ਰਾਜ ਕੁੰਦਰਾ ਨੂੰ ਨਹੀਂ ਮਿਲੀ ਜ਼ਮਾਨਤ, ਹੁਣ 10 ਅਗਸਤ ਤੱਕ ਰਹੇਗਾ ਜੇਲ੍ਹ 'ਚ

Tuesday, Jul 27, 2021 - 03:26 PM (IST)

ਰਾਜ ਕੁੰਦਰਾ ਨੂੰ ਨਹੀਂ ਮਿਲੀ ਜ਼ਮਾਨਤ, ਹੁਣ 10 ਅਗਸਤ ਤੱਕ ਰਹੇਗਾ ਜੇਲ੍ਹ 'ਚ

ਮੁੰਬਈ: ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਬਿਜ਼ਨੈਸਮੈਨ ਰਾਜ ਕੁੰਦਰਾ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਅਸ਼ਲੀਲ ਫ਼ਿਲਮਾਂ ਬਣਾਉਣ ਅਤੇ ਉਨ੍ਹਾਂ ਨੂੰ ਕੁਝ ਐਪ ਦੇ ਰਾਹੀਂ ਪ੍ਰਸਾਰਿਤ ਕਰਨ ਦੇ ਮਾਮਲੇ ’ਚ 19 ਜੁਲਾਈ ਨੂੰ ਗਿ੍ਰਫ਼ਤਾਰ ਕੀਤਾ ਸੀ।

Shilpa Shetty Kundra's husband Raj Kindra grilled by ED in bitcoins  transactions case

ਇਸ ਤੋਂ ਬਾਅਦ ਰਾਜ ਕੁੰਦਰਾ ਨੂੰ 23 ਜੁਲਾਈ ਅਤੇ ਫਿਰ 27 ਜੁਲਾਈ ਤੱਕ ਹਿਰਾਸਤ ’ਚ ਭੇਜਿਆ ਗਿਆ। ਅੱਜ ਭਾਵ ਮੰਗਲਵਾਰ ਨੂੰ ਇਸ ਮਾਮਲੇ ’ਚ ਸੁਣਵਾਈ ਸੀ ਜਿਸ ਦਾ ਫ਼ੈਸਲਾ ਆ ਗਿਆ ਹੈ। ਇਸ ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਕੋਰਟ ਨੇ ਇਕ ਵਾਰ ਫਿਰ ਰਾਜ ਕੁੰਦਰਾ ਨੂੰ ਝਟਕਾ ਦਿੱਤਾ ਹੈ। 

When Shilpa Shetty and Raj Kundra almost got divorced, thanks to Anurag  Basu. Here's how it happened | Bollywood - Hindustan Times
ਕੋਰਟ ਨੇ ਰਾਜ ਦੀ ਹਿਰਾਸਤ ਮਿਆਦ ਹੋਰ 14 ਦਿਨ ਤੱਕ ਵਧਾ ਦਿੱਤੀ ਹੈ ਭਾਵ ਸ਼ਿਲਪਾ ਸ਼ੈੱਟੀ ਦੇ ਪਤੀ ਹੁਣ 10 ਅਗਸਤ ਤੱਕ ਜੇਲ ’ਚ ਰਹਿਣਗੇ। ਉੱਧਰ ਦੂਜੇ ਪਾਸੇ ਰਾਜ ਕੁੰਦਰਾ ਦੇ ਵਕੀਲ ਨੇ ਹੁਣ ਉਨ੍ਹਾਂ ਦੀ ਜ਼ਮਾਨਤ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।


author

Aarti dhillon

Content Editor

Related News