ਰਾਜ ਕਪੂਰ ਦੇ ਜੱਦੀ ਘਰ ਨੂੰ ਪਾਕਿ ਸਰਕਾਰ ਨੇ ਬਣਾਇਆ ਅਜਾਇਬ ਘਰ, ਹੁਣ ਦਿਲੀਪ ਕੁਮਾਰ ਦੇ ਘਰ ਦੀ ਵਾਰੀ

Sunday, Nov 15, 2020 - 02:01 PM (IST)

ਰਾਜ ਕਪੂਰ ਦੇ ਜੱਦੀ ਘਰ ਨੂੰ ਪਾਕਿ ਸਰਕਾਰ ਨੇ ਬਣਾਇਆ ਅਜਾਇਬ ਘਰ, ਹੁਣ ਦਿਲੀਪ ਕੁਮਾਰ ਦੇ ਘਰ ਦੀ ਵਾਰੀ

ਮੁੰਬਈ– ਮਸ਼ਹੂਰ ਬਾਲੀਵੁੱਡ ਅਦਾਕਾਰ ਰਾਜ ਕਪੂਰ ਤੇ ਦਿਲੀਪ ਕੁਮਾਰ ਦੇ ਪਾਕਿਸਤਾਨ ’ਚ ਜੱਦੀ ਘਰਾਂ ਨੂੰ ਇਕ ਵਾਰ ਮੁੜ ਤਿਆਰ ਕੀਤਾ ਜਾ ਰਿਹਾ ਹੈ। ਇਹ ਦੋਵੇਂ ਅਦਾਕਾਰ ਪਾਕਿਸਤਾਨ ਦੇ ਪੇਸ਼ਾਵਰ ਦੇ ਰਹਿਣ ਵਾਲੇ ਸਨ ਤੇ ਉਨ੍ਹਾਂ ਦੇ ਪੁਰਖੇ ਘਰ ਅੱਜ ਵੀ ਉਥੇ ਮੌਜੂਦ ਹਨ। ਹਾਲ ਹੀ ’ਚ ਖ਼ਬਰ ਆਈ ਸੀ ਕਿ ਉਨ੍ਹਾਂ ਦੇ ਮਕਾਨ ਬਹੁਤ ਮਾੜੀ ਹਾਲਤ ’ਚ ਹਨ, ਜਿਸ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਉਨ੍ਹਾਂ ਨੂੰ ਸੁਰੱਖਿਅਤ ਕਰਨ ਦਾ ਫੈਸਲਾ ਕੀਤਾ।

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ’ਚ ਰਾਜ ਕਪੂਰ ਦੇ ਪਰਿਵਾਰ ਦੀ ਬਹੁਤ ਵੱਡੀ ਹਵੇਲੀ ਸੀ। ਉਸ ਦੇ ਮਾਲਕ ਨੇ ਇਸ ਹਵੇਲੀ ਨੂੰ ਵੇਚਣ ਦੀ ਯੋਜਨਾ ਬਣਾਈ ਸੀ ਪਰ ਖ਼ਬਰਾਂ ’ਚ ਆਉਣ ਤੋਂ ਬਾਅਦ ਸਰਕਾਰ ਨੇ ਇਸ ਨੂੰ ਸੁਰੱਖਿਅਤ ਰੱਖਣ ਦੀ ਯੋਜਨਾ ਬਣਾਈ। ਇਹ ਹਵੇਲੀ ਬਹੁਤ ਹੀ ਖ਼ਸਤਾ ਹਾਲਤ ’ਚ ਸੀ। ਹੁਣ ਇਸ ਨੂੰ ਇਕ ਵਾਰ ਫਿਰ ਪੁਰਾਣਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਨੂੰ ਅਜਾਇਬ ਘਰ ’ਚ ਤਬਦੀਲ ਕੀਤਾ ਜਾ ਰਿਹਾ ਹੈ।

ਰਾਜ ਕਪੂਰ ਤੋਂ ਉਲਟ ਦਿਲੀਪ ਕੁਮਾਰ ਦਾ ਪਰਿਵਾਰ ਇਕ ਸਾਧਾਰਨ ਘਰ ’ਚ ਰਹਿੰਦਾ ਸੀ। ਇਹ ਸ਼ਹਿਰ ਦੇ ਇਕ ਵਿਅਸਤ ਬਾਜ਼ਾਰ ’ਚ ਇਕ ਛੋਟੀ ਜਿਹੀ ਗਲੀ ’ਚ ਸੀ। ਇਸ ਘਰ ਦਾ ਦਰਵਾਜ਼ਾ ਡਿੱਗ ਗਿਆ ਹੈ ਤੇ ਛੱਤ ਵੀ ਨਹੀਂ ਹੈ। ਘਰ ਦਾ ਅੰਦਰਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਹੈ। ਖੈਬਰ ਪਖਤੂਨਖਵਾ ਦੇ ਪੁਰਾਤੱਤਵ ਤੇ ਅਜਾਇਬ ਘਰ ਦੇ ਡਾਇਰੈਕਟਰ ਅਬਦੁਲ ਸਮਦ ਨੇ ਕਿਹਾ ਕਿ ਇਹ ਦੋਵੇਂ ਮਕਾਨ ਉਨ੍ਹਾਂ ਦੀ ਇਤਿਹਾਸਕ ਵਿਰਾਸਤ ਹਨ ਤੇ ਇਨ੍ਹਾਂ ਦੀ ਸਾਂਭ-ਸੰਭਾਲ ’ਤੇ ਉਨ੍ਹਾਂ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਦਿਲੀਪ ਕੁਮਾਰ ਤੇ ਰਾਜ ਕਪੂਰ ਪੇਸ਼ਾਵਰ ਦੇ ਵਸਨੀਕ ਸਨ।


author

Rahul Singh

Content Editor

Related News