ਪਹਿਲੀ ਵਾਰੀ ਰਾਧਿਕਾ ਮਦਾਨ ਨੇ ਆਪਣੇ ਹੋਮ ਟਾਊਨ ਦਿੱਲੀ ’ਚ ਕੀਤੀ ਸ਼ੂਟਿੰਗ

Tuesday, Mar 14, 2023 - 10:55 AM (IST)

ਪਹਿਲੀ ਵਾਰੀ ਰਾਧਿਕਾ ਮਦਾਨ ਨੇ ਆਪਣੇ ਹੋਮ ਟਾਊਨ ਦਿੱਲੀ ’ਚ ਕੀਤੀ ਸ਼ੂਟਿੰਗ

ਮੁੰਬਈ (ਬਿਊਰੋ) : ਇਸ ਸਮੇਂ ਇੰਡਸਟਰੀ ’ਚ ਸਭ ਤੋਂ ਵਿਅਸਤ ਅਦਾਕਾਰਾਂ ’ਚੋਂ ਇਕ ਰਾਧਿਕਾ ਮਦਾਨ ਨੇ ਆਪਣੀ ਲਗਾਤਾਰ 7ਵੀਂ ਫ਼ਿਲਮ ਦੀ ਸ਼ੂਟਿੰਗ ਦਾ ਇਕ ਨਵਾਂ ਸ਼ੈਡਿਊਲ ਸ਼ੁਰੂ ਕੀਤਾ ਹੈ। ਹਾਲਾਂਕਿ ਇਸ ਫ਼ਿਲਮ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਰਾਧਿਕਾ ਆਪਣੇ 9 ਸਾਲ ਦੇ ਕਰੀਅਰ ’ਚ ਪਹਿਲੀ ਵਾਰ ਆਪਣੇ ਹੋਮਟਾਊਨ ਦਿੱਲੀ ’ਚ 12 ਵੱਖ-ਵੱਖ ਫਿਲਮਾਂ ਦੀ ਸ਼ੂਟਿੰਗ ਕਰ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੀ ਪਹਿਲੀ ਬਰਸੀ ਤੋਂ ਪਹਿਲਾਂ ਮਾਂ ਚਰਨ ਕੌਰ ਨੇ ਲਿਖਿਆ ਭਾਵੁਕ ਸੁਨੇਹਾ

ਦਿੱਲੀ ਦੀ ਰਹਿਣ ਵਾਲੀ ਰਾਧਿਕਾ ਨੇ ਬਹੁਤ ਛੋਟੀ ਉਮਰ ’ਚ ਆਪਣਾ ਘਰ ਛੱਡ ਦਿੱਤਾ ਸੀ ਤੇ ਇਕ ਤੋਂ ਬਾਅਦ ਇਕ ਵੱਖ-ਵੱਖ ਪ੍ਰਯੋਗਾਤਮਕ ਤੇ ਪ੍ਰਭਾਵਸ਼ਾਲੀ ਪ੍ਰਦਰਸ਼ਨਾਂ ਨਾਲ ਮਨੋਰੰਜਨ ਉਦਯੋਗ ’ਚ ਆਪਣੀ ਪਛਾਣ ਬਣਾ ਰਹੀ ਹੈ। ਰਾਧਿਕਾ ਨੇ ਪਿਛਲੇ ਸਾਲ 6 ਪ੍ਰਾਜੈਕਟਸ ਨੂੰ ਸ਼ੂਟ ਤੇ ਪੂਰਾ ਕੀਤਾ ਹੈ, ਜੋ ਇਸ ਸਾਲ ਰਿਲੀਜ਼ ਹੋਣ ਵਾਲੇ ਹਨ।

ਇਹ ਖ਼ਬਰ ਵੀ ਪੜ੍ਹੋ : ਆਸਕਰਸ ਐਵਾਰਡਸ 2023 ਦੀਆਂ ਜੇਤੂ ਫ਼ਿਲਮਾਂ ਨੂੰ ਓ. ਟੀ. ਟੀ. ’ਤੇ ਕਿਥੇ ਵੇਖੀਏ?

ਆਪਣੀ ਅਗਲੀ ਫ਼ਿਲਮ ਵੱਲ ਵਧਦੇ ਹੋਏ ‘ਅੰਗਰੇਜ਼ੀ ਮੀਡੀਅਮ’ ਅਦਾਕਾਰਾ ਨੇ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਰਾਧਿਕਾ ਮਦਾਨ ਆਪਣੀ ਫ਼ਿਲਮ ਦਾ ਅਗਲਾ ਸ਼ੈਡਿਊਲ ਸ਼ੁਰੂ ਕਰਦੇ ਹੋਏ ਆਪਣੇ ਹੋਮਟਾਊਨ ਦਿੱਲੀ ਪਹੁੰਚ ਗਈ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News