ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਫ਼ਿਲਮ 'ਕਿਸਮਤ 2' ਦੀ ਸ਼ੂਟਿੰਗ ਮੁਕੰਮਲ, ਸੁੱਖ ਸੰਘੇੜਾ ਨੇ ਦਿੱਤੀ ਜਾਣਕਾਰੀ

05/10/2021 1:42:46 PM

ਚੰਡੀਗੜ੍ਹ (ਬਿਊਰੋ) : ਫ਼ਿਲਮ 'ਕਿਸਮਤ 2' ਦਾ ਸ਼ੂਟ ਪੂਰਾ ਹੋ ਗਿਆ ਹੈ। ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ, ਸਰਗੁਣ ਮਹਿਤਾ ਤੇ ਤਾਨੀਆ ਸਟਾਰਰ 'ਕਿਸਮਤ 2' ਇਸ ਸਾਲ ਰਿਲੀਜ਼ ਹੋਣ ਵਾਲੀ ਸਭ ਤੋਂ ਮੋਸਟ ਅਵੇਟੇਡ ਫ਼ਿਲਮ ਹੈ। ਫ਼ਿਲਮ 'ਕਿਸਮਤ 2' 24 ਸਤੰਬਰ, 2021 ਨੂੰ ਰਿਲੀਜ਼ ਹੋਣੀ ਹੈ। ਇਸ ਫ਼ਿਲਮ ਦੀ ਸ਼ੂਟਿੰਗ 17 ਅਕਤੂਬਰ 2020 ਨੂੰ ਸ਼ੁਰੂ ਹੋਈ ਸੀ ਤੇ ਹੁਣ ਜਾ ਕੇ ਇਸ ਫ਼ਿਲਮ ਦੀ ਸ਼ੂਟਿੰਗ ਪੂਰੀ ਤਰ੍ਹਾਂ ਨਾਲ ਮੁਕੰਮਲ ਹੋਈ ਹੈ। ਫ਼ਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਭਾਰਤ 'ਚ ਹੋਈ ਹੈ ਅਤੇ ਇਸ ਫ਼ਿਲਮ ਦੀ ਟੀਮ ਅਗਲੇ ਸ਼ੈਡਿਊਲ ਦੀ ਸ਼ੂਟਿੰਗ ਲਈ ਯੂ. ਕੇ. ਗਈ ਸੀ। ਯੂ. ਕੇ. 'ਚ ਵੀ ਕੋਰੋਨਾ ਪਾਬੰਦੀਆਂ ਕਾਰਨ ਸ਼ੂਟਿੰਗ 'ਚ ਦੇਰੀ ਹੋਈ।

 
 
 
 
 
 
 
 
 
 
 
 
 
 
 
 

A post shared by Sukh Sanghera (@sukhsanghera)

ਦੱਸ ਦਈਏ ਕਿ ਫ਼ਿਲਮ ਸ਼ੂਟਿੰਗ ਦੇ ਕੰਪਲੀਟ ਹੋਣ ਬਾਰੇ ਜਗਦੀਪ ਸਿੱਧੂ ਦੇ ਇਸ ਫ਼ਿਲਮ ਲਈ ਸਾਥੀ ਡਾਇਰੈਕਟਰ ਸੁੱਖ ਸੰਘੇੜਾ ਨੇ ਦੱਸਿਆ ਹੈ। ਸੁੱਖ ਸੰਘੇੜਾ ਨੇ ਕਿਹਾ ਕਿ ਸਾਡੀ ਟੀਮ 10+1 'ਤੇ ਭਰੋਸਾ ਕਰਨ ਲਈ ਟੀਮ 'ਕਿਸਮਤ' ਦਾ ਧੰਨਵਾਦ। ਯੂ. ਕੇ. 'ਚ ਅਸੀਂ ਪਹਿਲੀ ਵਾਰ ਕਿਸੇ ਫ਼ਿਲਮ ਦੀ ਪ੍ਰੋਡਕਸ਼ਨ ਕੀਤੀ ਹੈ ਅਤੇ ਇਹ ਬਹੁਤ ਵਧੀਆ ਐਕਸਪੀਰੀਐਂਸ ਰਿਹਾ।
ਦੱਸਣਯੋਗ ਹੈ ਕਿ ਫ਼ਿਲਮ 'ਕਿਸਮਤ 2' ਐਮੀ ਵਿਰਕ ਅਤੇ ਸਰਗੁਣ ਮਹਿਤਾ ਸਟਾਰਰ ਸਾਲ 2018 'ਚ ਆਈ ਫ਼ਿਲਮ 'ਕਿਸਮਤ' ਦਾ ਸੀਕੁਅਲ ਹੈ। ਪੰਜਾਬੀ ਸਿਨੇਮਾ 'ਚ ਬਣੀਆਂ ਹੁਣ ਤਕ ਦੀਆਂ ਬੈਸਟ ਫ਼ਿਲਮਾਂ 'ਚੋਂ ਇਕ ਫ਼ਿਲਮ 'ਕਿਸਮਤ' ਹੈ। ਇਸੇ ਕਰਕੇ 'ਕਿਸਮਤ 2' ਤੋਂ ਉਮੀਦਾਂ ਹੋਰ ਵੀ ਵੱਧ ਹਨ। ਦਰਸ਼ਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

PunjabKesari

ਜਗਦੀਪ ਸਿੱਧੂ ਨੇ ਆਪਣੀ ਅਗਲੀ ਫ਼ਿਲਮ ਦੀ ਅਨਾਊਸਮੈਂਟ ਕਰ ਦਿੱਤੀ ਹੈ। ਜਗਦੀਪ ਸਿੱਧੂ ਵੱਲੋਂ ਡਾਇਰੈਕਟਡ ਅਗਲੀ ਫ਼ਿਲਮ 'ਮੋਹ' ਹੋਵੇਗੀ, ਜਿਸ 'ਚ ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਦੇ ਪੁੱਤਰ ਗਿਤਾਜ਼ ਬਿੰਦਰਖੀਆ ਹੋਣਗੇ। ਗਿਤਾਜ਼ ਬਿੰਦਰਖੀਆ ਦੀ ਗਾਇਕ ਦੇ ਤੌਰ 'ਤੇ ਇੰਡਸਟਰੀ 'ਚ ਪਛਾਣ ਬਣੀ ਹੋਈ ਹੈ ਅਤੇ ਗਿਤਾਜ਼ ਬਿੰਦਰਖੀਆ ਨੇ ਇਸ ਤੋਂ ਪਹਿਲਾ ਸਾਲ 2013 'ਚ ਫ਼ਿਲਮ 'just u & me' ਕੀਤੀ ਸੀ। ਉਸ ਸਮੇਂ ਜਗਦੀਪ ਸਿੱਧੂ ਨੇ ਇਸ ਫ਼ਿਲਮ ਦੇ ਡਾਇਲਾਗ ਲਿਖੇ ਸਨ।

PunjabKesari
ਖ਼ਬਰਾਂ ਮੁਤਾਬਕ ਜਗਦੀਪ ਸਿੱਧੂ ਦੀ ਇਹ ਫ਼ਿਲਮ ਗਿਤਾਜ਼ ਬਿੰਦਰਖੀਆ ਦੇ ਮਰਹੂਮ ਪਿਤਾ ਸੁਰਜੀਤ ਬਿੰਦਰਖੀਆ ਦੀ ਜ਼ਿੰਦਗੀ ਨਾਲ ਜੁੜੀ ਹੋ ਸਕਦੀ ਹੈ। ਫਿਲਹਾਲ ਇਸ ਫ਼ਿਲਮ ਦੀ ਬਾਕੀ ਕਾਸਟ ਅਤੇ ਰਾਈਟਰ ਬਾਰੇ ਹਾਲੇ ਤੱਕ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ।

PunjabKesari


sunita

Content Editor

Related News