ਆਰ. ਨੇਤ ਦੀ ਐਲਬਮ ‘ਵੱਡੇ ਬੰਦੇ’ ਦਾ ਟਾਈਟਲ ਟਰੈਕ 29 ਮਾਰਚ ਨੂੰ ਹੋਵੇਗਾ ਰਿਲੀਜ਼

03/25/2022 2:23:33 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਗੀਤਕਾਰ ਆਰ. ਨੇਤ ਦੀ ਐਲਬਮ ਦਾ ਐਲਾਨ ਹੋ ਚੁੱਕਾ ਹੈ। ‘ਵੱਡੇ ਬੰਦੇ’ ਨਾਂ ਦੀ ਇਹ ਐਲਬਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਹੀ ਨਹੀਂ, ਇਸ ਐਲਬਮ ਦੇ ਪਹਿਲੇ ਗੀਤ ਦੀ ਰਿਲੀਜ਼ ਡੇਟ ਦਾ ਵੀ ਐਲਾਨ ਹੋ ਚੁੱਕਾ ਹੈ।

ਇਹ ਖ਼ਬਰ ਵੀ ਪੜ੍ਹੋ : ਮੁੰਬਈ ਕੋਰਟ ਨੇ ਕੰਗਨਾ ਰਣੌਤ ਨੂੰ ਪਾਈ ਝਾੜ, ਕਿਹਾ– ‘ਉਹ ਸੈਲੇਬ੍ਰਿਟੀ ਹੋਵੇਗੀ ਪਰ...’

ਐਲਬਮ ਦਾ ਟਾਈਟਲ ਟਰੈਕ ‘ਵੱਡੇ ਬੰਦੇ’ 29 ਮਾਰਚ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਦਾ ਕੁਝ ਸਮਾਂ ਪਹਿਲਾਂ ਹੀ ਮੋਸ਼ਨ ਪੋਸਟਰ ਸਾਹਮਣੇ ਆਇਆ ਹੈ। ਗੀਤ ’ਚ ਆਰ. ਨੇਤ ਨਾਲ ਮਾਡਲ ਇਸ਼ਾ ਸ਼ਰਮਾ ਨਜ਼ਰ ਆਉਣ ਵਾਲੀ ਹੈ।

 
 
 
 
 
 
 
 
 
 
 
 
 
 
 

A post shared by R Nait (@official_rnait)

ਐਲਬਮ ਦਾ ਪੋਸਟਰ ਸਾਂਝਾ ਕਰਦਿਆਂ ਆਰ. ਨੇਤ ਲਿਖਦੇ ਹਨ, ‘ਜੋ ਵੀ ਪਿੰਡੇ ’ਤੇ ਹੰਢਾਉਂਦਾ ਮੁੰਡਾ ਉਹੀ ਲਿਖਦਾ, ਗਾਣਿਆਂ ਦੀ ਯਾਰ ਤੇਰਾ ਕੱਢੇ ਲੰਬ ਨੀਂ। ਸੁਣ ਲਈ ਰਕਾਨੇ ਲਲਕਾਰੇ ਵੱਜਦੇ ਮੇਰੀ ਪਰ੍ਹੇ ਹੋਜੋ ਪਰ੍ਹੇ ਹੋਜੋ ਆਖੇ ਐਲਬੰਬ ਨੀਂ।’

 
 
 
 
 
 
 
 
 
 
 
 
 
 
 

A post shared by R Nait (@official_rnait)

ਦੱਸ ਦੇਈਏ ਕਿ ਆਰ. ਨੇਤ ਦੀ ਇਸ ਐਲਬਮ ’ਚ ਕੁਲ 7 ਗੀਤ ਹਨ। ਗੀਤਾਂ ਦੇ ਨਾਂ ‘ਵੱਡੇ ਬੰਦੇ’, ‘ਲਫੜਾ’, ‘ਈਗੋ’, ‘ਨੈਗਟਿਵ ਵਾਇਬ’, ‘ਪੱਥਰਾਂ ਦੇ ਸ਼ਹਿਰ ਵਾਲੀਏ’, ‘ਯਾਰ ਹੀ ਖੜ੍ਹਨੇ ਆ’ ਤੇ ‘ਔਖਾ ਏ’ ਹਨ। ਇਨ੍ਹਾਂ ਗੀਤਾਂ ਦੀ ਵੀਡੀਓ ਟਰੂ ਮੇਕਰਜ਼ ਫ਼ਿਲਮ ਨੇ ਬਣਾਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News