'ਬਿੱਗ ਬੌਸ' ਦੇ ਘਰ 'ਚ ਰਹਿਣ ਲਈ ਇੰਨੇ ਕਰੋੜ ਰੁਪਏ ਲਵੇਗੀ ਰਾਧੇ ਮਾਂ

09/30/2020 1:31:03 PM

ਨਵੀਂ ਦਿੱਲੀ (ਬਿਊਰੋ) : ਟੀ. ਵੀ. ਜਗਤ ਦੇ ਸਭ ਤੋਂ ਚਰਚਿਤ ਪ੍ਰੋਗਰਾਮਾਂ 'ਚੋਂ ਇਕ 'ਬਿੱਗ ਬੌਸ' ਦਾ ਜਲਦ ਹੀ ਆਗ਼ਾਜ਼ ਹੋਣ ਵਾਲਾ ਹੈ। 'ਬਿੱਗ ਬੌਸ' ਦੇ 14ਵੇਂ ਸੀਜ਼ਨ ਦੀ ਸ਼ੁਰੂਆਤ ਹੋਣ 'ਚ ਕੁਝ ਹੀ ਦਿਨ ਬਚੇ ਹਨ ਅਤੇ ਖ਼ਬਰਾਂ ਆਉਣ ਲੱਗੀਆਂ ਹਨ ਕਿ ਇਸ ਵਾਰ ਕੌਣ-ਕੌਣ ਸ਼ੋਅ ਦਾ ਹਿੱਸਾ ਬਣ ਸਕਦਾ ਹੈ। ਅਜਿਹੇ 'ਚ ਦੱਸਿਆ ਜਾ ਰਿਹਾ ਹੈ ਕਿ ਰਾਧੇ ਮਾਂ ਵੀ ਸ਼ੋਅ ਦਾ ਹਿੱਸਾ ਬਣ ਰਹੀ ਹੈ। ਇਸ ਵਜ੍ਹਾ ਨਾਲ ਇਸ ਵਾਰ ਦਾ ਸ਼ੋਅ ਕਾਫ਼ੀ ਮਜ਼ੇਦਾਰ ਹੋਣ ਵਾਲਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ 'ਬਿੱਗ ਬੌਸ 14' 'ਚ ਕਈ ਧਰਮ ਗੁਰੂ ਸ਼ੋਅ ਦਾ ਹਿੱਸਾ ਬਣੇ ਹਨ।
PunjabKesari
ਦਰਅਸਲ ਸੋਸ਼ਲ ਮੀਡੀਆ 'ਤੇ 'ਬਿੱਗ ਬੌਸ' ਪ੍ਰੋਮੋ ਦੇ ਵੀਡੀਓ ਸਾਂਝੇ ਹੋ ਰਹੇ ਹਨ, ਜਿਸ 'ਚ ਰਾਧੇ ਮਾਂ ਸ਼ੋਅ ਦੇ ਸੈੱਟ 'ਤੇ ਹੱਥ 'ਚ ਤ੍ਰਿਸ਼ੂਲ ਲੈ ਟਿੱਕਾ ਲਗਾ ਅਤੇ ਲਾਲ ਕੱਪੜੇ ਪਹਿਨੀ ਨਜ਼ਰ ਆ ਰਹੀ ਹੈ। ਰਾਧੇ ਮਾਂ ਦੇ ਕੱਪੜਿਆਂ ਅਤੇ ਬਿਆਨਾਂ ਨੂੰ ਲੈ ਕੇ ਕਾਫ਼ੀ ਖ਼ਬਰਾਂ ਆ ਰਹੀਆਂ ਸਨ। ਅਜਿਹੇ 'ਚ ਜੇ ਰਾਧੇ ਮਾਂ 'ਬਿੱਗ ਬੌਸ' 'ਚ ਆਉਂਦੀ ਹੈ ਤਾਂ ਦਰਸ਼ਕਾਂ ਦਾ ਜ਼ਿਆਦਾ ਮਨੋਰੰਜਨ ਹੋ ਸਕਦਾ ਹੈ। ਇਸ ਦੌਰਾਨ ਉਸ ਦੀ ਫ਼ੀਸ ਨੂੰ ਲੈ ਕੇ ਵੀ ਖ਼ਬਰਾਂ ਆ ਰਹੀਆਂ ਹਨ ਕਿ ਰਾਧੇ ਮਾਂ ਹਰ ਦਿਨ ਦੇ ਲੱਖਾਂ ਰੁਪਏ ਲੈ ਰਹੀ ਹੈ।
PunjabKesari
ਸੋਸ਼ਲ ਮੀਡੀਆ 'ਤੇ 'ਬਿੱਗ ਬੌਸ' ਦੇ ਫੈਨ ਪੇਜ 'ਤੇ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਰਾਧੇ ਮਾਂ ਇਕ ਹਫ਼ਤੇ ਦੇ 25 ਲੱਖ ਰੁਪਏ ਲਵੇਗੀ ਯਾਨੀ ਉਹ ਹਰ ਦਿਨ ਦੇ ਕਰੀਬ ਸਾਢੇ ਤਿੰਨ ਲੱਖ ਰੁਪਏ 'ਬਿੱਗ ਬੌਸ' ਦੇ ਘਰ ਰਹਿਣ ਲਈ ਲਵੇਗੀ। ਹਾਲਾਂਕਿ ਇਸ ਦੀ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ ਤੇ ਖ਼ਬਰਾਂ ਦੇ ਆਧਾਰ 'ਤੇ ਹੀ ਉਸ ਦੀ ਫ਼ੀਸ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।
PunjabKesari
ਮੰਨਿਆ ਜਾ ਰਿਹਾ ਹੈ ਕਿ ਰਾਧੇ ਮਾਂ ਇਸ ਵਾਰ ਸ਼ੋਅ 'ਚ ਹਿੱਸਾ ਲੈਣ ਵਾਲਿਆਂ 'ਚੋਂ ਸਭ ਤੋਂ ਜ਼ਿਆਦਾ ਫ਼ੀਸ ਲੈਣ ਵਾਲਿਆਂ 'ਚੋਂ ਇਕ ਹੋ ਸਕਦੀ ਹੈ। ਹੁਣ ਦੇਖਣਾ ਇਹ ਹੈ ਕਿ ਰਾਧੇ ਮਾਂ ਸ਼ੋਅ ਦਾ ਹਿੱਸਾ ਲੈਣ ਵਾਲਿਆਂ ਨਾਲ ਕਿਸ ਤਰ੍ਹਾਂ ਰਹਿੰਦੀ ਹੈ ਤੇ ਉਸ ਨੂੰ ਵੀ ਆਪਣੀ ਜੀਵਨਸ਼ੈਲੀ ਨੂੰ ਕਾਫ਼ੀ ਬਦਲਣਾ ਪਵੇਗਾ, ਨਾਲ ਹੀ ਹੋਰ ਮੁਕਾਬਲੇਹਾਜ਼ਾਂ ਦਾ ਵਿਹਾਰ ਵੀ ਦੇਖਣ ਵਾਲਾ ਹੋਵੇਗਾ।
PunjabKesari


sunita

Content Editor

Related News