ਅੱਲੂ ਅਰਜੁਨ ਦੇ ਜਨਮਦਿਨ ਮੌਕੇ ‘ਪੁਸ਼ਪਾ 2’ ਦਾ ਰਿਲੀਜ਼ ਹੋਵੇਗਾ 3 ਮਿੰਟ ਦਾ ਐਕਸ਼ਨ ਟੀਜ਼ਰ!

Monday, Mar 20, 2023 - 02:29 PM (IST)

ਅੱਲੂ ਅਰਜੁਨ ਦੇ ਜਨਮਦਿਨ ਮੌਕੇ ‘ਪੁਸ਼ਪਾ 2’ ਦਾ ਰਿਲੀਜ਼ ਹੋਵੇਗਾ 3 ਮਿੰਟ ਦਾ ਐਕਸ਼ਨ ਟੀਜ਼ਰ!

ਮੁੰਬਈ (ਬਿਊਰੋ)– ਅੱਲੂ ਅਰਜੁਨ ਦੇ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਹੈ। ਖ਼ਬਰਾਂ ਹਨ ਕਿ ਅੱਲੂ ਅਰਜੁਨ ਦੇ ਜਨਮਦਿਨ ਮੌਕੇ ਯਾਨੀ 8 ਅਪ੍ਰੈਲ ਨੂੰ ‘ਪੁਸ਼ਪਾ 2’ ਦਾ ਧਮਾਕੇਦਾਰ ਐਕਸ਼ਨ ਟੀਜ਼ਰ ਰਿਲੀਜ਼ ਹੋਣ ਜਾ ਰਿਹਾ ਹੈ।

ਦੱਸ ਦੇਈਏ ਕਿ ਇਹ ਐਕਸ਼ਨ ਟੀਜ਼ਰ 3 ਮਿੰਟ ਦਾ ਦੱਸਿਆ ਜਾ ਰਿਹਾ ਹੈ। ਰਿਪੋਰਟ ਮੁਤਾਬਕ ਟੀਜ਼ਰ ਕੱਟ ਕੇ ਬਿਲਕੁਲ ਤਿਆਰ ਹੋ ਗਿਆ ਹੈ ਤੇ ਇਸ ਦੇ ਮਿਊਜ਼ਿਕ ਤੇ ਬੈਕਗਰਾਊਂਡ ਸਕੋਰ ’ਤੇ ਕੰਮ ਚੱਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੇ ਬਰਸੀ ਸਮਾਗਮ ’ਤੇ ਛਲਕਿਆ ਮਾਪਿਆਂ ਦਾ ਦਰਦ, ਲਾਰੈਂਸ ਨੂੰ ਲੈ ਕੇ ਆਖੀ ਵੱਡੀ ਗੱਲ

ਦੱਸ ਦੇਈਏ ਕਿ ਅੱਲੂ ਅਰਜੁਨ ਦੇ ਜਨਮਦਿਨ ਮੌਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਇਕ ਖ਼ਾਸ ਤੋਹਫ਼ਾ ਦੇਣ ਲਈ ਅਜਿਹਾ ਕੀਤਾ ਜਾ ਰਿਹਾ ਹੈ। ‘ਪੁਸ਼ਪਾ 2’ ਦੀ ਰਿਲੀਜ਼ ਡੇਟ ਅਜੇ ਫਾਈਨਲ ਨਹੀਂ ਹੋਈ ਹੈ ਪਰ ਉਮੀਦ ਹੈ ਕਿ 8 ਅਪ੍ਰੈਲ ਨੂੰ ਇਸ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ।

‘ਪੁਸ਼ਪਾ 1’ ਦੀ ਗੱਲ ਕਰੀਏ ਤਾਂ ਇਹ ਫ਼ਿਲਮ ਦਸੰਬਰ 2021 ’ਚ ਰਿਲੀਜ਼ ਹੋਈ ਸੀ। ਇਸ ਫ਼ਿਲਮ ’ਚ ਅੱਲੂ ਅਰਜੁਨ ਦੀ ਅਦਾਕਾਰੀ ਨੇ ਹਰ ਇਕ ਨੂੰ ਪ੍ਰਭਾਵਿਤ ਕੀਤਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News