ਰਾਘਵ ਚੱਢਾ ਬਣੇ ਲਾੜਾ, ਕਿਸ਼ਤੀ ’ਤੇ ਸ਼ਾਹੀ ਅੰਦਾਜ਼ ’ਚ ਨਿਕਲੀ ਬਾਰਾਤ, ਤਸਵੀਰਾਂ ਆਈਆਂ ਸਾਹਮਣੇ
Sunday, Sep 24, 2023 - 03:35 PM (IST)
ਮੁੰਬਈ (ਬਿਊਰੋ)– ਰਾਘਵ ਚੱਢਾ ਆਪਣੀ ਲਾੜੀ ਨੂੰ ਲੈਣ ਲਈ ਬਾਰਾਤ ਨਾਲ ਰਵਾਨਾ ਹੋ ਗਏ ਹਨ। ਰਾਘਵ ਚੱਢਾ ਦੀ ਬਾਰਾਤ ਕਿਸ਼ਤੀ ’ਤੇ ਰਵਾਨਾ ਹੋ ਗਈ ਹੈ। ਇਹ ਬਾਰਾਤ ਬਹੁਤ ਹੀ ਵੱਖਰੇ ਤੇ ਸ਼ਾਹੀ ਅੰਦਾਜ਼ ’ਚ ਨਿਕਲੀ ਹੈ।
ਵਿਆਹ ਦੇ ਸਾਰੇ ਮਹਿਮਾਨ ਵੀ ਕਿਸ਼ਤੀ ’ਤੇ ਹਨ। ਸਾਰੇ ਬੈਂਡ ਦੇ ਨਾਲ ਵਿਆਹ ਵਾਲੀ ਥਾਂ ਲਈ ਰਵਾਨਾ ਹੋ ਗਏ ਹਨ। ਜਲਦ ਹੀ ਪਰਿਣੀਤੀ-ਰਾਘਵ ਦੇ ਫੇਰਿਆਂ ਦੀ ਰਸਮ ਸ਼ੁਰੂ ਹੋਵੇਗੀ।
ਰਾਘਵ ਤੇ ਪਰਿਣੀਤੀ ਦੇ ਵਿਆਹ ਲਈ ਲੀਲਾ ਪੈਲੇਸ ’ਚ ਸਵੀਮਿੰਗ ਪੂਲ ’ਤੇ ਮੰਡਪ ਬਣਾਇਆ ਗਿਆ ਹੈ। ਕੁਝ ਸਮੇਂ ’ਚ ਰਾਘਵ ਬਾਰਾਤ ਨਾਲ ਲੀਲਾ ਪੈਲੇਸ ਪਹੁੰਚ ਜਾਣਗੇ। ਪਾਣੀ ਨਾਲ ਭਰੇ ਤਲਾਅ ਦੇ ਵਿਚਕਾਰ ਦੋਵੇਂ ਸੱਤ ਫੇਰੇ ਲੈਣਗੇ ਤੇ ਸਦਾ ਲਈ ਇਕ-ਦੂਜੇ ਦਾ ਹੱਥ ਫੜਨਗੇ।
ਰਾਘਵ ਚੱਢਾ ਪਰਿਣੀਤੀ ਨੂੰ ਆਪਣੀ ਲਾੜੀ ਬਣਾਉਣ ਲਈ ਤਿਆਰ ਹਨ। ਰਾਘਵ ਨੇ ਵ੍ਹਾਈਟ ਕਲਰ ਦੀ ਸ਼ੇਰਵਾਨੀ ਪਹਿਨੀ ਹੈ। ਵਿਆਹ ਤੋਂ ਪਹਿਲਾਂ ਲਾੜੇ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਹਾਲਾਂਕਿ ਉਨ੍ਹਾਂ ਨੇ ਆਪਣੇ ਲੁੱਕ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਸਾਫ ਹੋ ਗਿਆ ਹੈ ਕਿ ਰਾਘਵ ਨੇ ਵਿਆਹ ’ਚ ਵ੍ਹਾਈਟ ਸ਼ੇਰਵਾਨੀ ਪਹਿਨੀ ਹੈ।
ਕਿਸ਼ਤੀ ’ਚ ਸਾਰੇ ਮਹਿਮਾਨਾਂ ਨੂੰ ਵਿਆਹ ਵਾਲੀ ਥਾਂ ’ਤੇ ਲਿਜਾਇਆ ਜਾ ਰਿਹਾ ਹੈ। ਰਾਘਵ ਦੀ ਸਹਿਰਾਬੰਦੀ ਦੀ ਰਸਮ ਕੁਝ ਸਮੇਂ ’ਚ ਸ਼ੁਰੂ ਹੋਣ ਵਾਲੀ ਹੈ। ਪਰਿਣੀਤੀ ਦੇ ਚੂੜ੍ਹੇ ਦੀ ਰਸਮ ਵੀ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।