ਵੈਕਸੀਨ ਲਗਵਾਉਣ ਦੇ ਬਾਵਜੂਦ ਸਲਮਾਨ ਖ਼ਾਨ ਦੀ ਫ਼ਿਲਮ ਦੇ ਪ੍ਰੋਡਿਊਸਰ ਨੂੰ ਹੋਇਆ ਕੋਰੋਨਾ

Wednesday, Mar 24, 2021 - 05:29 PM (IST)

ਵੈਕਸੀਨ ਲਗਵਾਉਣ ਦੇ ਬਾਵਜੂਦ ਸਲਮਾਨ ਖ਼ਾਨ ਦੀ ਫ਼ਿਲਮ ਦੇ ਪ੍ਰੋਡਿਊਸਰ ਨੂੰ ਹੋਇਆ ਕੋਰੋਨਾ

ਨਵੀਂ ਦਿੱਲੀ (ਬਿਊਰੋ) — ਸੁਪਰਸਟਾਰ ਸਲਮਾਨ ਖ਼ਾਨ ਦੀ ਮਲਟੀਸਟਾਰਰ ਫ਼ਿਲਮ ‘ਰੇਸ 3’ ਦੇ ਪ੍ਰੋਡਿਊਸਰ ਰਮੇਸ਼ ਤੌਰਾਨੀ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਮਿਲਣ ਤੋਂ ਬਾਅਦ ਉਹ ‘ਕੋਰੋਨਾ’ ਪੌਜ਼ੇਟਿਵ ਪਾਏ ਗਏ। ਟਿਪਸ ਦੇ ਪ੍ਰੋਡਕਸ਼ਨ ਹਾਊਸ ਨੂੰ ਹੈਂਡਲ ਕਰਨ ਵਾਲੇ ਰਮੇਸ਼ ਨੇ ਇਕ ਇੰਸਟਾਗ੍ਰਾਮ ਪੋਸਟ ਸਾਂਝੀ ਕਰਕੇ ਦੱਸਿਆ ਹੈ ਕਿ ਉਸ ਨੂੰ ਪਹਿਲਾਂ ਹੀ ਕੋਵਿਡ ਦੀ ਵੈਕਸੀਨ ਲੱਗ ਚੁੱਕੀ ਹੈ ਅਤੇ ਹਾਲੇ ਉਹ ਰਿਕਵਰੀ ਦੀ ਪ੍ਰਕਿਰਿਆ ’ਚ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਜਲਦ ਹੀ ਠੀਕ ਹੋਣ ਦੀ ਉਮੀਦ ਕਰ ਰਹੇ ਹਨ। 

 
 
 
 
 
 
 
 
 
 
 
 
 
 
 
 

A post shared by Ramesh Taurani (@rameshtaurani)

ਆਪਣੀ ਪੋਸਟ ’ਚ ਰਮੇਸ਼ ਨੇ ਲਿਖਿਆ ਹੈ ਕਿ ਉਸ ਨੇ ਇਸ ਬਾਰੇ ਬੀ. ਐੱਮ. ਸੀ. ਨੂੰ ਸੂਚਨਾ ਦੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਜੋ ਵੀ ਤੁਹਾਡੇ ਸਪੰਰਕ ’ਚ ਆਇਆ ਹੈ, ਉਸ ਨੂੰ ਵੀ ਆਪਣਾ ਕੋਵਿਡ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਹੈ। ਤੌਰਾਨੀ ਨੇ ਲਿਖਿਆ ‘ਮੈਂ ਕੋਰੋਨਾ ਪੌਜ਼ੇਟਿਵ ਪਾਇਆ ਗਿਆ ਹਾਂ ਅਤੇ ਮੈਂ ਬੀ. ਐੱਮ. ਸੀ. ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਹੈ। ਮੈਂ ਦਵਾਈਆਂ ਵੀ ਲੈ ਰਿਹਾ ਹਾਂ ਤਾਂਕਿ ਮੈਂ ਜਲਦ ਹੀ ਠੀਕ ਹੋ ਸਕਾਂ। ਬੀਤੇ ਦੋ ਹਫ਼ਤਿਆਂ ’ਚ ਜਿਹੜਾ ਵੀ ਮੇਰੇ ਸਪੰਰਕ ’ਚ ਆਇਆ ਹੈ, ਕਿਰਪਾ ਕਰਕੇ ਉਹ ਆਪਣਾ ਟੈਸਟ ਜ਼ਰੂਰ ਕਰਵਾ ਲਵੇ।’ ਉਨ੍ਹਾਂ ਨੇ ਲਿਖਿਆ ‘ਮੈਂ ਵੈਕਸੀਨ ਦੀ ਆਪਣੀ ਪਹਿਲੀ ਡੋਜ਼ ਲੈ ਚੁੱਕਿਆ ਹਾਂ ਅਤੇ ਉਮੀਦ ਕਰ ਰਿਹਾ ਹਾਂ ਕਿ ਮੈਂ ਜਲਦ ਇਸ ਨੂੰ ਰਿਕਵਰ ਕਰ ਲਵਾਂਗਾ।’

PunjabKesari

ਦੱਸ ਦਈਏ ਕਿ ਹਾਲ ਹੀ ’ਚ ਦਿੱਗਜ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਵੀ ਕੋਰੋਨਾ ਪੌਜ਼ੇਟਿਵ ਪਾਏ ਗਏ। ਉਨ੍ਹਾਂ ਦੇ ਇਕ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਆਮਿਰ ਖ਼ਾਨ ਨੇ ਖ਼ੁਦ ਨੂੰ ਘਰ ’ਚ ਇਕਾਂਤਵਾਸ ਕੀਤਾ ਹੈ। ਆਮਿਰ ਖ਼ਾਨ ਬਹੁਤ ਜਲਦ ਫ਼ਿਲਮ ‘ਲਾਲ ਸਿੰਘ ਚੱਢਾ’ ’ਚ ਨਜ਼ਰ ਆਉਣਗੇ।

ਇਹ ਸਿਤਾਰੇ ਹੋਏ ਕੋਵਿਡ ਪੌਜ਼ੇਟਿਵ
ਆਮਿਰ ਤੇ ਰਮੇਸ਼ ਤੋਂ ਇਲਾਵਾ ਹਾਲ ਹੀ ’ਚ ਕਾਰਤਿਕ ਆਰਿਅਨ, ਮਨੋਜ ਬਾਜਪਾਈ, ਰਣਬੀਰ ਕਪੂਰ ਤੇ ਸਤੀਸ਼ ਕੌਸ਼ਿਕ ਵਰਗੇ ਕਈ ਕਲਾਕਾਰ ਕੋਰੋਨਾ ਦੀ ਚਪੇਟ ’ਚ ਆ ਚੁੱਕੇ ਹਨ।


author

sunita

Content Editor

Related News