ਸੁਨੰਦਾ ਸ਼ਰਮਾ ਦੀ ਮਾਂ ਦੀ ਹੋਈ ਸਰਜਰੀ, ਪਿਤਾ ਨੂੰ ਯਾਦ ਕਰ ਕਿਹਾ- ਅੱਜ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਔਖਾ ਪਲ ਹੈ

Friday, May 19, 2023 - 01:53 PM (IST)

ਜਲੰਧਰ (ਬਿਊਰੋ) - ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੇ ਪਿਤਾ ਦਾ ਬੀਤੇ ਕੁਝ ਮਹੀਨੇ ਪਹਿਲਾ ਹੀ ਦਿਹਾਂਤ ਹੋਇਆ ਸੀ। ਉਹ ਹਾਲੇ ਵੀ ਇਸ ਦੁੱਖ ਤੋਂ ਪੂਰੀ ਤਰ੍ਹਾਂ ਉੱਭਰ ਨਹੀਂ ਪਾ ਰਹੀ ਪਰ ਇਹ ਵੀ ਗੱਲ ਹੈ ਕਿ ਧੀਆਂ ਹਮੇਸ਼ਾ ਹੀ ਆਪਣੇ ਮਾਪਿਆਂ ਦੇ ਕਰੀਬ ਹੁੰਦੀਆਂ ਹਨ ਤੇ ਉਹ ਉਨ੍ਹਾਂ ਦੇ ਕਿਸੇ ਵੀ ਦੁੱਖ ਨੂੰ ਆਸਾਨੀ ਨਾਲ ਭੁੱਲ ਨਹੀਂ ਪਾਉਂਦੀਆਂ। ਹਾਲ ਹੀ 'ਚ ਸੁਨੰਦਾ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਭਾਵੁਕ ਹੁੰਦਿਆਂ ਉਸ ਨੇ ਲਿਖਿਆ, 'ਮੈਨੂੰ ਲੱਗ ਰਿਹਾ ਸੀ ਕਿ ਜਿਵੇਂ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਔਖਾ ਦਿਨ ਹੈ ਕਿਉਂਕਿ ਮੇਰਾ ਨਵਾਂ ਗੀਤ ਰਿਲੀਜ਼ ਹੋ ਰਿਹਾ ਤੇ ਮੇਰਾ ਪਹਿਲਾ ਗੀਤ ਹੋਵੇਗਾ ਜਦੋਂ ਮੇਰੇ ਪਾਪਾ ਮੇਰੇ ਨਾਲ ਨਹੀਂ ਹੋਣਗੇ ਤੇ ਉਹ ਮੇਰੇ ਇਸ ਗੀਤ ਨੂੰ ਨਹੀਂ ਸੁਣਨਗੇ।'

PunjabKesari

ਇਸ ਤੋਂ ਬਾਅਦ ਸੁਨੰਦਾ ਸ਼ਰਮਾ ਨੇ ਲਿਖਿਆ, ''ਪਾਪਾ ਦੇ ਜਾਣ ਤੋਂ ਬਾਅਦ ਮੰਮੀ ਦੀ ਤਬੀਅਤ ਇੰਨੀਂ ਖ਼ਰਾਬ ਹੋ ਗਈ ਹੈ ਕਿ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਉਣਾ ਪਿਆ ਅਤੇ ਉਨ੍ਹਾਂ ਦੇ ਦਿਲ ਦੀ ਸਰਜਰੀ ਹੋਈ। ਇਸ ਕਾਰਨ ਉਹ ਕਾਫ਼ੀ ਕਮਜ਼ੋਰ ਹੋ ਗਏ ਹਨ। ਮੇਰੀ ਮਾਂ ਦੀ ਬੀਮਾਰੀ ਹੀ ਉਨ੍ਹਾਂ ਦਾ ਧਿਆਨ ਕਿਸੇ ਹੋਰ ਪਾਸੇ ਨਹੀਂ ਜਾਣ ਦਿੰਦੀ। ਉਨ੍ਹਾਂ ਦਾ ਦੁੱਖ ਮੇਰੇ ਤੋਂ ਕਿਤੇ ਵੱਡਾ ਹੈ। ਉਨ੍ਹਾਂ ਨੇ ਆਪਣਾ ਜੀਵਨ ਸਾਥੀ ਖੋਇਆ ਹੈ ਅਤੇ ਆਪਣੀਆਂ ਭਾਵਨਾਵਾਂ ਨੂੰ ਸਾਈਡ 'ਤੇ ਰੱਖ ਕੇ ਮੈਨੂੰ ਹਰ ਸਮੇਂ ਉਨ੍ਹਾਂ ਨੂੰ ਚੀਅਰ ਅੱਪ ਕਰਨਾ ਪੈਂਦਾ ਹੈ। ਮੈਂ ਹਮੇਸ਼ਾ ਇਹ ਗੱਲ ਕਹਿੰਦੀ ਤੇ ਅੱਜ ਫਿਰ ਕਹਾਂਗੀ ਕਿ ਹਮੇਸ਼ਾ ਆਪਣੇ ਮਾਪਿਆਂ ਦੀ ਸੇਵਾ ਕਰੋ। ਉਨ੍ਹਾਂ ਲਈ ਜੋ ਕਰ ਸਕਦੇ ਹੋ ਕਰੋ। ਇੰਨੀਂ ਮਿਹਨਤ ਕਰੋ ਜ਼ਿੰਦਗੀ 'ਚ ਕਿ ਉਨ੍ਹਾਂ ਨੂੰ ਬੁਢਾਪੇ 'ਚ ਕਿਸੇ ਚੀਜ਼ ਦੀ ਕਮੀ ਨਾ ਰਹੇ। ਹੁਣ ਮੇਰੇ ਕੋਲ ਮੇਰੀ ਮਾਂ ਹੀ ਬਚੀ ਹੈ। ਉਨ੍ਹਾਂ ਲਈ ਜੋ ਵੀ ਹੋ ਸਕਦਾ ਮੈਂ ਕਰ ਰਹੀ ਹਾਂ। ਤੁਸੀਂ ਵੀ ਆਪਣੇ ਮਾਪਿਆਂ ਦਾ ਖਿਆਲ ਰੱਖੋ ਹਮੇਸ਼ਾ। ਬਾਕੀ ਦੁੱਖ ਸੁੱਖ ਜ਼ਿੰਦਗੀ ਦੇ ਨਾਲ ਬਣੇ ਹੀ ਰਹਿੰਦੇ ਹਨ। ਉਸ ਪਰਮਾਤਮਾ 'ਤੇ ਭਰੋਸਾ ਰੱਖੋ ਬੱਸ, ਉਹ ਤੁਹਾਨੂੰ ਕਦੇ ਵੀ ਡੋਲਣ ਨਹੀਂ ਦਿੰਦਾ। ਮੈਨੂੰ ਤਾਂ ਕਦੇ ਵੀ ਡੋਲਣ ਨਹੀਂ ਦਿੱਤਾ ਭਾਵੇਂ ਮੇਰੀ ਜਿਹੋ ਜਿਹੀ ਮਰਜ਼ੀ ਹਾਲਤ ਹੋਵੇ।''

PunjabKesari

ਜੇ ਗੱਲ ਕਰੀਏ ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਸੰਗੀਤ ਜਗਤ ਨੂੰ 'ਮੋਰਨੀ', 'ਜਾਨੀ ਤੇਰਾ ਨਾਂਅ', 'ਸੈਂਡਲ', 'ਬੈਨ', 'ਪਟਾਕੇ', 'ਕੋਕੇ', 'ਦੂਜੀ ਵਾਰ ਪਿਆਰ' ਵਰਗੇ ਕਈ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਕਈ ਬਾਲੀਵੁੱਡ ਫ਼ਿਲਮਾਂ 'ਚ ਵੀ ਗੀਤ ਗਾ ਚੁੱਕੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News