ਇਕ-ਦੂਜੇ ਦੇ ਹੋਏ ਰਾਹੁਲ ਵੈਦਿਆ ਤੇ ਦਿਸ਼ਾ ਪਰਮਾਰ, ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ ਆਈਆਂ ਸਾਹਮਣੇ

2021-07-16T14:39:44.813

ਮੁੰਬਈ (ਬਿਊਰੋ)– ਗਾਇਕ ਰਾਹੁਲ ਵੈਦਿਆ ਤੇ ਟੀ. ਵੀ. ਅਦਾਕਾਰਾ ਦਿਸ਼ਾ ਪਰਮਾਰ ਹਮੇਸ਼ਾ ਲਈ ਇਕ-ਦੂਜੇ ਦੇ ਹੋ ਗਏ ਹਨ। ਅੱਜ ਦੋਵੇਂ ਵਿਆਹ ਦੇ ਬੰਧਨ ’ਚ ਬੱਝ ਚੁੱਕੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਮਹਿੰਦੀ ਤੇ ਹਲਦੀ ਸੈਰੇਮਨੀ ਹੋਈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈਆਂ।

PunjabKesari

ਰਾਹੁਲ ਨੇ ਪਿਛਲੇ ਸਾਲ ਰਿਐਲਿਟੀ ਸ਼ੋਅ ‘ਬਿੱਗ ਬੌਸ 14’ ’ਚ ਦਿਸ਼ਾ ਨਾਲ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ ਤੇ ਵਿਆਹ ਦੀ ਗੱਲ ਆਖੀ ਸੀ। ਦੋਵੇਂ ਪਹਿਲਾਂ ਫਰਵਰੀ ਦੇ ਅਖੀਰ ’ਚ ਵਿਆਹ ਕਰਵਾਉਣ ਵਾਲੇ ਸਨ ਪਰ ਕੋਵਿਡ-19 ਦੀ ਦੂਜੀ ਲਹਿਰ ਕਾਰਨ ਉਨ੍ਹਾਂ ਨੇ ਵਿਆਹ ਮੁਲਤਵੀ ਕਰ ਦਿੱਤਾ ਸੀ।

PunjabKesari

ਰਾਹੁਲ ਵੈਦਿਆ ਤੇ ਦਿਸ਼ਾ ਪਰਮਾਰ ਦੇ ਵਿਆਹ ਦੀਆਂ ਤਸਵੀਰਾਂ ਇੰਟਰਨੈੱਟ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਕ੍ਰੀਮ ਕਲਰ ਦੀ ਸ਼ੇਰਵਾਨੀ ’ਚ ਰਾਹੁਲ ਸ਼ਾਨਦਾਰ ਲੱਗ ਰਹੇ ਹਨ, ਉਥੇ ਗੁਲਾਬੀ ਰੰਗ ਦੇ ਲਹਿੰਗੇ ’ਚ ਦਿਸ਼ਾ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਹੈ। ਰਾਹੁਲ ਨੇ ਵਿਆਹ ਸੈਰੇਮਨੀ ਦੌਰਾਨ ਪਰਿਵਾਰਕ ਮੈਂਬਰਾਂ ਸਾਹਮਣੇ ਗੋਡਿਆਂ ਭਾਰ ਬੈਠ ਕੇ ਦਿਸ਼ਾ ਨੂੰ ਮੁੰਦਰੀ ਵੀ ਪਹਿਨਾਈ।

PunjabKesari

ਰਾਹੁਲ ਦੇ ਨਾਲ ‘ਬਿੱਗ ਬੌਸ 14’ ’ਚ ਨਜ਼ਰ ਆਏ ਟੀ. ਵੀ. ਅਦਾਕਾਰ ਅਲੀ ਗੋਨੀ ਨੇ ਵੀ ਇੰਸਟਾਗ੍ਰਾਮ ’ਤੇ ਰਾਹੁਲ ਵੈਦਿਆ ਨਾਲ ਤਸਵੀਰ ਸਾਂਝੀ ਕੀਤੀ ਹੈ ਤੇ ਕੈਪਸ਼ਨ ’ਚ ਲਿਖਿਆ, ‘ਅਾਜ ਮੇਰੇ ਯਾਰ ਕੀ ਸ਼ਾਦੀ ਹੈ।’ ਇਸ ਪੋਸਟ ’ਤੇ ਰੁਬੀਨਾ ਦਿਲੈਕ ਸਮੇਤ ਕਈ ਸਿਤਾਰਿਆਂ ਨੇ ਕੁਮੈਂਟਸ ਕੀਤੇ ਹਨ।

PunjabKesari

ਰਾਹੁਲ ਤੇ ਦਿਸ਼ਾ ਨੇ ਸੋਸ਼ਲ ਮੀਡੀਆ ’ਤੇ ਵਿਆਹ ਦੀ ਤਾਰੀਖ਼ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ। ਉਨ੍ਹਾਂ ਨੇ ਇੰਸਟਾਗ੍ਰਾਮ ਪੇਜ ’ਤੇ ਵਿਆਹ ਦਾ ਕਾਰਡ ਸਾਂਝਾ ਕਰਦਿਆਂ ਦੱਸਿਆ ਸੀ ਕਿ ਉਹ 16 ਤਾਰੀਖ਼ ਨੂੰ ਵਿਆਹ ਕਰਵਾ ਰਹੇ ਹਨ।

PunjabKesari

ਸੋਸ਼ਲ ਮੀਡੀਆ ’ਤੇ ਪੋਸਟ ਕੀਤੇ ਗਏ ਵਿਆਹ ਦੇ ਕਾਰਡ ’ਚ ਲਿਖਿਆ ਸੀ, ‘ਸਾਡੇ ਪਰਿਵਾਰਾਂ ਦੇ ਆਸ਼ੀਰਵਾਦ ਨਾਲ ਅਸੀਂ ਇਸ ਖ਼ਾਸ ਪਲ ਨੂੰ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਦਿਆਂ ਬੇਹੱਦ ਖ਼ੁਸ਼ ਹਾਂ। ਸਾਨੂੰ ਇਹ ਐਲਾਨ ਕਰਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਸਾਡਾ ਵਿਆਹ 16 ਜੁਲਾਈ, 2021 ਨੂੰ ਹੋਣ ਵਾਲਾ ਹੈ। ਅਸੀਂ ਇਸ ਨਵੇਂ ਅਧਿਆਏ ਦੀ ਸ਼ੁਰੂਆਤ ਮੌਕੇ ਤੁਹਾਡਾ ਪਿਆਰ ਤੇ ਆਸ਼ੀਰਵਾਦ ਚਾਹੁੰਦੇ ਹਾਂ।’

PunjabKesari

ਨੋਟ– ਰਾਹੁਲ ਤੇ ਦਿਸ਼ਾ ਦੀ ਜੋੜੀ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਤੇ ਉਨ੍ਹਾਂ ਦੇ ਵਿਆਹ ’ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh