ਗਾਇਕ ਰਣਜੀਤ ਬਾਵਾ ਨਾਲ ਬਣੀ ਸਵੀਤਾਜ ਬਰਾੜ ਦੀ ਜੋੜੀ, ਨਵੀਂ ਫ਼ਿਲਮ ਦਾ ਕੀਤਾ ਐਲਾਨ

Thursday, May 13, 2021 - 05:44 PM (IST)

ਗਾਇਕ ਰਣਜੀਤ ਬਾਵਾ ਨਾਲ ਬਣੀ ਸਵੀਤਾਜ ਬਰਾੜ ਦੀ ਜੋੜੀ, ਨਵੀਂ ਫ਼ਿਲਮ ਦਾ ਕੀਤਾ ਐਲਾਨ

ਚੰਡੀਗੜ੍ਹ (ਬਿਊਰੋ) : ਪੰਜਾਬੀ ਇੰਡਸਟਰੀ ਦੀ ਤਰੱਕੀ ਲਈ ਤੇ ਪੰਜਾਬੀ ਔਂਡੀਐਂਸ ਦੇ ਮਨੋਰੰਜਨ ਲਈ ਪੰਜਾਬੀ ਕਲਾਕਾਰਾਂ ਵੱਲੋਂ ਲਗਾਤਾਰ ਨਵੇਂ-ਨਵੇਂ ਪ੍ਰਾਜੈਕਟ ਬਣ ਰਹੇ ਹਨ ਅਤੇ ਆਏ ਦਿਨ ਕਲਾਕਾਰਾਂ ਵਲੋਂ ਨਵੇਂ ਪ੍ਰਾਜੈਕਟਾਂ ਦੀ ਅਨਾਊਸਮੈਂਟ ਕੀਤੀ ਜਾ ਰਹੀ ਹੈ। ਇਨ੍ਹਾਂ ਅਨਾਊਸਮੈਂਟਸ ਵਿਚਾਲੇ ਆਰਟਿਸਟਾਂ ਦੇ ਗੀਤ, ਐਲਬਮਾਂ ਅਤੇ ਫ਼ਿਲਮਾਂ ਸ਼ਾਮਲ ਹਨ। ਹੁਣ ਹਾਲ ਹੀ 'ਚ ਅਦਾਕਾਰਾ ਤੇ ਗਾਇਕਾ ਸਵੀਤਾਜ ਬਰਾੜ ਨੇ ਪੰਜਾਬੀ ਸੁਪਰਸਟਾਰ ਰਣਜੀਤ ਬਾਵਾ ਨਾਲ ਆਪਣੇ ਆਉਣ ਵਾਲੇ ਪ੍ਰਾਜੈਕਟ ਬਾਰੇ ਐਲਾਨ ਕੀਤਾ ਹੈ।

PunjabKesari

ਸਵੀਤਾਜ ਨੇ ਆਪਣੇ ਪ੍ਰਸ਼ੰਸਕਾਂ ਸਾਹਮਣੇ ਰਣਜੀਤ ਬਾਵਾ ਨਾਲ ਆਉਣ ਵਾਲੀ ਫ਼ਿਲਮ ਬਾਰੇ ਅਨਾਊਸਮੈਂਟ ਕੀਤੀ ਹੈ। ਸਵੀਤਾਜ ਦੀ ਅਗਲੀ ਪੰਜਾਬੀ ਫ਼ਿਲਮ 'ਚ ਰਣਜੀਤ ਬਾਵਾ ਉਨ੍ਹਾਂ ਦੇ ਆਪੋਜ਼ਿਟ ਨਜ਼ਰ ਆਉਣਗੇ। ਫ਼ਿਲਮ ਨੂੰ ਲਿਖਿਆ ਰਾਜੂ ਵਰਮਾ ਨੇ ਹੈ ਤੇ ਬਿੰਨੀ ਫ਼ਿਲਮਜ਼ ਇਸ ਨੂੰ ਡਾਇਰੈਕਟ ਕਰਨਗੇ। ਫਿਲਹਾਲ ਇਸ ਫ਼ਿਲਮ ਦੇ ਟਾਈਟਲ ਬਾਰੇ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ।

PunjabKesari

ਸਵੀਤਾਜ ਬਰਾੜ ਮਰਹੂਮ ਰਾਜ ਬਰਾੜ ਦੀ ਧੀ ਹੈ, ਜਿਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਅਤੇ ਗਾਇਕੀ ਨਾਲ ਕੀਤੀ। ਸਵੀਤਾਜ ਇੰਨ੍ਹੀਂ ਦਿਨੀਂ ਇੰਗਲੈਂਡ 'ਚ ਆਪਣੀ ਆਉਣ ਵਾਲੀ ਫ਼ਿਲਮ 'ਫਿਕਰ ਨਾ ਕਰੋ' ਦੀ ਸ਼ੂਟਿੰਗ ਕਰ ਰਹੀ ਹੈ। ਇਸ ਤੋਂ ਇਲਾਵਾ ਸਵੀਤਾਜ ਨੇ ਸਿੱਧੂ ਮੂਸੇ ਵਾਲਾ ਨਾਲ ਫ਼ਿਲਮ 'ਮੂਸਾ ਜੱਟ' ਦੀ ਸ਼ੂਟਿੰਗ ਕੰਪਲੀਟ ਕਰ ਲਈ ਹੈ।

PunjabKesari


author

sunita

Content Editor

Related News