ਪੋਰਨ ਵੀਡੀਓ ਬਣਾਉਣ ਲਈ ਰਾਜ ਕੁੰਦਰਾ ਕੋਲ ਸੀ ‘ਪਲੈਨ ਬੀ’, ਵਟਸਐਪ ਚੈਟ ’ਚ ਹੋਇਆ ਖੁਲਾਸਾ

2021-07-21T18:03:53.487

ਮੁੰਬਈ- ਕ੍ਰਾਈਮ ਬ੍ਰਾਂਚ ਦੀ ਪ੍ਰਾਪਰਟੀਸੇਲ ਵੱਲੋਂ ਗਿ੍ਰਫ਼ਤਾਰ ਮਸ਼ਹੂਰ ਬਿਜ਼ਨੈੱਸਮੈਨ ਰਾਜ ਕੁੰਦਰਾ ਦੀ ਜਾਂਚ ਦੌਰਾਨ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਰਾਜ ਕੁੰਦਰਾ ਨੇ ਜਿਵੇਂ ਆਉਣ ਵਾਲੇ ਖਤਰੇ ਦਾ ਅੰਦਾਜ਼ਾ ਲਗਾ ਲਿਆ ਸੀ। ਉਨ੍ਹਾਂ ਨੂੰ ਸ਼ਾਇਦ ਪਤਾ ਸੀ ਕਿ ਆਉਣ ਵਾਲੇ ਸਮੇਂ ’ਚ ਉਹ ਭਾਰਤੀ ਜਾਂਚ ਏਜੰਸੀ ਦੀ ਰਡਾਰ ’ਤੇ ਆ ਸਕਦੇ ਹਨ ਅਤੇ ਇਸ ਵਜ੍ਹਾ ਨਾਲ ਕੁੰਦਰਾ ਨੇ ਆਪਣਾ ਪਲੈਨ ‘ਬੀ’ ਬਣਾਇਆ ਸੀ। 
ਕ੍ਰਾਈਮ ਬ੍ਰਾਂਚ ਨੇ ਮਿਲੀ ਵਟਸਐਪ ਚੈਟ ਦੇ ਇਸ ਪਲੈਨ ‘ਬੀ’ ਦਾ ਖੁਲਾਸਾ ਕੀਤਾ ਹੈ, ਜਾਂਚ ਦੇ ਦੌਰਾਨ ਜਦੋਂ ਇਸ ਮਾਮਲੇ ’ਚ ਪਹਿਲਾਂ ਤੋਂ ਗਿ੍ਰਫ਼ਤਾਰ ਹੋਏ ਕੁੰਦਰਾ ਦੇ ਸਾਬਕਾ ਪੀਏ ਉਮੇਸ਼ ਕਾਮਤ ਦੇ ਮੋਬਾਇਲ ਦੀ ਜਾਂਚ ਕੀਤੀ ਗਈ ਤਾਂ ਉਸ ’ਚੋਂ ਕਈ ਅਜਿਹੇ ਚੈਟ ਮਿਲੇ ਹਨ ਜੋ ਕੁੰਦਰਾ ਦੇ ਪਲੈਨ ਬੀ’ ਦਾ ਖੁਲਾਸਾ ਕਰਦੇ ਹਨ। 

PunjabKesari

ਇੰਝ ਬਣਾਇਆ ਪਲੈਨ ਬੀ
ਏ.ਬੀ.ਪੀ. ਨਿਊਜ਼ ਦੇ ਹੱਥ ਲੱਗੇ ਵਟਸਐਪ ਚੈਟ ਮੁਤਾਬਕ ‘ਐੱਚ ਅਕਾਊਂਟਸ’ ਨਾਂ ਦੇ ਗਰੁੱਪ ’ਚ ਪ੍ਰਦੀਪ ਬਕਸ਼ੀ ਨੇ ਜਦੋਂ ਇਹ ਜਾਣਕਾਰੀ ਪਾਈ ਕਿ ਹਾਟਸ਼ਾਟ ਐਪ ਨੂੰ ਗੂਗਲ ਦੇ ਨਿਯਮਾਂ ਦੀ ਅਣਦੇਖੀ ਕਰਨ ਦੀ ਵਜ੍ਹਾ ਨਾਲ ਸਸਪੈਂਡ ਕਰ ਦਿੱਤਾ ਹੈ ਤਾਂ ਰਾਜ ਨੇ ਰਿਪਲਾਈ ਕੀਤਾ ‘ਕੋਈ ਗੱਲ ਨਹੀਂ ਪਲਾਨ ‘ਬੀ’ ਸ਼ੁਰੂ ਹੋ ਗਿਆ ਹੈ ਜ਼ਿਆਦਾ ਤੋਂ ਜ਼ਿਆਦਾ 2 ਤੋਂ 3 ਹਫ਼ਤਿਆਾਂ ’ਚ ਨਵਾਂ ਐਪਲੀਕੇਸ਼ਨ ਲਾਈਵ ਹੋਵੇਗਾ।

PunjabKesari

ਪੋਰਨ ਇੰਡਸਟਰੀ ਨੂੰ ਇਕ ਨਵੀਂ ਦਿਸ਼ਾ ਦੇਣ ਦੀ ਪਲਾਂਨਿੰਗ
ਦਰਅਸਲ ਇਸ ‘ਪਲੈਨ ਬੀ’ ਦਾ ਨਾਂ ਬੋਲੀਫੇਮ ਹੈ। ਇਹ ਪਲੈਨ ਰਾਜ ਕੁੰਦਰਾ ਨੇ ਦੱਸਿਆ ਸੀ ਤਾਂ ਕਿ ਉਹ ਪੋਰਨ ਇੰਡਸਟਰੀ ਨੂੰ ਇਕ ਨਵੀਂ ਦਿਸ਼ਾ ’ਚ ਅੱਗੇ ਲਿਜਾ ਸਕਣ। ਇਸ ਦੌਰਾਨ ਕਾਮਤ ਅਤੇ ਰਾਜ ਕੁੰਦਰਾ ਦਾ ਇਕ ਹੋਰ ਚੈਟ ਸਾਹਮਣੇ ਆਇਆ ਜਿਸ ’ਚ ਰਾਜ ਕੁੰਦਰਾ ਨੇ ਕਾਮਤ ਨੂੰ ਇਕ ਨਿਊਜ਼ ਆਰਟੀਕਲ ਭੇਜਿਆ। ਇਸ ਆਰਟੀਕਲ ’ਚ ਲਿਖਿਆ ਸੀ ਕਿ ‘ਪੋਰਨ ਵੀਡੀਓ 7 ਓ.ਟੀ.ਟੀ. ’ਤੇ ਪ੍ਰਸਾਰਿਤ ਕਰਨ ਦੇ ਮਾਮਲੇ ’ਚ ਪੁਲਸ 7 ਓ.ਟੀ.ਟੀ. ਦੇ ਮਾਲਕਾਂ ਨੂੰ ਸੰਮਨ ਭੇਜ ਸਕਦੀ ਹੈ।


 

 


Aarti dhillon

Content Editor Aarti dhillon