ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਵਧੀ ਰਾਜ ਕੁੰਦਰਾ ਦੀ ਮੁਸ਼ਕਿਲ, ਇੰਨੇ ਦਿਨ ਹੋਰ ਰਹਿਣਗੇ ਪੁਲਸ ਹਿਰਾਸਤ ’ਚ

07/23/2021 2:25:26 PM

ਮੁੰਬਈ (ਬਿਊਰੋ)– ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਤੇ ਬਿਜ਼ਨੈੱਸਮੈਨ ਰਾਜ ਕੁੰਦਰਾ ਅਸ਼ਲੀਲ ਫ਼ਿਲਮਾਂ ਬਣਾਉਣ ਤੇ ਉਨ੍ਹਾਂ ਨੂੰ ਮੋਬਾਇਲ ਐਪਸ ’ਤੇ ਸਟ੍ਰੀਮ ਕਰਨ ਲਈ ਸੋਮਵਾਰ 19 ਜੁਲਾਈ ਨੂੰ ਗ੍ਰਿਫ਼ਤਾਰ ਕੀਤੇ ਗਏ ਸਨ। ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਰਾਜ ਕੁੰਦਰਾ ਖ਼ਿਲਾਫ਼ ਫਰਵਰੀ ’ਚ ਕੇਸ ਦਰਜ ਕੀਤਾ ਸੀ ਤੇ 19 ਜੁਲਾਈ ਨੂੰ ਉਨ੍ਹਾਂ ਨੂੰ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਬਚਣ ਲਈ ਰਾਜ ਕੁੰਦਰਾ ਨੇ ਪੁਲਸ ਨੂੰ ਦਿੱਤੀ ਸੀ 25 ਲੱਖ ਦੀ ਰਿਸ਼ਵਤ

ਇਸ ਤੋਂ ਬਾਅਦ ਉਨ੍ਹਾਂ ਨੂੰ 23 ਜੁਲਾਈ ਤਕ ਨਿਆਇਕ ਹਿਰਾਸਤ ’ਚ ਰੱਖਣ ਦਾ ਫ਼ੈਸਲਾ ਸੁਣਾਇਆ ਗਿਆ ਸੀ। ਅੱਜ ਰਾਜ ਕੁੰਦਰਾ ਦੀ ਕੋਰਟ ’ਚ ਪੇਸ਼ੀ ਹੋਈ। ਕੋਰਨ ਨੇ ਰਾਜ ਕੁੰਦਰਾ ਨੂੰ 27 ਜੁਲਾਈ ਤਕ ਨਿਆਇਕ ਹਿਰਾਸਤ ’ਚ ਰੱਖਣ ਦਾ ਹੁਕਮ ਦਿੱਤਾ ਹੈ।

ਮੁੰਬਈ ਪੁਲਸ ਨੇ ਰਾਜ ਕੁੰਦਰਾ ਨੂੰ 7 ਦਿਨ ਹੋਰ ਨਿਆਇਕ ਹਿਰਾਸਤ ’ਚ ਰੱਖਣ ਦੀ ਮੰਗ ਕੀਤੀ ਸੀ। ਪੁਲਸ ਨੇ ਕਿਹਾ ਕਿ ਇਸ ਮਾਮਲੇ ’ਚ ਅਜੇ ਹੋਰ ਜਾਂਚ ਹੋਣੀ ਤੇ ਸਬੂਤ ਮਿਲਣੇ ਬਾਕੀ ਹਨ, ਜਿਸ ਲਈ ਉਨ੍ਹਾਂ ਨੂੰ ਸਮਾਂ ਚਾਹੀਦਾ ਹੈ। ਪੁਲਸ ਦਾ ਕਹਿਣਾ ਇਹ ਵੀ ਹੈ ਕਿ ਰਾਜ ਕੁੰਦਰਾ ਨੇ ਆਨਲਾਈਨ ਸੱਟੇਬਾਜ਼ੀ ਵੀ ਕੀਤੀ ਹੈ, ਜਿਸ ’ਚ ਉਨ੍ਹਾਂ ਨੇ ਯੈੱਸ ਬੈਂਕ ਦੇ ਅਕਾਊਂਟਸ ਦੀ ਵਰਤੋਂ ਕੀਤੀ ਸੀ। ਇਸ ਬਾਰੇ ਵੀ ਅਜੇ ਪਤਾ ਲਗਾਇਆ ਜਾਣਾ ਬਾਕੀ ਹੈ। ਇਸ ਲਈ ਉਨ੍ਹਾਂ ਨੂੰ ਨਿਆਇਕ ਹਿਰਾਸਤ ’ਚ ਕੁੰਦਰਾ ਨੂੰ ਰੱਖਣ ਦੀ ਜ਼ਰੂਰਤ ਹੈ।

ਪੁਲਸ ਮੁਤਾਬਕ ਕੁੰਦਰਾ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ 21 ਜੁਲਾਈ ਨੂੰ ਕੁਝ ਜ਼ਰੂਰੀ ਡਾਟਾ ਡਿਲੀਟ ਕਰ ਦਿੱਤਾ ਗਿਆ ਹੈ। ਇਸ ਡਾਟਾ ਨੂੰ ਰਿਕਵਰ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਜਦੋਂ ਕੁੰਦਰਾ ਨੂੰ ਨੋਟਿਸ ਭੇਜਿਆ ਗਿਆ ਸੀ, ਉਦੋਂ ਉਨ੍ਹਾਂ ਦੇ ਗੂਗਲ ਤੇ ਐੱਪਲ ਸਟੋਰ ਤੋਂ ਹੌਟਸਟਾਰ ਵਰਗੇ ਐਪਸ ਨੂੰ ਹਟਾ ਦਿੱਤਾ ਗਿਆ ਸੀ। ਇਸ ਦੇ ਹਟਣ ਤੋਂ ਬਾਅਦ ਕੁੰਦਰਾ ਨੇ ਪੋਲੀਫ਼ਿਲਮਜ਼ ਦੀ ਸ਼ੁਰੂਆਤ ਕੀਤੀ ਸੀ, ਜੋ ਉਨ੍ਹਾਂ ਦਾ ਪਲਾਨ ਬੀ ਸੀ। ਇਸ ’ਤੇ ਐਡਲਟ ਕੰਟੈਂਟ ਸਟ੍ਰੀਮ ਕੀਤਾ ਜਾਂਦਾ ਸੀ।

ਕੁੰਦਰਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਇਸ ਕੰਪਨੀ ਨੂੰ ਛੱਡ ਦਿੱਤਾ ਸੀ। ਹਾਲਾਂਕਿ ਉਨ੍ਹਾਂ ਨੂੰ ਕੰਪਨੀ ਦੇ ਹਰ ਖਰਚ ਦੀ ਜਾਣਕਾਰੀ ਮਿਲਦੀ ਸੀ, ਜੋ ਕਿ ਲਗਭਗ 4 ਤੋਂ 10 ਹਜ਼ਾਰ ਡਾਲਰ ਹੁੰਦਾ ਸੀ।

ਦੱਸ ਦੇਈਏ ਕਿ ਅਦਾਕਾਰਾ ਪੂਨਮ ਪਾਂਡੇ ਨੇ ਵੀ ਰਾਜ ਕੁੰਦਰਾ ’ਤੇ ਧਮਕੀ ਦੇਣ ਤੇ ਉਸ ਦੇ ਨੰਬਰ ਨੂੰ ਲੀਕ ਕਰਨ ਦਾ ਦੋਸ਼ ਲਗਾਇਆ ਸੀ। ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਰਾਜ ਕੁੰਦਰਾ ਨੂੰ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਮੁੱਖ ਦੋਸ਼ੀ ਦੱਸਿਆ ਸੀ।

ਨੋਟ– ਰਾਜ ਕੁੰਦਰਾ ਦੀ ਨਿਆਇਕ ਹਿਰਾਸਤ ਵਧਣ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਦੱਸੋ।


Rahul Singh

Content Editor

Related News