ਪ੍ਰਭਾਸ ਤੇ ਪੂਜਾ ਹੇਗੜੇ ਸਟਾਰਰ ਫ਼ਿਲਮ ''ਰਾਧੇ ਸ਼ਿਆਮ'' ਦੀ ਪਹਿਲੀ ਝਲਕ ਆਈ ਸਾਹਮਣੇ

08/31/2021 1:20:45 PM

ਮੁੰਬਈ (ਬਿਊਰੋ) - ਜਿਸ ਪਲ ਦਾ ਪ੍ਰਭਾਸ ਦਾ ਹਰ ਪ੍ਰਸ਼ੰਸਕ ਇੰਤਜ਼ਾਰ ਕਰ ਰਿਹਾ ਸੀ, ਉਹ ਆਖਿਰਕਾਰ ਆ ਗਿਆ ਹੈ। ਪੈਨ ਇੰਡੀਆ ਸਟਾਰ ਦੀ ਰੋਮਾਂਟਿਕ ਫ਼ਿਲਮ 'ਰਾਧੇ ਸ਼ਿਆਮ' ਅਗਲੇ ਸਾਲ ਮਕਰ ਸੰਕ੍ਰਾਂਤੀ 'ਤੇ ਪੂਰੇ ਦੇਸ਼ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਉਤਸ਼ਾਹ ਨੂੰ ਹੋਰ ਵਧਾਉਂਦੇ ਹੋਏ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ਦਾ ਜਨਮ ਅਸ਼ਟਮੀ ਦੇ ਸ਼ੁੱਭ ਮੌਕੇ 'ਤੇ ਨਵਾਂ ਪੋਸਟਰ ਰਿਲੀਜ਼ ਕਰ ਦਿੱਤਾ ਹੈ ਅਤੇ ਇਹ ਬੇਹੱਦ ਸ਼ਾਨਦਾਰ ਨਜ਼ਰ ਆ ਰਿਹਾ ਹੈ। ਪ੍ਰਭਾਸ ਇਕ ਖੂਬਸੂਰਤ ਟੈਕਸੀਡੋ ਅਤੇ ਪੂਜੇ ਹੇਗੜੇ ਇਕ ਸੋਹਣਾ ਬਾਲ ਗਾਊਨ ਪਹਿਨੇ ਨਜ਼ਰ ਆ ਰਹੀ ਹੈ ਅਤੇ ਇਹ ਪੋਸਟਰ ਕਿਸੇ ਫੇਅਰੀਟੇਲ ਤੋਂ ਘੱਟ ਨਹੀਂ ਲੱਗ ਰਿਹਾ ਹੈ। ਰਾਧਾ ਕ੍ਰਿਸ਼ਨ ਕੁਮਾਰ ਵੱਲੋਂ ਨਿਰਦੇਸ਼ਤ ਬਹੁਭਾਸ਼ੀ ਪ੍ਰੇਮ ਕਹਾਨੀ 1970 ਦੇ ਦਹਾਕੇ 'ਚ ਯੂਰਪ 'ਚ ਸਥਾਪਿਤ ਹੈ। ਇਟਲੀ, ਜਾਰਜੀਆ ਅਤੇ ਹੈਦਰਾਬਾਦ 'ਚ ਵੱਡੇ ਪੱਧਰ 'ਤੇ ਸ਼ੂਟ ਕੀਤੀ ਗਈ 'ਰਾਧੇ ਸ਼ਿਆਮ' ਨੂੰ ਇਕ ਮੈਗਾ ਕੈਨਵਾਸ 'ਤੇ ਰੱਖਿਆ ਗਿਆ ਹੈ, ਜੋ ਅਤਿ-ਆਧੁਨਿਕ ਦ੍ਰਿਸ਼ ਪ੍ਰਭਾਵਾਂ ਦਾ ਦਾਅਵਾ ਕਰਦੀ ਹੈ, ਜਿਸ 'ਚ ਪ੍ਰਭਾਸ ਅਤੇ ਪੂਜਾ ਪਹਿਲਾਂ ਕਦੇ ਨਾ ਦੇਖੇ ਗਏ ਰੂਪ 'ਚ ਦਿਖਾਈ ਦੇਣਗੇ।

PunjabKesari

ਨਿਰਦੇਸ਼ਕ ਰਾਧਾ ਕ੍ਰਿਸ਼ਨ ਕੁਮਾਰ ਕਹਿੰਦੇ ਹਨ ਕਿ ਅਸੀਂ ਬਹੁਤ ਮਿਹਨਤ ਕੀਤੀ ਹੈ ਅਤੇ ਇਹ ਤੈਅ ਕਰਨ 'ਚ ਕੋਈ ਕਸਰ ਨਹੀਂ ਛੱਡੀ ਹੈ ਕਿ ਅਸੀਂ ਦਰਸ਼ਕਾਂ ਨੂੰ ਇਕ ਅਜਿਹਾ ਨਾਟਕੀ ਤਜਰਬਾ ਦੇਈਏ, ਜਿਸ ਨੂੰ ਉਹ ਕਦੇ ਨਹੀਂ ਭੁੱਲ ਸਕਣਗੇ। 'ਰਾਧੇ ਸ਼ਿਆਮ' 14 ਜਨਵਰੀ 2022 ਨੂੰ ਸਿਨੇਮਾਘਰਾਂ 'ਚ ਆਏਗੀ। ਅਸੀਂ ਜਨਮ ਅਸ਼ਟਮੀ ਵਰਗੇ ਖ਼ਾਸ ਦਿਨ 'ਤੇ ਫ਼ਿਲਮ ਦਾ ਇਹ ਪੋਸਟਰ ਪੇਸ਼ ਕਰਨ ਲਈ ਬਹੁਤ ਉਤਸ਼ਾਹਿਤ ਹਾਂ। 'ਰਾਧੇ ਸ਼ਿਆਮ' ਇਕ ਬਹੁਭਾਸ਼ੀ ਫ਼ਿਲਮ ਹੋਵੇਗੀ ਅਤੇ ਰਾਧਾ ਕ੍ਰਿਸ਼ਨ ਕੁਮਾਰ ਵੱਲੋਂ ਨਿਰਦੇਸ਼ਤ ਤੇ ਗੁਲਸ਼ਨ ਕੁਮਾਰ ਅਤੇ ਟੀ-ਸੀਰੀਜ਼ ਵੱਲੋਂ ਪੇਸ਼ ਕੀਤੀ ਜਾਵੇਗੀ। ਇਹ ਯੂ. ਵੀ. ਕ੍ਰੀਏਸ਼ਨਸ ਵੱਲੋਂ ਨਿਰਮਿਤ ਹੈ। ਫਿਲਮ ਦਾ ਨਿਰਮਾਣ ਭੂਸ਼ਣ ਕੁਮਾਰ, ਵਾਮਸੀ ਅਤੇ ਪ੍ਰਮੋਦ ਨੇ ਕੀਤਾ ਹੈ।

PunjabKesari


sunita

Content Editor

Related News