OTT ’ਤੇ ਰਿਲੀਜ਼ ਹੋਇਆ ਅੱਲੂ ਅਰਜੁਨ ਦੀ ‘ਪੁਸ਼ਪਾ’ ਦਾ ਹਿੰਦੀ ਵਰਜ਼ਨ, ਕੀ ਤੁਸੀਂ ਦੇਖਿਆ?

Friday, Jan 14, 2022 - 05:31 PM (IST)

OTT ’ਤੇ ਰਿਲੀਜ਼ ਹੋਇਆ ਅੱਲੂ ਅਰਜੁਨ ਦੀ ‘ਪੁਸ਼ਪਾ’ ਦਾ ਹਿੰਦੀ ਵਰਜ਼ਨ, ਕੀ ਤੁਸੀਂ ਦੇਖਿਆ?

ਮੁੰਬਈ (ਬਿਊਰੋ)– ਅੱਲੂ ਅਰਜੁਨ ਤੇ ਰਸ਼ਮਿਕਾ ਮੰਦਾਨਾ ਸਟਾਰਰ ਫ਼ਿਲਮ ‘ਪੁਸ਼ਪਾ : ਦਿ ਰਾਈਜ਼’ ਦੇ ਹਿੰਦੀ ਵਰਜ਼ਨ ਦਾ ਪ੍ਰਸ਼ੰਸਕ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਸੁਕੁਮਾਰ ਵਲੋਂ ਨਿਰਦੇਸ਼ਿਤ ਇਹ ਫ਼ਿਲਮ ਮੂਲ ਰੂਪ ਨਾਲ ਤੇਲਗੂ ’ਚ ਬਣੀ ਹੈ ਪਰ ਲੋਕਾਂ ਦੇ ਜ਼ਬਰਦਸਤ ਪਿਆਰ ਨੂੰ ਦੇਖਦਿਆਂ ਇਸ ਨੂੰ ਮਲਿਆਲਮ, ਤਾਮਿਲ, ਕੰਨੜ ਤੇ ਹਿੰਦੀ ਭਾਸ਼ਾਵਾਂ ’ਚ ਡੱਬ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਪਹਿਲੇ ਵਿਆਹ ਦੇ ਵਿਵਾਦ ਵਿਚਾਲੇ ਗਾਇਕ ਸਾਜ ਨੇ ਸਾਂਝੀ ਕੀਤੀ ਪੋਸਟ, ਲਿਖਿਆ- ‘ਮੁਸੀਬਤ ਤਾਂ...’

ਸਾਊਥ ’ਚ ਫ਼ਿਲਮ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ ਤੇ ਇਸ ਲਈ ਹਿੰਦੀ ’ਚ ਫ਼ਿਲਮ ਦਾ ਇੰਤਜ਼ਾਰ ਪ੍ਰਸ਼ੰਸਕ ਲੰਮੇ ਸਮੇਂ ਤੋਂ ਕਰ ਰਹੇ ਸਨ ਪਰ ਹੁਣ ਪ੍ਰਸ਼ੰਸਕਾਂ ਦਾ ਇਹ ਇੰਤਜ਼ਾਰ ਖ਼ਤਮ ਹੋ ਗਿਆ ਹੈ।

‘ਪੁਸ਼ਪਾ’ ਹਿੰਦੀ ’ਚ ਓ. ਟੀ. ਟੀ. ’ਤੇ ਰਿਲੀਜ਼ ਹੋ ਗਈ ਹੈ। ਸ਼ੁੱਕਰਵਾਰ ਰਾਤ 12 ਵਜੇ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਕਰ ਦਿੱਤੀ ਗਈ ਹੈ। ਫ਼ਿਲਮ ਨਾਲ ਕੈਪਸ਼ਨ ਦਿੱਤੀ ਗਈ, ‘ਇਹ ਫ਼ਿਲਮ ਨਹੀਂ, ਫਾਇਰ ਹੈ।’

ਐਮਾਜ਼ੋਨ ਪ੍ਰਾਈਮ ਵੀਡੀਓ ਨੇ ਦੇਰ ਰਾਤ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰਕੇ ਇਹ ਜਾਣਕਾਰੀ ਦਿੱਤੀ ਕਿ ਫ਼ਿਲਮ ਆ ਗਈ ਹੈ। ਪ੍ਰਸ਼ੰਸਕ ਫ਼ਿਲਮ ਨੂੰ ਦੇਖ ਕੇ ਅੱਲੂ ਅਰਜੁਨ ਦੀ ਕਾਫੀ ਤਾਰੀਫ਼ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News