ਰਾਜ ਕੁੰਦਰਾ ਨੇ ਦਰਜ ਕੀਤੀ ਐਂਟੀ ਸਿਪੇਟਰੀ ਬੇਲ ਅਰਜ਼ੀ, ਸ਼ਰਲਿਨ ਚੋਪੜਾ ਨੇ ਦਰਜ ਕਰਵਾਇਆ ਸੀ ਬਿਆਨ
Saturday, Jun 12, 2021 - 06:23 PM (IST)
ਮੁੰਬਈ (ਬਿਊਰੋ)– ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਤੇ ਬਿਜ਼ਨੈੱਸਮੈਨ ਰਾਜ ਕੁੰਦਰਾ ਨੇ ਸ਼ੁੱਕਰਵਾਰ 11 ਜੂਨ ਨੂੰ ਸੈਸ਼ਨ ਕੋਰਟ ’ਚ ਐਂਟੀ ਸਿਪੇਟਰੀ ਬੇਲ ਅਰਜ਼ੀ ਦਾਇਰ ਕੀਤੀ ਹੈ। ਮਹਾਰਾਸ਼ਟਰ ਸਾਈਬਰ ਸੈੱਲ ਅਜਿਹੇ ਆਨਲਾਈਨ ਪਲੇਟਫਾਰਮ ਦੀ ਜਾਂਚ ਕਰ ਰਹੀ ਹੈ, ਜਿਸ ’ਚ ਵੈੱਬ ਸੀਰੀਜ਼ ਦੌਰਾਨ ਅਸ਼ਲੀਲਤਾ ਪਰੋਸੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਦਿਸ਼ਾ ਪਾਟਨੀ ਦੀਆਂ ਬਲੈਕ ਡਰੈੱਸ ’ਚ ਅਦਾਵਾਂ ਦੇਖ ਹਰ ਕੋਈ ਹੋਇਆ ਦੀਵਾਨਾ
ਸਾਈਬਰ ਪੁਲਸ ਨੇ ਇਸ ਮਾਮਲੇ ’ਚ ਪਿਛਲੇ ਸਾਲ ਆਈ. ਪੀ. ਸੀ. ਦੀ ਧਾਰਾ 292, ਇਨਫਾਰਮੇਸ਼ਨ ਟੈਕਨਾਲੋਜੀ ਦੀ ਧਾਰਾ 67, 67 ਏ ਤੇ ਇੰਡੀਸੇਂਟ ਰਿਪ੍ਰਜ਼ੈਂਟੇਸ਼ਨ ਆਫ ਵੁਮੈਨ ਨਿਯਮ 3 ਤੇ 4 ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਮਹਾਰਾਸ਼ਟਰ ਸਾਈਬਰ ਸੈੱਲ ਨੇ ਪਿਛਲੇ ਸਾਲ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ’ਚੋਂ ਕੁਝ ਦੇ ਲਿੰਕ ਕੁੰਦਰਾ ਨਾਲ ਹੋਣ ਦੀ ਗੱਲ ਸਾਹਮਣੇ ਆਈ ਸੀ।
ਦੱਸਣਯੋਗ ਹੈ ਕਿ ਇਸ ਮਾਮਲੇ ’ਚ ਮਾਡਲ ਸ਼ਰਲਿਨ ਚੋਪੜਾ ਦਾ ਵੀ ਬਿਆਨ ਦਰਜ ਕੀਤਾ ਗਿਆ ਹੈ। ਪਿਛਲੇ ਸਾਲ ਰਾਜ ਕੁੰਦਰਾ ਨੂੰ ਇਸ ਮਾਮਲੇ ’ਚ ਸੰਮਨ ਵੀ ਭੇਜਿਆ ਗਿਆ ਸੀ, ਹਾਲਾਂਕਿ ਕੁੰਦਰਾ ਨੇ ਦੋਸ਼ਾਂ ਨੂੰ ਗਲਤ ਦੱਸਿਆ ਤੇ ਕਿਹਾ ਕਿ ਇਨ੍ਹਾਂ ਸਾਰਿਆਂ ਦਾ ਉਨ੍ਹਾਂ ਨਾਲ ਕੁਝ ਲੈਣਾ-ਦੇਣਾ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ : ਕਾਰਤਿਕ ਆਰਿਅਨ ਦਾ ਸਿੱਧੂ ਮੂਸੇ ਵਾਲਾ ਨੂੰ ਖ਼ਾਸ ਤੋਹਫ਼ਾ, ਛਿੜੀ ਹਰ ਪਾਸੇ ਚਰਚਾ
ਰਾਜ ਕੁੰਦਰਾ ਨੇ ਕਿਹਾ ਸੀ ਕਿ ਉਨ੍ਹਾਂ ਨੇ ਇਸ ਕੰਪਨੀ ਨੂੰ ਛੱਡ ਦਿੱਤਾ ਹੈ, ਜਿਸ ’ਤੇ ਅਸ਼ਲੀਲ ਵੀਡੀਓ ਬਣਾਉਣ ਦੇ ਦੋਸ਼ ਹਨ। ਉਨ੍ਹਾਂ ਨੇ ਪੁਲਸ ਨੂੰ ਉਸ ਕੰਪਨੀ ਨੂੰ ਛੱਡਣ ਨਾਲ ਜੁੜੇ ਦਸਤਾਵੇਜ਼ ਵੀ ਦਿੱਤੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।