ਵਧੇਰੇ ਹਿੰਦੀ ਦਰਸ਼ਕਾਂ ਨੂੰ ਖਿੱਚਣ ਲਈ ‘ਪੁਸ਼ਪਾ 2’ ਦੀ ਟੀਮ ਕਰ ਰਹੀ ਇਹ ਕੰਮ

Monday, Mar 14, 2022 - 10:17 AM (IST)

ਮੁੰਬਈ (ਬਿਊਰੋ)– ਸਾਊਥ ਸਿਨੇਮਾ ਦਾ ਜਾਦੂ ਦੁਨੀਆ ਭਰ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਹੁਣ ਉਹ ਦਿਨ ਗਏ ਜਦੋਂ ਸਾਊਥ ਫ਼ਿਲਮਾਂ ਦਾ ਭੂਚਾਲ ਸਿਰਫ ਸਾਊਥ ਇੰਡੀਆ ਤਕ ਹੀ ਸੀਮਤ ਸੀ। ਹੁਣ ਤਾਂ ਸਾਊਥ ਦੀਆਂ ਫ਼ਿਲਮਾਂ ਦੇਸ਼ ਤੇ ਦੁੀਨਆ ਦੇ ਕੋਨੇ-ਕੋਨੇ ’ਚ ਮਸ਼ਹੂਰ ਹੋ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ਹਾਰ ’ਤੇ ਗੈਰੀ ਸੰਧੂ ਨੇ ਕੀਤੀ ਟਿੱਪਣੀ, ਕਿਹਾ– ‘ਮੌਤ ਮਾਰਦੀ ਨਾ ਬੰਦੇ ਨੂੰ...’

ਅੱਲੂ ਅਰਜੁਨ ਦੀ ਫ਼ਿਲਮ ‘ਪੁਸ਼ਪਾ’ ਨੂੰ ਹੀ ਦੇਖ ਲਓ। ਸੋਸ਼ਲ ਮੀਡੀਆ ਦੇ ਇਸ ਦੌਰ ’ਚ ਕਿਸੇ ਤੋਂ ਕੁਝ ਵੀ ਲੁਕਿਆ ਨਹੀਂ ਹੈ। ਕਈ ਸਾਰੇ ਅਜਿਹੇ ਵਿਦੇਸ਼ੀ ਹਨ, ਜਿਨ੍ਹਾਂ ਨੂੰ ਤੁਸੀਂ ‘ਪੁਸ਼ਪਾ’ ਦੇ ਗੀਤਾਂ ’ਤੇ ਡਾਂਸ ਕਰਦੇ ਤੇ ਰੀਲਜ਼ ਬਣਾਉਂਦੇ ਦੇਖ ਸਕਦੇ ਹੋ। ਫ਼ਿਲਮ ਨੇ ਵਿਦੇਸ਼ਾਂ ’ਚ ਕਮਾਈ ਵੀ ਤਗੜੀ ਕੀਤੀ ਹੈ। ਅਜਿਹੇ ’ਚ ਇਸ ਦੇ ਦੂਜੇ ਭਾਗ ਨੂੰ ਲੈ ਕੇ ਚਰਚਾ ਕਾਫੀ ਤੇਜ਼ ਹੋ ਗਈ ਹੈ।

ਫ਼ਿਲਮ ਨੂੰ ਲੈ ਕੇ ਇਕ ਨਵਾਂ ਖ਼ੁਲਾਸਾ ਸਾਹਮਣੇ ਆਇਆ ਹੈ, ਜੋ ਨਾਰਥ ਸਾਈਡ ਦੇ ਲੋਕਾਂ ਲਈ ਇਕ ਵੱਡੀ ਖ਼ੁਸ਼ਖ਼ਬਰੀ ਹੈ। ਅਸਲ ’ਚ ਤਾਜ਼ਾ ਰਿਪੋਰਟ ਦੀ ਮੰਨੀਏ ਤਾਂ ਫ਼ਿਲਮ ਦੇ ਦੂਜੇ ਭਾਗ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਮੇਕਰਜ਼ ਦੂਜੇ ਭਾਗ ’ਚ ਨਾਰਥ ਇੰਡੀਆ ਦੇ ਦਰਸ਼ਕਾਂ ਦੀ ਸ਼ਮੂਲੀਅਤ ਵਧਾਉਣਾ ਚਾਹੁੰਦੇ ਹਨ।

ਇਸ ਲਈ ‘ਪੁਸ਼ਪਾ’ ਦੇ ਦੂਜੇ ਭਾਗ ’ਚ ਨਾਰਥ ਇੰਡੀਆ ਨਾਲ ਜੁੜੀ ਕਾਣੀ ਦੇਖਣ ਨੂੰ ਮਿਲ ਸਕਦੀ ਹੈ। ਹਾਲਾਂਕਿ ਅਜਿਹਾ ਹੋਵੇਗਾ, ਇਹ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ ਪਰ ਫ਼ਿਲਮ ਨੂੰ ਨਾਰਥ ਇੰਡੀਆ ਤੇ ਬਾਲੀਵੁੱਡ ਦਰਸ਼ਕਾਂ ਤੋਂ ਮਿਲੀ ਸਫਲਤਾ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾ ਜੇਕਰ ਅਜਿਹਾ ਹੁੰਦਾ ਹੈ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News