8 ਅਪ੍ਰੈਲ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ ‘ਕੋਟਾ : ਦਿ ਰਿਜ਼ਰਵੇਸ਼ਨ’

Wednesday, Mar 30, 2022 - 03:15 PM (IST)

ਮੁੰਬਈ (ਬਿਊਰੋ)– ‘ਕੋਟਾ’ ਫ਼ਿਲਮ ਆਪਣੇ ਐਲਾਨ ਤੋਂ ਬਾਅਦ ਤੋਂ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਫ਼ਿਲਮ ਇਕ ਦਲਿਤ ਵਿਦਿਆਰਥੀ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਨੂੰ ਕਾਫੀ ਕੁਝ ਝੱਲਣਾ ਪੈਂਦਾ ਹੈ। ਅਜਿਹੇ ਹਾਲਾਤਾਂ ’ਚ ਉਹ ਵਿਦਿਆਰਥੀ ਕਿਹੜੇ ਕਦਮ ਚੁੱਕਦਾ ਹੈ, ਇਹ ਫ਼ਿਲਮ ’ਚ ਦੇਖਣ ਵਾਲਾ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ‘ਦਿ ਕਸ਼ਮੀਰ ਫਾਈਲਜ਼’ ’ਤੇ ਦਿੱਤੇ ਕੇਜਰੀਵਾਲ ਦੇ ਬਿਆਨ ’ਤੇ ਭੜਕੇ ਪਰੇਸ਼ ਰਾਵਲ, ਆਖ ਦਿੱਤੀ ਇਹ ਗੱਲ

ਫ਼ਿਲਮ ਨੂੰ ਸੰਜੀਵ ਜੈਸਵਾਲ ਵਲੋਂ ਲਿਖਿਆ, ਪ੍ਰੋਡਿਊਸ ਤੇ ਡਾਇਰੈਕਟ ਕੀਤਾ ਗਿਆ ਹੈ। ਉਹ ਆਪਣੀ ਡੈਬਿਊ ਫ਼ਿਲਮ ‘ਫਰੇਬ’ ਲਈ ਜਾਣੇ ਜਾਂਦੇ ਹਨ, ਜਿਸ ਨੂੰ ਦੀਪਕ ਤਿਜੌਰੀ ਨੇ ਡਾਇਰੈਕਟ ਕੀਤਾ ਸੀ। ਫ਼ਿਲਮ ’ਚ ਸ਼ਿਲਪਾ ਸ਼ੈੱਟੀ, ਮਨੋਜ ਬਾਜਪਾਈ ਤੇ ਸ਼ਮਿਤਾ ਸ਼ੈੱਟੀ ਨੇ ਮੁੱਖ ਭੂਮਿਕਾ ਨਿਭਾਈ ਸੀ।

ਸੰਜੀਵ ਜੈਸਵਾਲ ਦਾ ਕਹਿਣਾ ਹੈ, ‘ਅਸੀਂ ਖ਼ੁਸ਼ ਹਾਂ ਕਿ ਸਾਡੀ ਫ਼ਿਲਮ ਵੱਡੇ ਪਰਦੇ ’ਤੇ ਰਿਲੀਜ਼ ਹੋਣ ਜਾ ਰਹੀ ਹੈ ਤੇ ਦੇਸ਼ ਇਸ ਕਹਾਣੀ ਨੂੰ ਜਾਣੇਗਾ। ਮੈਂ ਉਨ੍ਹਾਂ ਚੀਜ਼ਾਂ ’ਤੇ ਕੰਮ ਕਰਦਾ ਹਾਂ, ਜੋ ਕਿਸੇ ਚੰਗੇ ਕੰਮ ਲਈ ਬਣਦੀਆਂ ਹਨ।’

ਫ਼ਿਲਮ ਦੇ ਮੁੱਖ ਅਦਾਕਾਰ ਅਨਿਰੁੱਧ ਦਵੇ ਨੇ ਕਿਹਾ, ‘ਇਕ ਅਦਾਕਾਰ ਹੋਣ ’ਤੇ ਨਾਅਤੇ ਅਸਲ ਜ਼ਿੰਦਗੀ ਦੀਆਂ ਘਟਨਾਵਾਂ ’ਤੇ ਬਣ ਰਹੀ ਫ਼ਿਲਮ ਦਾ ਹਿੱਸਾ ਹੋਣਾ ਇਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਮੈਂ ਉਮੀਦ ਕਰਦਾ ਹਾਂ ਕਿ ਲੋਕ ਸਾਡੀ ਕਹਾਣੀ ਨਾਲ ਜੁੜਨਗੇ, ਜਿਸ ਤਰ੍ਹਾਂ ਅਸੀਂ ਇਸ ਨਾਲ ਜੁੜੇ ਹਾਂ।’

ਦੱਸ ਦੇਈਏ ਕਿ ਇਹ ਫ਼ਿਲਮ 8 ਅਪ੍ਰੈਲ, 2022 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News