬਿਲਕੁਲ ਵੱਖਰੇ ਲੁੱਕ ’ਚ ਦੇਖਿਆ ਜਾ ਸਕਦਾ ਹੈ। ਟੀਜ਼ਰ ਦੀ ਸ਼ੁਰੂਆਤ ’ਚ ਉਹ ਭੂਰੇ ਰੰਗ ਦਾ ਅਚਕਨ ਤੇ ਪਜਾਮਾ ਪਹਿਨ ਕੇ ਆਪਣੇ ਬੰਗਲੇ ਤੋਂ ਬਾਹਰ ਆ ਰਹੇ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਕਾਰ ਇਕ ਫੈਕਟਰੀ ਇਲਾਕੇ ’ਚ ਜਾਂਦੀ ਹੈ, ਜਿਥੇ ਕਈ ਮਰਦ-ਔਰਤਾਂ ਨੀਲੇ ਰੰਗ ਦੀਆਂ ਵਰਦੀਆਂ ਪਹਿਨ ਕੇ ਖੜ੍ਹੇ ਹਨ। ਇਹ ਉਹ ਥਾਂ ਹੈ, ਜਿਥੇ ਐਕਸ਼ਨ ਸ਼ੁਰੂ ਹੁੰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਮਲਾਇਕਾ ਨਾਲ ਤਲਾਕ ਮਗਰੋਂ ਅਰਬਾਜ਼ ਖ਼ਾਨ ਦਾ ਗਰਲਫਰੈਂਡ ਜਾਰਜੀਆ ਨਾਲ ਹੋਇਆ ਬ੍ਰੇਕਅੱਪ, ਜਾਣੋ ਵੱਖ ਹੋਣ ਦੀ ਵਜ੍ਹਾ

ਤੁਸੀਂ ਰਜਨੀਕਾਂਤ ਨੂੰ ਲੋਕਾਂ ਨੂੰ ਹਰਾਉਂਦੇ ਦੇਖੋਗੇ। ਲੱਤਾਂ ਮਾਰਨ ਤੇ ਮੁੱਕੇ ਮਾਰਨ ਦੇ ਨਾਲ-ਨਾਲ ਉਹ ਗੁੰਡਿਆਂ ਨੂੰ ਸੰਗਲਾਂ ਨਾਲ ਵੀ ਕੁੱਟ ਰਹੇ ਹਨ। ਉਨ੍ਹਾਂ ਨੂੰ ਅੱਗ ਤੇ ਗੁੰਡਿਆਂ ਦੀ ਟੋਲੀ ’ਚੋਂ ਨਿਕਲਦੇ ਵੀ ਦੇਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਤੁਸੀਂ ਉਨ੍ਹਾਂ ਨੂੰ ਟੋਪੀ ਪਹਿਨ ਕੇ ਨਮਾਜ਼ ਅਦਾ ਕਰਦੇ ਦੇਖੋਗੇ। ਉਹ ਨਮਾਜ਼ ਅਦਾ ਕਰ ਰਹੇ ਹੁੰਦੇ ਹਨ ਤੇ ਉਨ੍ਹਾਂ ਦੇ ਨਾਲ ਕੁਰਾਨ ਹੈ।

‘ਲਾਲ ਸਲਾਮ’ ਨੂੰ ਤਾਮਿਲ ਭਾਸ਼ਾ ਦੀ ਸਪੋਰਟਸ ਡਰਾਮਾ ਫ਼ਿਲਮ ਕਿਹਾ ਜਾਂਦਾ ਹੈ। ਰਜਨੀਕਾਂਤ ਇਸ ’ਚ ਜ਼ਬਰਦਸਤ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ’ਚ ਰਜਨੀਕਾਂਤ ਦੇ ਨਾਲ ਵਿਸ਼ਨੂੰ ਵਿਸ਼ਾਲ, ਵਿਕਰਾਂਤ, ਵਿਗਨੇਸ਼ ਤੇ ਜੀਵਿਤਾ ਵਰਗੇ ਸਿਤਾਰੇ ਨਜ਼ਰ ਆਉਣਗੇ। ਫ਼ਿਲਮ ਦੀ ਕਹਾਣੀ ਰਜਨੀਕਾਂਤ ਦੀ ਧੀ ਐਸ਼ਵਰਿਆ ਨੇ ਲਿਖੀ ਹੈ। ਐਸ਼ਵਰਿਆ ‘ਲਾਲ ਸਲਾਮ’ ਦੀ ਨਿਰਦੇਸ਼ਕ ਵੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News