ਗਾਇਕਾ ਸੁਨੰਦਾ ਸ਼ਰਮਾ ਦਾ ਟੁੱਟਿਆ ਸੁਫ਼ਨਾ, ਅਧੂਰੇ ਰਹਿ ਗਏ ਸਾਰੇ ਚਾਅ (ਵੀਡੀਓ)
Friday, Aug 06, 2021 - 05:30 PM (IST)
ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦਾ ਨਵਾਂ ਗੀਤ 'ਚੋਰੀ ਚੋਰੀ' ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਹਨ, ਜਦੋਂਕਿ ਮਿਊਜ਼ਿਕ ਐਵੀ ਸਰਾਂ ਨੇ ਦਿੱਤਾ ਹੈ। ਡਾਇਰੈਕਸ਼ਨ ਅਰਵਿੰਦਰ ਖਹਿਰਾ ਦੀ ਹੈ। ਇਸ ਗੀਤ 'ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਕੁੜੀ ਗੱਭਰੂ ਨੂੰ ਦਿਲ ਦੇ ਬੈਠਦੀ ਹੈ। ਇਹ ਕੁੜੀ ਉਸ ਮੁੰਡੇ ਨਾਲ ਜ਼ਿੰਦਗੀ ਭਰ ਦਾ ਸਾਥ ਹੋਣ ਦੇ ਸੁਫ਼ਨੇ ਵੇਖਦੀ ਸੀ ਪਰ ਉਸ ਦਾ ਇਹ ਸੁਫ਼ਨਾ ਉਦੋਂ ਚਕਨਾਚੂਰ ਹੋ ਜਾਂਦਾ ਹੈ, ਜਦੋਂ ਉਸ ਗੱਭਰੂ ਦਾ ਵਿਆਹ ਕਿਤੇ ਹੋਰ ਹੋ ਜਾਂਦਾ ਹੈ।
ਕੁੜੀ ਕਦੇ ਵੀ ਉਸ ਨੂੰ ਆਪਣੇ ਦਿਲ 'ਚੋਂ ਨਹੀਂ ਕੱਢ ਪਾਉਂਦੀ ਅਤੇ ਉਸ ਨੂੰ ਵੇਖਣ ਦੇ ਬਹਾਨੇ ਭਾਲਦੀ ਰਹਿੰਦੀ ਹੈ। ਉਹ ਕਿਸੇ ਨਾਂ ਕਿਸੇ ਬਹਾਨੇ ਨਾਲ ਉਸ ਨੂੰ ਚੋਰੀ-ਚੋਰੀ ਵੇਖਦੀ ਰਹਿੰਦੀ ਹੈ। ਸੁਨੰਦਾ ਸ਼ਰਮਾ ਦੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ।
ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ। ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਉਹ ਰਾਤੋਂ-ਰਾਤ ਸਟਾਰ ਬਣ ਗਈ। ਗਾਇਕੀ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖ਼ੇਤਰ 'ਚ ਵੀ ਸਰਗਰਮ ਹਨ। ਉਹ ਹੁਣ ਤੱਕ ਕਈ ਫ਼ਿਲਮਾਂ 'ਚ ਅਦਾਕਾਰੀ ਕਰਦੇ ਹੋਏ ਵੀ ਵਿਖਾਈ ਦੇ ਚੁੱਕੇ ਹਨ।