ਗਾਇਕ ਕੰਵਰ ਗਰੇਵਾਲ ਨਾਲ ਵਾਪਰੀ ਵੱਡੀ ਘਟਨਾ, ਅਣਪਛਾਤੇ ਵਿਅਕਤੀਆਂ ਨੇ ਰੋਕੀ ਗੱਡੀ ਤੇ ਕਰਨਾ ਸੀ ਕਾਰਾ....

Tuesday, Jul 04, 2023 - 03:56 PM (IST)

ਗਾਇਕ ਕੰਵਰ ਗਰੇਵਾਲ ਨਾਲ ਵਾਪਰੀ ਵੱਡੀ ਘਟਨਾ, ਅਣਪਛਾਤੇ ਵਿਅਕਤੀਆਂ ਨੇ ਰੋਕੀ ਗੱਡੀ ਤੇ ਕਰਨਾ ਸੀ ਕਾਰਾ....

ਜਲੰਧਰ (ਬਿਊਰੋ) : ਪ੍ਰਸਿੱਧ ਸੂਫੀ ਗਾਇਕ ਕੰਵਰ ਗਰੇਵਾਲ ਨਾਲ ਹਾਲ ਹੀ 'ਚ ਇਕ ਹੈਰਾਨ ਕਰ ਦੇਣ ਵਾਲਾ ਹਾਦਸਾ ਵਾਪਰਿਆ ਹੈ, ਜਿਸ ਦਾ ਖੁਲਾਸਾ ਉਨ੍ਹਾਂ ਨੇ ਖ਼ੁਦ ਕੀਤਾ ਹੈ। ਦਰਅਸਲ, 2 ਦਿਨ ਪਹਿਲਾਂ ਹੀ ਪੰਜਾਬ ਦੇ ਗੁਰਾਇਆ ਹਾਈਵੇ 'ਤੇ ਕੰਵਰ ਨਾਲ ਲੁੱਟ ਦੀ ਘਟਨਾ ਹੋਈ, ਜਿਸ ਦਾ ਕਿੱਸਾ ਉਨ੍ਹਾਂ ਨੇ ਫੈਨਜ਼ ਨਾਲ ਸਾਂਝਾ ਕੀਤਾ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਨੂੰ ਵੇਖ ਹਰ ਕੋਈ ਹੈਰਾਨ ਹੋ ਰਿਹਾ ਹੈ।

ਦੱਸ ਦਈਏ ਕਿ ਇਹ ਵੀਡੀਓ ਇੰਸਟਾਗ੍ਰਾਮ ਅਕਾਊਂਟ 'ਤੇ ਕਿਸੇ ਯੂਜ਼ਰ ਵਲੋਂ ਅਪਲੋਡ ਕੀਤੀ ਗਈ ਹੈ, ਜਿਸ 'ਚ ਕੰਵਰ ਗਰੇਵਾਲ ਦੱਸ ਰਹੇ ਹਨ ਕਿ ਮੈਂ ਫਗਵਾੜਾ ਤੋਂ ਗੋਰਾਇਆਂ ਵੱਲ ਜਾ ਰਿਹਾ ਸੀ। ਇਸ ਦੌਰਾਨ ਹਾਈਵੇ 'ਤੇ ਕੁਝ ਲੋਕਾਂ ਨੇ ਮੇਰੀ ਗੱਡੀ ਨੂੰ ਰੋਕਿਆ ਤੇ ਉਸ 'ਚ ਬੈਠ ਗਏ। ਉਹ ਪੰਜ ਭਰਾ ਸੀ ਤੇ ਮੈਂ ਇੱਕਲਾ ਹੀ ਸੀ। ਕਾਰ 'ਚ ਨੌਵੇਂ ਮੋਹੱਲੇ ਦੇ ਸਲੌਕ ਚੱਲੀ ਜਾਂਦੇ ਸਨ, ਮੈਂ ਆਰਾਮ ਨਾਲ ਸੁਣਦਾ-ਸੁਣਦਾ ਗੱਡੀ ਚਲਾਈ ਜਾਂਦਾ ਸੀ। 4 ਬੰਦੇ ਪਿੱਛੇ ਬੈਠੇ ਸਨ ਤੇ ਇਕ ਮੋਹਰਾ ਬੈਠਾ ਸੀ। ਮੋਹਰੇ ਬੈਠੇ ਚੋਰ ਨੇ ਮੈਨੂੰ ਪਛਾਣ ਲਿਆ ਤੇ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਇਥੇ ਹੀ ਉਤਾਰ ਦਿਓ, ਮੈਂ ਕਿਹਾ ਤੁਸੀਂ ਤਾਂ ਹੁਣੇ ਬੈਠੇ ਸੀ, ਜਾਣਾ ਨਹੀਂ ਤੁਸੀਂ ਕਿਤੇ ਤਾਂ ਮੋਹਰੇ ਬੈਠੇ ਵਿਅਕਤੀ ਨੇ ਕਿਹਾ ਅਸੀਂ ਦੂਜੇ ਕੰਮ ਵਾਲੇ ਹਾਂ ਤਾਂ ਮੈਂ ਕਿਹਾ ਇਸ ਤੋਂ ਵਧੀਆ ਹੋਰ ਕੰਮ ਕਿੱਥੇ ਮਿਲਣਾ, ਕਰੋ ਫਿਰ ਦੂਜਾ ਕੰਮ। ਇਸ ਤੋਂ ਬਾਅਦ ਮੈਂ ਉਨ੍ਹਾਂ ਚੋਰਾਂ ਨੂੰ 500 ਰੁਪਏ ਦੇ ਕੇ ਦੁੱਧ ਪੀਣ ਲਈ ਕਿਹਾ ਤੇ ਅਜਿਹੇ ਮਾੜੇ ਕੰਮ ਨਾ ਕਰਨ ਲਈ ਕਿਹਾ, ਫਿਰ ਉਹ ਉਥੋਂ ਚਲੇ ਗਏ। 

ਦੱਸਣਯੋਗ ਹੈ ਕਿ ਇਸ ਘਟਨਾ 'ਚ ਲੁਟੇਰੇ ਕੰਵਰ ਗਰੇਵਾਲ ਨੂੰ ਇਸ ਲਈ ਛੱਡ ਕੇ ਚਲੇ ਗਏ ਕਿਉਂਕਿ ਉਹ ਇਕ ਮਸ਼ਹੂਰ ਸ਼ਖਸੀਅਤ ਸੀ। ਹਾਲਾਂਕਿ ਕਿਸੇ ਆਮ ਇਨਸਾਨ ਨਾਲ ਸ਼ਾਇਦ ਅਜਿਹਾ ਨਹੀਂ ਹੋਣਾ ਸੀ।

 
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News