ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਟਿਕਾਣਿਆਂ ’ਤੇ ਏਜੰਸੀ ਨੇ ਮਾਰੀ ਰੇਡ
Monday, Dec 19, 2022 - 11:56 AM (IST)
ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਰਣਜੀਤ ਬਾਵਾ ਆਪਣੇ ਗੀਤਾਂ ਕਰਕੇ ਅਕਸਰ ਚਰਚਾ ’ਚ ਰਹਿੰਦੇ ਹਨ ਪਰ ਇਸ ਵਾਰ ਚਰਚਾ ਦਾ ਵਿਸ਼ਾ ਰਣਜੀਤ ਬਾਵਾ ਦੇ ਗੀਤ ਨਹੀਂ, ਸਗੋਂ ਇਨਕਮ ਟੈਕਸ ਵਿਭਾਗ ਦੀ ਟੀਮ ਹੈ। ਜੀ ਹਾਂ, ਰਣਜੀਤ ਬਾਵਾ ਦੇ 4 ਟਿਕਾਣਿਆਂ ’ਤੇ ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਗਾਇਕ ਬੱਬੂ ਮਾਨ ਦੇ ਲਾਈਵ ਸ਼ੋਅ ਦੌਰਾਨ ਭਾਰੀ ਹੰਗਾਮਾ, ਬਾਊਂਸਰ ਤੇ ਪੁਲਸ ਵੀ ਹੋਏ ਬੇਵੱਸ
ਇਨ੍ਹਾਂ 4 ਟਿਕਾਣਿਆਂ ’ਚ ਰਣਜੀਤ ਬਾਵਾ ਦਾ ਚੰਡੀਗੜ੍ਹ ਵਾਲਾ ਘਰ ਤੇ ਦਫ਼ਤਰ, ਬਟਾਲਾ ਦੇ ਪਿੰਡ ਵਡਾਲਾ ਗ੍ਰੰਥੀਆਂ ਦਾ ਜੱਦੀ ਘਰ ਤੇ ਪੀ. ਏ. ਡਿਪਟੀ ਵੋਹਰਾ ਦਾ ਬਟਾਲਾ ਵਾਲਾ ਘਰ ਸ਼ਾਮਲ ਹਨ। ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਵਲੋਂ ਇਕੋ ਸਮੇਂ ਇਨ੍ਹਾਂ 4 ਵੱਖ-ਵੱਖ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਹੈ।
ਦੱਸ ਦੇਈਏ ਕਿ ਕਿ ਰਣਜੀਤ ਬਾਵਾ ਦੇ ਨਾਲ-ਨਾਲ ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਘਰ ਵਿਖੇ ਐੱਨ. ਆਈ. ਏ. (ਕੇਂਦਰੀ ਜਾਂਚ ਏਜੰਸੀ) ਵਲੋਂ ਜਾਂਚ ਕੀਤੀ ਜਾ ਰਹੀ ਹੈ।
ਐੱਨ. ਆਈ. ਏ. ਕੰਵਰ ਗਰੇਵਾਲ ਤੋਂ ਪਹਿਲਾਂ ਅਫਸਾਨਾ ਖ਼ਾਨ, ਮਨਕੀਰਤ ਔਲਖ, ਬੱਬੂ ਮਾਨ ਤੇ ਦਿਲਪ੍ਰੀਤ ਢਿੱਲੋਂ ਤੋਂ ਪੁੱਛਗਿੱਛ ਕਰ ਚੁੱਕੀ ਹੈ। ਗੈਂਗਸਟਰਾਂ ਦੀ ਪੰਜਾਬੀ ਸੰਗੀਤ ਜਗਤ ’ਚ ਮਿਲੀਭੁਗਤ ਦਾ ਐੱਨ. ਆਈ. ਏ. ਦੀ ਟੀਮ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬੀ ਗੀਤਾਂ ’ਚ ਫੰਡਿੰਗ ਕਿਵੇਂ ਹੁੰਦੀ ਹੈ, ਇਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।