'ਕਾਸ਼ ਸੋਨੂੰ ਸੂਦ ਤੱਕ ਪਹੁੰਚ ਜਾਂਦੀ ਰਾਹੁਲ ਵੋਹਰਾ ਦੀ ਆਵਾਜ਼'-ਕਿਸ਼ਵਰ ਮਾਰਚੈਂਟ

05/10/2021 1:10:33 PM

ਮੁੰਬਈ- ਅਦਾਕਾਰ ਰਾਹੁਲ ਵੋਹਰਾ ਦਾ ਹਾਲ ਹੀ ’ਚ ਕੋਰੋਨਾ ਨਾਲ ਜੰਗ ਲੜਦੇ ਹੋਏ ਦਿਹਾਂਤ ਹੋ ਗਿਆ। ਮੌਤ ਤੋਂ ਪਹਿਲਾਂ ਰਾਹੁਲ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਚੰਗੇ ਇਲਾਜ ਦੀ ਗੁਹਾਰ ਲਗਾਈ ਸੀ ਪਰ ਰਾਹੁਲ ਨੂੰ ਆਖ਼ਿਰਕਾਰ ਬਚਾਇਆ ਨਹੀਂ ਜਾ ਸਕਿਆ। ਰਾਹੁਲ ਦੀ ਮੌਤ ਤੋਂ ਬਾਅਦ ਬਾਲੀਵੁੱਡ ਟੀ.ਵੀ. ਅਤੇ ਸੋਸ਼ਲ ਮੀਡੀਆ ’ਤੇ ਭੂਚਾਲ ਆ ਗਿਆ ਅਤੇ ਹਰ ਕੋਈ ਇਸ ’ਤੇ ਆਪਣੀ ਪ੍ਰਤੀਕਿਰਿਆ ਦੇ ਰਿਹਾ ਹੈ। ਹੁਣ ਬਿੱਗ ਬੌਸ ਫੇਸ ਅਦਾਕਾਰਾ ਕਿਸ਼ਵਰ ਮਾਰਚੈਂਟ ਨੇ ਇਸ ’ਤੇ ਆਪਣੀ ਗੱਲ ਕਹੀ ਹੈ।

PunjabKesari
ਕਾਸ਼ ਸੋਨੂੰ ਸੂਦ ਤੱਕ ਪਹੁੰਚ ਜਾਂਦੀ ਰਾਹੁਲ ਦੀ ਆਵਾਜ਼
ਹਾਲ ਹੀ ’ਚ ਟੀ.ਵੀ. ਅਦਾਕਾਰਾ ਕਿਸ਼ਵਰ ਮਾਰਚੈਂਟ ਨੇ ਰਾਹੁਲ ਦੇ ਦਿਹਾਂਤ ’ਤੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਹਨ। ਕਿਸ਼ਵਰ ਨੇ ਕਿਹਾ ਹੈ ਕਿ ਕਾਸ਼ ਰਾਹੁਲ ਦੀ ਆਵਾਜ਼ ਸੋਨੂੰ ਸੂਦ ਤੱਕ ਪਹੁੰਚ ਜਾਂਦੀ। ਇਕ ਇੰਸਟਾਗ੍ਰਾਮ ਸਟੋਰੀ ’ਚ ਕਿਸ਼ਵਰ ਮਰਚੈਂਟ ਨੇ ਲਿਖਿਆ, ‘ਕਾਸ਼ ਉਨ੍ਹਾਂ ਦਾ ਮੈਸੇਜ ਸੋਨੂੰ ਸੂਦ ਤਕ ਪਹੁੰਚ ਗਿਆ ਹੁੰਦਾ...ਤਾਂ ਸ਼ਾਇਦ ਚੀਜ਼ਾਂ ਅਲੱਗ ਹੁੰਦੀਆਂ।’ ਕਿਸ਼ਵਰ ਨੇ ਅੱਗੇ ਲਿਖਿਆ ਕਿ ਉਹ ਰਾਹੁਲ ਦੇ ਪਰਿਵਾਰ ਲਈ ਇਸ ਦੁੱਖ ਦੇ ਸਮੇਂ 'ਚ ਮਜ਼ਬੂਤ ਬਣੇ ਰਹਿਣ ਦੀ ਦੁਆ ਕਰਦੀ ਹੈ।

PunjabKesari
ਰਾਹੁਲ ਨੇ ਸੋਸ਼ਲ ਮੀਡੀਆ ’ਤੇ ਕੀਤੀ ਸੀ ਇਹ ਅਪੀਲ
ਰਾਹੁਲ ਨੇ ਇਸ ਤੋਂ ਪਹਿਲਾਂ ਫੇਸਬੁੱਕ ’ਤੇ ਇਕ ਭਾਵੁਕ ਅਪੀਲ ਕਰਦੇ ਹੋਏ ਚੰਗੇ ਇਲਾਜ ਦੀ ਮੰਗ ਕੀਤੀ ਸੀ। ਰਾਹੁਲ ਕੋਰੋਨਾ ਵਾਇਰਸ ਦੀ ਲਪੇਟ ’ਚ ਆਉਣ ਤੋਂ ਬਾਅਦ ਪਰੇਸ਼ਾਨ ਸਨ। ਰਾਹੁਲ ਉੱਤਰਾਖੰਡ ਤੋਂ ਸਨ। ਉਹ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੇ ਸਨ। ਆਪਣੇ ਆਖ਼ਰੀ ਪੋਸਟ ’ਚ ਰਾਹੁਲ ਨੇ ਲਿਖਿਆ ਹੈ, ‘ਮੇਰਾ ਵੀ ਚੰਗਾ ਇਲਾਜ ਹੋ ਜਾਂਦਾ ਤਾਂ ਮੈਂ ਵੀ ਬਚ ਜਾਂਦਾ, ਤੇਰਾ ਰਾਹੁਲ ਵੋਹਰਾ।’

PunjabKesari


Aarti dhillon

Content Editor

Related News