ਪੰਜਾਬੀ ਵੈੱਬਸੀਰੀਜ਼ ਦੇਣਗੀਆਂ ਹਿੰਦੀ ਫ਼ਿਲਮਾਂ ਨੂੰ ਟੱਕਰ, ਜਲਦ ਹੋ ਰਹੀਆਂ ਰਿਲੀਜ਼

12/24/2020 10:51:44 AM

ਮੁੰਬਈ (ਬਿਊਰੋ) : ਤਾਲਾਬੰਦੀ ਦੌਰਾਨ ਪੰਜਾਬੀ ਕੰਟੈਂਟ ਦੇ ਨਾਮ 'ਤੇ ਸਿਰਫ਼ ਗੀਤ ਹੀ ਪੇਸ਼ ਕੀਤੇ ਗਏ। ਕੋਈ ਫ਼ਿਲਮ OTT 'ਤੇ ਰਿਲੀਜ਼ ਨਹੀਂ ਹੋਈ। ਹੁਣ ਦੋ ਵੱਡੀਆਂ ਪੰਜਾਬੀ ਵੈੱਬਸਰੀਜ਼ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ, ਜੋ ਦਰਸ਼ਕਾਂ ਦਾ ਮਨੋਰੰਜਨ ਕਰਨਗੀਆਂ। 'ਜ਼ਿਲ੍ਹਾ ਸੰਗਰੂਰ' ਬੱਬਲ ਰਾਏ ਤੇ ਪ੍ਰਿੰਸ ਕੰਵਲਜੀਤ ਸਟਾਰਰ ਵੈੱਬ ਸੀਰੀਜ਼ ਨੂੰ ਗਿੱਪੀ ਗਰੇਵਾਲ ਦੀ ਹੰਬਲ ਮੋਸ਼ਨ ਪਿਚਰਜ਼ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।

ਵਾਰਨਿੰਗ ਦੀ ਸਕਸੈਸ ਤੋਂ ਬਾਅਦ ਇਸ ਸੀਰੀਜ਼ ਦਾ ਵੀ ਇੰਤਜ਼ਾਰ ਹੋ ਰਿਹਾ ਹੈ। ਬੱਬਲ ਰਾਏ ਦਾ ਕਹਿਣਾ ਸੀ ਕਿ ਇਹ ਵੈੱਬ ਸੀਰੀਜ਼ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰੇਗੀ ਤੇ ਅਜਿਹਾ ਕੰਟੈਂਟ ਅਜੇ ਤੱਕ ਪੰਜਾਬ ਨੇ ਨਹੀਂ ਵੇਖਿਆ। ਦੂਜੇ ਪਾਸੇ ਕਰਤਾਰ ਚੀਮਾ ਤੇ ਮਾਨਵ ਸ਼ਾਹ ਵੀ ਮਿਲਕੇ ਇਕ ਕਰਾਇਮ ਵੈੱਬ ਸੀਰੀਜ਼ ਸ਼ੂਟ ਕਰ ਚੁੱਕੇ ਹਨ, ਜੋ ਮੋਹਾਲੀ ਕੋਲ ਹੀ ਸ਼ੂਟ ਹੋਈ ਹੈ।

ਰਿਪੋਰਟਸ ਮੁਤਾਬਕ ਇਹ ਵੈੱਬ ਸੀਰੀਜ਼ ਇਕ ਕ੍ਰਿਮੀਨਾਲ ਕੇਸ 'ਤੇ ਅਧਾਰਿਤ ਹੈ, ਜਿਸ ਦੇ ਮੁੱਖ ਕਿਰਦਾਰ 'ਚ ਕਰਤਾਰ ਚੀਮਾ ਹਨ। ਮਾਨਵ ਸ਼ਾਹ ਵਲੋਂ ਨਿਰਦੇਸ਼ਿਤ ਇਸ ਵੈੱਬ ਸੀਰੀਜ਼ ਲਈ ਕਰਤਾਰ ਇਸ ਕਰਕੇ ਵੀ ਉਤਸ਼ਾਹਿਤ ਨੇ ਕਿਉਂਕਿ ਮਾਨਵ ਸ਼ਾਹ ਨਾਲ ਫ਼ਿਲਮ 'ਸਿਕੰਦਰ 2' ਕਾਫ਼ੀ ਹਿੱਟ ਹੋਏ ਸੀ। ਫਿਲਹਾਲ ਹੁਣ ਇਹ ਵੈੱਬ ਸੀਰੀਜ਼ ਦੀ ਉਮੀਦ 2021 ਦੀ ਸ਼ੁਰੂਆਤ 'ਚ ਕੀਤੀ ਜਾ ਸਕਦੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


sunita

Content Editor

Related News