ਤਾਂ ਇਸ ਵਜ੍ਹਾ ਕਰਕੇ ਰਾਜ ਬੱਬਰ ਨੂੰ ਨਫ਼ਰਤ ਕਰਦਾ ਸੀ ਪੁੱਤਰ ਪ੍ਰਤੀਕ ਬੱਬਰ, ਮਾਂ ਦੀ ਮੌਤ ਲਈ ਪਿਤਾ ਮੰਨਦੈ ਜ਼ਿੰਮੇਵਾਰ

2021-06-23T11:33:31.36

ਚੰਡੀਗੜ੍ਹ (ਬਿਊਰੋ) — 80 ਦੇ ਦਹਾਕੇ 'ਚ ਅਦਾਕਾਰ ਰਾਜ ਬੱਬਰ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ। 23 ਜੂਨ 1952 ਨੂੰ ਰਾਜ ਬੱਬਰ ਦਾ ਜਨਮ ਉੱਤਰ ਪ੍ਰਦੇਸ਼ ਦੇ ਟੂੰਡਲਾ 'ਚ ਹੋਇਆ ਸੀ। ਉਨ੍ਹਾਂ ਦਾ ਫ਼ਿਲਮੀ ਸਫ਼ਰ ਥਿਏਟਰ ਤੋਂ ਸ਼ੁਰੂ ਹੋਇਆ ਸੀ। ਫ਼ਿਲਮੀ ਦੁਨੀਆ ਦੇ ਨਾਲ-ਨਾਲ ਰਾਜ ਬੱਬਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫ਼ੀ ਚਰਚਾ 'ਚ ਰਹੇ ਹਨ। ਰਾਜ ਬੱਬਰ ਨੇ ਦੋ ਵਿਆਹ ਕਰਵਾਏ ਸਨ। 

ਪਿਤਾ ਨਾਲ ਨਹੀਂ ਬਣਦੀ ਪੁੱਤਰ ਪ੍ਰਤੀਕ ਬੱਬਰ ਦੀ 
ਤੁਹਾਨੂੰ ਪਤਾ ਹੈ ਕਿ ਰਾਜ ਬੱਬਰ ਨਾਲ ਉਨ੍ਹਾਂ ਦੇ ਪੁੱਤਰ ਪ੍ਰਤੀਕ ਬੱਬਰ ਦੀ ਨਹੀਂ ਬਣਦੀ। ਇੱਥੋਂ ਤੱਕ ਕਿ ਪ੍ਰਤੀਕ ਦੇ ਵਿਆਹ 'ਚ ਵੀ ਰਾਜ ਬੱਬਰ ਸ਼ਾਮਲ ਨਹੀਂ ਹੋਏ ਸਨ। ਪ੍ਰਤੀਕ ਨੇ ਆਪਣੇ ਨਾਂ ਦੇ ਪਿੱਛੇ ਲੱਗਣ ਵਾਲੇ ਸਰ ਨੇਮ ਨੂੰ ਵੀ ਹਟਾ ਦਿੱਤਾ ਸੀ ਪਰ ਬਾਅਦ 'ਚ ਦੋਹਾਂ ਦਾ ਰਿਸ਼ਤਾ ਬਿਹਤਰ ਹੋ ਗਿਆ। ਦੱਸ ਦਈਏ ਕਿ ਰਾਜ ਬੱਬਰ ਦਾ ਪਹਿਲਾ ਵਿਆਹ ਨਾਦਿਰਾ ਨਾਲ ਹੋਇਆ ਸੀ। ਉਸ ਸਮੇਂ ਰਾਜ ਬੱਬਰ ਸੰਘਰਸ਼ ਕਰ ਰਹੇ ਸਨ। ਦੋਹਾਂ 'ਚ ਪਿਆਰ ਹੋਇਆ ਅਤੇ ਸਾਲ 1975 'ਚ ਦੋਹਾਂ ਨੇ ਵਿਆਹ ਕਰਵਾ ਲਿਆ। ਦੋਹਾਂ ਦਾ ਵਿਆਹ ਚੰਗਾ ਚੱਲ ਰਿਹਾ ਸੀ ਕਿ ਅਚਾਨਕ ਰਾਜ ਬੱਬਰ ਦੀ ਜ਼ਿੰਦਗੀ 'ਚ ਸਮਿਤਾ ਪਾਟਿਲ ਆ ਗਈ ਅਤੇ ਰਾਜ ਬੱਬਰ ਉਨ੍ਹਾਂ ਨੂੰ ਦਿਲ ਦੇ ਬੈਠੇ। ਉਸ ਸਮੇਂ ਦੋਵੇਂ ਲਿਵ ਇਨ 'ਚ ਰਹਿਣ ਲੱਗੇ ਸਨ।

PunjabKesari

ਸਮਿਤਾ ਦੀ ਮੌਤ ਲਈ ਰਾਜ ਬੱਬਰ ਨੂੰ ਜ਼ਿੰਮੇਵਾਰ ਮੰਨਦੈ ਪ੍ਰਤੀਕ ਬੱਬਰ
ਨਾਦਿਰਾ ਨੂੰ ਛੱਡ ਰਾਜ ਬੱਬਰ ਨੇ ਸਮਿਤਾ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਇੱਕ ਸਾਲ ਬਾਅਦ ਦੋਹਾਂ ਦੇ ਘਰ ਪ੍ਰਤੀਕ ਬੱਬਰ ਨੇ ਜਨਮ ਲਿਆ। ਪ੍ਰਤੀਕ ਦੇ ਜਨਮ ਤੋਂ ਦੋ ਹਫ਼ਤੇ ਬਾਅਦ ਸਮਿਤਾ ਦੀ ਮੌਤ ਹੋ ਗਈ। ਪ੍ਰਤੀਕ ਦਾ ਮੰਨਣਾ ਹੈ ਕਿ ਸਮਿਤਾ ਦੀ ਮੌਤ ਲਈ ਰਾਜ ਬੱਬਰ ਜ਼ਿੰਮੇਵਾਰ ਸਨ, ਇਸੇ ਲਈ ਪ੍ਰਤੀਕ ਨੇ ਰਾਜ ਨਾਲ ਕਈ ਸਾਲ ਗੱਲ ਨਹੀਂ ਕੀਤੀ ਪਰ ਸਮੇਂ ਦੇ ਨਾਲ ਇਹ ਦੂਰੀਆਂ ਘੱਟ ਹੁੰਦੀਆਂ ਗਈਆਂ ਹਨ ਅਤੇ ਦੋਵੇਂ ਪਿਓ-ਪੁੱਤ ਇੱਕ-ਦੂਜੇ ਦੇ ਨੇੜੇ ਆ ਗਏ।

PunjabKesari
ਨਿੱਜੀ ਰਿਸ਼ਤਿਆਂ ਨੂੰ ਲੈ ਕੇ ਰਹੇ ਖੂਬ ਚਰਚਾ 'ਚ 
ਰਾਜ ਬੱਬਰ ਫ਼ਿਲਮਾਂ ਤੋਂ ਇਲਾਵਾ ਆਪਣੇ ਨਿੱਜੀ ਰਿਸ਼ਤਿਆਂ ਲਈ ਵੀ ਕਾਫ਼ੀ ਚਰਚਾ 'ਚ ਰਹੇ। ਰਾਜ ਬੱਬਰ ਸੰਘਰਸ਼ ਕਰ ਰਹੇ ਸਨ ਉਦੋਂ ਹੀ ਉਨ੍ਹਾਂ ਨੂੰ ਨਾਦਿਰਾ ਬੱਬਰ ਨਾਲ ਪਿਆਰ ਹੋ ਗਿਆ ਸੀ, ਜਿਸ ਤੋਂ ਬਾਅਦ ਦੋਵਾਂ ਨੇ ਸਾਲ 1975 'ਚ ਵਿਆਹ ਕਰਵਾ ਲਿਆ ਸੀ।

PunjabKesari

ਕੁਝ ਵੱਡਾ ਕਰਨ ਦੇ ਚੱਕਰ 'ਚ ਪਹੁੰਚੇ ਮੁੰਬਈ
ਰਾਜ ਬੱਬਰ ਆਪਣੀ ਜ਼ਿੰਦਗੀ 'ਚ ਕੁਝ ਵੱਡਾ ਕਰਨ ਦਾ ਸੁਫ਼ਨਾ ਲੈ ਕੇ ਮੁੰਬਈ ਚਲੇ ਗਏ। ਲੰਬੇ ਸੰਘਰਸ਼ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1977 'ਚ ਫਿਲਮ ‘ਕਿੱਸਾ ਕੁਰਸੀ ਕਾ’ ਨਾਲ ਕੀਤੀ ਸੀ। ਹਾਲਾਂਕਿ ਇਹ ਫ਼ਿਲਮ ਸਿਨੇਮਾਘਰਾਂ 'ਚ ਜ਼ਿਆਦਾ ਕਮਾਲ ਨਹੀਂ ਦਿਖਾ ਸਕੀ ਪਰ ਦਰਸ਼ਕਾਂ ਨੇ ਉਨ੍ਹਾਂ ਦਾ ਪ੍ਰਦਰਸ਼ਨ ਪਸੰਦ ਕੀਤਾ। ਅੱਗੇ ਵਧਦਿਆਂ ਰਾਜ ਬੱਬਰ ਨੇ ਬਾਲੀਵੁੱਡ ਦੀਆਂ ਕਈ ਸ਼ਾਨਦਾਰ ਫ਼ਿਲਮਾਂ 'ਚ ਕੰਮ ਕੀਤਾ, ਜਿਨ੍ਹਾਂ 'ਚ 'ਨਿਕਾਹ', 'ਆਜ ਕੀ ਆਵਾਜ਼', 'ਆਪ ਤੋਂ ਐਸੇ ਨਾ ਥੇ', 'ਕਲਯੁਗ', 'ਹਮ ਪਾਂਚ', 'ਦਾਗ', 'ਜ਼ਿੱਦੀ' ਸ਼ਾਮਲ ਹਨ। ਰਾਜ ਬੱਬਰ ਫ਼ਿਲਮਾਂ 'ਚ ਨਕਾਰਾਤਮਕ ਅਤੇ ਸਕਾਰਾਤਮਕ ਹਰ ਤਰ੍ਹਾਂ ਦੇ ਕਿਰਦਾਰ ਨਿਭਾ ਚੁੱਕੇ ਹਨ।

PunjabKesari

ਲੰਬੇ ਸਮੇਂ ਤੋਂ ਰਾਜਨੀਤੀ 'ਚ ਰਹੇ ਸਰਗਰਮ 
ਫ਼ਿਲਮਾਂ ਦੇ ਨਾਲ-ਨਾਲ ਰਾਜ ਬੱਬਰ ਨੂੰ ਰਾਜਨੀਤੀ 'ਚ ਵੀ ਬਹੁਤ ਦਿਲਚਸਪੀ ਰਹੀ ਹੈ। ਉਹ ਲੰਬੇ ਸਮੇਂ ਤੋਂ ਰਾਜਨੀਤੀ 'ਚ ਸਰਗਰਮ ਰਹੇ ਹਨ। ਅੱਜ ਉਹ ਇਕ ਨੇਤਾ ਮੰਨੇ ਜਾਂਦੇ ਹਨ ਜੋ ਆਪਣੀ ਬੁਲੰਦ ਰਾਏ ਦਿੰਦੇ ਹਨ। ਦੱਸ ਦਈਏ ਕਿ ਰਾਜ ਬੱਬਰ 14 ਵੀਂ ਲੋਕ ਸਭਾ ਚੋਣਾਂ 'ਚ ਫਿਰੋਜ਼ਾਬਾਦ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਚੁਣੇ ਗਏ ਸਨ ਪਰ 2006 'ਚ ਸਮਾਜਵਾਦੀ ਪਾਰਟੀ ਤੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਉਹ ਕਾਂਗਰਸ 'ਚ ਸ਼ਾਮਲ ਹੋ ਗਏ ਸਨ।

PunjabKesari

ਸਟ੍ਰੀਟ ਥਿਏਟਰ ਤੋਂ ਲਈ ਐਕਟਿੰਗ ਦੀ ਟਰੇਨਿੰਗ  
ਫ਼ਿਲਮਾਂ 'ਚ ਆਉਣ ਤੋਂ ਪਹਿਲਾਂ ਰਾਜ ਬੱਬਰ ਨੇ ਸਟ੍ਰੀਟ ਥਿਏਟਰ ਤੋਂ ਐਕਟਿੰਗ ਦੀ ਟਰੇਨਿੰਗ ਲਈ ਸੀ। ਇਸ ਤੋਂ ਬਾਅਦ ਰਾਜ ਬੱਬਰ ਦਿੱਲੀ ਤੋਂ ਮੁੰਬਈ ਸ਼ਿਫਟ ਹੋ ਗਏ। ਰਾਜ ਬੱਬਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਉਸ ਸਮੇਂ ਦੀ ਟੌਪ ਅਦਾਕਾਰਾ ਰੀਨਾ ਰਾਏ ਨਾਲ ਕੀਤੀ ਸੀ।

PunjabKesari

'ਇਨਸਾਫ ਕਾ ਤਰਾਜੂ' 'ਚ ਨੇਗੈਟਿਵ ਕਿਰਦਾਰ ਨਿਭਾਇਆ
'ਇਨਸਾਫ ਕਾ ਤਰਾਜੂ' 'ਚ ਰਾਜ ਬੱਬਰ ਨੇਗੇਟਿਵ ਕਿਰਦਾਰ 'ਚ ਦਿਸੇ ਸਨ। ਇਸ ਫ਼ਿਲਮ 'ਚ ਰਾਜ ਬੱਬਰ ਨੂੰ ਜੀਨਤ ਅਮਾਨ ਨਾਲ ਰੇਪ ਸੀਨ ਕਰਨਾ ਸੀ, ਜਿਸ ਕਾਰਨ ਉਹ ਕਾਫ਼ੀ ਘਬਰਾ ਗਏ ਸਨ। ਰਾਜ ਬੱਬਰ ਇਸ ਗੱਲ ਨੂੰ ਲੈ ਕੇ ਡਰੇ ਸਨ ਕਿਉਂਕਿ ਉਹ ਨਵੇਂ ਅਦਾਕਾਰ ਸਨ ਅਤੇ ਜੀਨਤ ਅਮਾਨ ਬਾਲੀਵੁੱਡ ਦੀ ਵੱਡੀ ਅਦਾਕਾਰਾ ਸੀ। ਇਸੇ ਡਰ ਕਾਰਨ ਉਨ੍ਹਾਂ ਨੂੰ ਕਿੰਨੀ ਵਾਰ ਇਹ ਸੀਨ ਰਿਟੇਕ ਕਰਨਾ ਪਿਆ ਸੀ।

PunjabKesari


sunita

Content Editor

Related News