ਕੀ ਤੁਸੀਂ ਸੁਣਿਆ ‘ਪੁਸ਼ਪਾ’ ਦੇ ‘ਸ਼੍ਰੀਵੱਲੀ’ ਗੀਤ ਦਾ ਪੰਜਾਬੀ ਵਰਜ਼ਨ? ਦੇਖੋ ਵੀਡੀਓ

Monday, Feb 14, 2022 - 04:00 PM (IST)

ਕੀ ਤੁਸੀਂ ਸੁਣਿਆ ‘ਪੁਸ਼ਪਾ’ ਦੇ ‘ਸ਼੍ਰੀਵੱਲੀ’ ਗੀਤ ਦਾ ਪੰਜਾਬੀ ਵਰਜ਼ਨ? ਦੇਖੋ ਵੀਡੀਓ

ਚੰਡੀਗੜ੍ਹ (ਬਿਊਰੋ)– ‘ਪੁਸ਼ਪਾ’ ਦਾ ਸਰੂਰ ਸਿਰਫ ਸਾਊਥ ਇੰਡੀਆ ’ਚ ਹੀ ਨਹੀਂ, ਸਗੋਂ ਪੂਰੇ ਭਾਰਤ ’ਚ ਦੇਖਣ ਨੂੰ ਮਿਲ ਰਿਹਾ ਹੈ। ਫ਼ਿਲਮ ਨੇ ਰਿਲੀਜ਼ ਤੋਂ ਬਾਅਦ ਧੁੰਮਾਂ ਮਚਾ ਦਿੱਤੀਆਂ ਹਨ ਤੇ ਹਰ ਪਾਸੇ ਇਸ ਦੇ ਹੁਣ ਤਕ ਚਰਚੇ ਹੋ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਮੇਰੇ ਕਰੀਅਰ ਦਾ ਹੁਣ ਤਕ ਦਾ ਸਭ ਤੋਂ ਚੈਲੇਂਜਿੰਗ ਰੋਲ ‘ਗੰਗੂਬਾਈ ਕਾਠੀਆਵਾੜੀ’

ਜਿਥੇ ਅੱਲੂ ਅਰਜੁਨ ਦੇ ਡਾਇਲਾਗਸ ਤੇ ਗੀਤਾਂ ’ਤੇ ਲੋਕ ਰੱਜ ਕੇ ਰੀਲਸ ਬਣਾ ਰਹੇ ਹਨ, ਉਥੇ ਫ਼ਿਲਮ ਦੇ ਮਸ਼ਹੂਰ ਗੀਤ ‘ਸ਼੍ਰੀਵੱਲੀ’ ਦਾ ਪੰਜਾਬੀ ਵਰਜ਼ਨ ਵੀ ਸਾਹਮਣੇ ਆਇਆ ਹੈ।

ਦੱਸ ਦੇਈਏ ਕਿ ‘ਸ਼੍ਰੀਵੱਲੀ’ ਦੇ ਪੰਜਾਬੀ ਵਰਜ਼ਨ ਨੂੰ ਰਾਜਵੀਰ ਰਾਜਾ ਨੇ ਗਾਇਆ ਹੈ। ਰਾਜਵੀਰ ਪੰਜਾਬੀ ਗਾਇਕ, ਗੀਤਕਾਰ ਤੇ ਮਿਊਜ਼ਿਕ ਕੰਪੋਜ਼ਰ ਹੈ। ਯੂਟਿਊਬ ’ਤੇ ਇਸ ਗੀਤ ਨੂੰ ਹੁਣ ਤਕ 53 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਦੱਸ ਦੇਈਏ ਕਿ ਕਈ ਪੰਜਾਬੀ ਸਿਤਾਰੇ ਵੀ ਇਸ ਗੀਤ ਨੂੰ ਸਾਂਝਾ ਕਰ ਰਹੇ ਹਨ। ਇਸ ਗੀਤ ’ਤੇ ਲੋਕ ਵੀ ਰੱਜ ਕੇ ਕੁਮੈਂਟਸ ਕਰ ਰਹੇ ਹਨ ਤੇ ‘ਸ਼੍ਰੀਵੱਲੀ’ ਦੇ ਪੰਜਾਬੀ ਵਰਜ਼ਨ ਨੂੰ ਪਿਆਰ ਵੀ ਦੇ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News