ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਫਸੇ ਰਾਜ ਕੁੰਦਰਾ ਨੇ ਪਤਨੀ ਸ਼ਿਲਪਾ ਸ਼ੈੱਟੀ ਦੇ ਨਾਂ ਕੀਤੇ 5 ਫਲੈਟਸ, ਇੰਨੇ ਕਰੋੜ ਹੈ ਕੀਮਤ
Friday, Feb 04, 2022 - 01:23 PM (IST)

ਮੁੰਬਈ (ਬਿਊਰੋ)– ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਫਸਣ ਤੋਂ ਬਾਅਦ ਬਿਜ਼ਨੈੱਸਮੈਨ ਰਾਜ ਕੁੰਦਰਾ ਲਗਾਤਾਰ ਸੁਰਖ਼ੀਆਂ ’ਚ ਹਨ। ਇਸ ਵਾਰ ਰਾਜ ਕੁੰਦਰਾ ਆਪਣੀ ਪ੍ਰਾਪਰਟੀ ਨੂੰ ਲੈ ਕੇ ਚਰਚਾ ’ਚ ਹਨ, ਜੋ ਉਨ੍ਹਾਂ ਨੇ ਪਤਨੀ ਸ਼ਿਲਪਾ ਸ਼ੈੱਟੀ ਦੇ ਨਾਂ ਟਰਾਂਸਫਰ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਹਨੀ ਸਿੰਘ ਦੀਆਂ ਮੁੜ ਵਧੀਆਂ ਮੁਸ਼ਕਿਲਾਂ, ਹੁਣ ਇਸ ਮਾਮਲੇ 'ਚ ਅਦਾਲਤ 'ਚ ਦੇਣਾ ਪਵੇਗਾ 'ਵਾਇਸ ਸੈਂਪਲ'
ਅਚਾਨਕ ਰਾਜ ਕੁੰਦਰਾ ਨੇ ਇਹ ਕਦਮ ਕਿਉਂ ਤੇ ਕਿਸ ਲਈ ਚੁੱਕਿਆ, ਇਨ੍ਹਾਂ ਸਵਾਲਾਂ ਦੇ ਜਵਾਬ ਅਜੇ ਤਕ ਕਿਸੇ ਨੂੰ ਨਹੀਂ ਪਤਾ। ਰਿਪੋਰਟ ਮੁਤਾਬਕ ਰਾਜ ਕੁੰਦਰਾ ਨੇ ਮੁੰਬਈ ਸਥਿਤ ਫਲੈਟਸ ਨੂੰ ਪਤਨੀ ਸ਼ਿਲਪਾ ਸ਼ੈੱਟੀ ਦੇ ਨਾਂ ਕਰ ਦਿੱਤਾ ਹੈ।
ਰਾਜ ਕੁੰਦਰਾਨੇ ਇਕ-ਦੋ ਨਹੀਂ, ਸਗੋਂ 5 ਫਲੈਟ ਸ਼ਿਲਪਾ ਸ਼ੈੱਟੀ ਦੇ ਨਾਂ ਟਰਾਂਸਫਰ ਕੀਤੇ ਹਨ। ਰਾਜ ਕੁੰਦਰਾ ਨੇ ਇਹ ਫਲੈਟਸ ਜੁਹੂ ਦੀ ਓਸ਼ੀਅਨ ਵਿਊ ਨਾਂ ਦੀ ਬਿਲਡਿੰਗ ’ਚ ਲਏ ਸਨ। ਰਾਜ ਕੁੰਦਰਾ ਦੀ ਇਸ ਪ੍ਰਾਪਰਟੀ ਦੀ ਕੀਮਤ 38.5 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ 5,995 ਸਕੁਏਅਰ ਫੁੱਟ ’ਚ ਫੈਲਿਆ ਸ਼ਿਲਪਾ ਤੇ ਰਾਜ ਦਾ ਇਹ ਬੰਗਲਾ ਜੁਹੂ ਦੇ ਗਾਂਧੀਗ੍ਰਾਮ ’ਚ ਹੈ। ਪ੍ਰਾਪਰਟੀ ਟਰਾਂਸਫਰ ਕਰਨ ਲਈ ਸ਼ਿਲਪਾ ਸ਼ੈੱਟੀ ਨੇ 1.9 ਕਰੋੜ ਰੁਪਏ ਦੀ ਸਟੈਂਪ ਡਿਊਟੀ ਵੀ ਦਿੱਤੀ ਹੈ, ਜਿਸ ਨੂੰ 21 ਜਨਵਰੀ, 2022 ਨੂੰ ਰਜਿਸਟਰ ਕੀਤਾ ਗਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।