ਫਾਇਰਿੰਗ ਕੇਸ 'ਚ ਫਸੇ ਗਾਇਕ ਸਿੰਗਾ ਦੀ ਭਾਲ 'ਚ ਪੁਲਸ ਵਲੋਂ ਛਾਪੇਮਾਰੀ, ਫਲੈਟ 'ਚੋਂ ਹੋਇਆ ਫਰਾਰ

08/17/2021 3:11:44 PM

ਚੰਡੀਗੜ੍ਹ (ਬਿਊਰੋ) : ਮਸ਼ਹੂਰ ਗਾਇਕ ਮਨਪ੍ਰੀਤ ਸਿੰਘ ਉਰਫ ਸਿੰਗਾ, ਜਿਸ ਨੇ ਆਪਣੇ ਪੰਜਾਬੀ ਗੀਤਾਂ ਨਾਲ ਨੌਜਵਾਨਾਂ ਦੇ ਦਿਲਾਂ ਨੂੰ ਛੂਹਿਆ ਹੈ। ਮੋਹਾਲੀ ਦੇ ਥਾਣਾ ਸੋਹਾਣਾ ਦੀ ਪੁਲਸ ਨੇ ਗਾਇਕ ਸਿੰਗਾ, ਜ਼ਿਲ੍ਹਾ ਹੁਸ਼ਿਆਰਪੁਰ ਦੇ ਮਹਿਲਪੁਰ ਦੇ ਵਸਨੀਕ ਅਤੇ ਉਸ ਦੇ ਸਾਥੀ ਗਾਇਕ ਜਗਪ੍ਰੀਤ ਸਿੰਘ ਉਰਫ ਜੱਗੀ, ਵਾਸੀ ਸੰਗਰੂਰ ਦੇ ਪਿੰਡ ਅਮਰਗੜ੍ਹ ਦੇ ਖ਼ਿਲਾਫ਼ ਹਵਾ 'ਚ ਗੋਲੀਬਾਰੀ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ। ਦੋਵਾਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 336 ਅਤੇ 34 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ- ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ ‘ਪੁਆੜਾ’ ਦੁਨੀਆ ਭਰ ’ਚ ਹਾਊਸਫੁੱਲ

ਗਾਇਕ ਜੱਗੀ ਅਤੇ ਸਿੰਗਾ ਕਾਰ 'ਚ ਹਨ। ਜੱਗੀ ਕਾਰ ਚਲਾ ਰਿਹਾ ਹੈ ਜਦੋਂ ਕਿ ਗਾਇਕ ਸਿੰਗਾ ਕਾਰ ਦੇ ਸੱਜੇ ਪਾਸੇ ਵਾਲੀ ਸੀਟ 'ਤੇ ਬੈਠਾ ਹੈ। ਕਾਰ 'ਚ ਚਲ ਰਹੇ ਗੀਤ 'ਸਿੰਗਾ ਕਿਸ ਤੋਂ ਘੱਟ ਹੈ, ਵਿਗੜਿਆ ਜੱਟ ਹੈ' 'ਤੇ ਆਪਣੇ ਹੋਸ਼ ਗੁਆ ਦਿੱਤੇ, ਜਿਸ ਨੇ ਉਸ ਦੇ ਕਾਨੂੰਨ ਦੇ ਡਰ ਨੂੰ ਖ਼ਤਮ ਕਰ ਦਿੱਤਾ, ਉਸ ਨੇ ਖਿੜਕੀ 'ਚੋਂ ਪਿਸਤੌਲ ਕੱਢਿਆ ਅਤੇ ਹਵਾ 'ਚ ਗੋਲੀਆਂ ਚਲਾ ਦਿੱਤੀਆਂ।

ਇਹ ਖ਼ਬਰ ਵੀ ਪੜ੍ਹੋ- ਅਫ਼ਗਾਨਿਸਤਾਨ ਦੇ ਹਾਲਾਤ ਵੇਖ ਸਹਿਮੇ ਫ਼ਿਲਮੀ ਸਿਤਾਰੇ, ਸੋਸ਼ਲ ਮੀਡੀਆ 'ਤੇ ਬਿਆਨ ਕੀਤਾ ਔਰਤਾਂ ਦਾ ਦਰਦ

ਦੱਸਿਆ ਜਾ ਰਿਹਾ ਹੈ ਕਿ ਦੋਵਾਂ ਮੁਲਜ਼ਮਾਂ ਨਾਲ ਕਾਰ 'ਚ ਇੱਕ ਤੀਜਾ ਵਿਅਕਤੀ ਵੀ ਸੀ, ਜੋ ਸਿੰਗਾ ਅਤੇ ਜੱਗੀ ਦੇ ਇਸ ਕਾਰੇ ਦੀ ਵੀਡੀਓ ਬਣਾ ਰਿਹਾ ਸੀ। ਹਵਾ 'ਚ ਗੋਲੀਬਾਰੀ ਕਰਦੇ ਹੋਏ ਵੀਡੀਓ ਨੂੰ ਪੂਰਾ ਕਰਨ ਤੋਂ ਬਾਅਦ ਸਿੰਗਾ ਨੇ ਇਸ ਨੂੰ ਆਪਣੀ ਸਨੈਪ ਚੈਟ 'ਤੇ ਵੀ ਅਪਲੋਡ ਕੀਤਾ ਸੀ ਪਰ ਕੁਝ ਸਮੇਂ ਬਾਅਦ ਜਦੋਂ ਵੀਡੀਓ ਅਪਲੋਡ ਕਰਨ 'ਚ ਗਲ਼ਤ ਮਹਿਸੂਸ ਹੋਇਆ ਤਾਂ ਸਿੰਗਾ ਨੇ ਤੁਰੰਤ ਇਸ ਨੂੰ ਡਿਲੀਟ ਕਰ ਦਿੱਤਾ। ਉਸ ਸਮੇਂ ਤੱਕ ਇਹ ਵੀਡੀਓ ਕਾਫ਼ੀ ਵਾਇਰਲ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਜਿਸ ਸੜਕ 'ਤੇ ਵੀਡੀਓ ਸ਼ੂਟ ਕੀਤਾ ਜਾ ਰਿਹਾ ਸੀ, ਉਹ ਸੋਹਾਣਾ ਗੁਰਦੁਆਰੇ ਦੇ ਸਾਹਮਣੇ ਬਣੀ ਹੋਮਲੈਂਡ ਸੁਸਾਇਟੀ ਵੱਲ ਜਾਣ ਵਾਲੀ ਸੜਕ ਦੱਸੀ ਜਾ ਰਹੀ ਹੈ। ਦਰਅਸਲ, ਗਾਇਕ ਇਸ ਸੁਸਾਇਟੀ ਦੀ ਚੌਥੀ ਮੰਜ਼ਿਲ 'ਤੇ ਰਹਿੰਦਾ ਹੈ, ਵਾਇਰਲ ਵੀਡੀਓ ਫੜ੍ਹੇ ਜਾਣ ਤੋਂ ਬਾਅਦ ਸੋਹਾਣਾ ਪੁਲਸ ਸਟੇਸ਼ਨ ਨੇ ਦੋਵਾਂ ਗਾਇਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਕਿਸੇ ਵੀ ਦੋਸ਼ੀ ਗਾਇਕ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ- ਦਲਿਤ ਭਾਈਚਾਰੇ ਵਿਰੁੱਧ ਅਪਮਾਨਜਨਕ ਟਿੱਪਣੀਆਂ ਦੇ ਦੋਸ਼ 'ਚ ਅਦਾਕਾਰਾ ਮੀਰਾ ਮਿਥੁਨ ਗ੍ਰਿਫ਼ਤਾਰ

ਪੁਲਸ ਸੂਤਰਾਂ ਮੁਤਾਬਕ, ਇਹ ਵੀਡੀਓ 14 ਅਗਸਤ ਦੀ ਰਾਤ ਦੀ ਹੈ। ਪੁਲਸ ਨੇ ਦੋਵਾਂ ਪੰਜਾਬੀ ਗਾਇਕਾਂ ਨੂੰ ਫੜਨ ਲਈ ਹੋਮਲੈਂਡ ਦੇ ਬਲਾਕ ਨੰਬਰ-4 ਦੇ ਫਲੈਟ ਨੰਬਰ-143 'ਤੇ ਛਾਪਾ ਮਾਰਿਆ, ਪਰ ਇੱਥੇ ਤਾਲਾ ਲੱਗਿਆ ਹੋਇਆ ਸੀ। ਪੁਲਸ ਸੂਤਰਾਂ ਨੇ ਦੱਸਿਆ ਕਿ ਹੋਮਲੈਂਡ ਦੇ ਕੁਝ ਲੋਕਾਂ ਨੇ ਦੱਸਿਆ ਕਿ ਦੋਵੇਂ ਗਾਇਕ ਕੁਝ ਸਮਾਂ ਪਹਿਲਾਂ ਇੱਥੇ ਆਏ ਸੀ ਪਰ ਪੁਲਸ ਦੇ ਆਉਣ ਤੋਂ ਪਹਿਲਾਂ ਹੀ ਚਲੇ ਗਏ। ਪੁਲਸ ਮੁਤਾਬਕ ਦੋਵੇਂ ਗਾਇਕ ਹੁਣ ਤੱਕ ਫੜੇ ਨਹੀਂ ਗਏ। ਮੁਲਜ਼ਮਾਂ ਦੇ ਫੜੇ ਜਾਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਪਿਸਤੌਲ ਕਿਸ ਦਾ ਸੀ ਤੇ ਇਹ ਲਾਇਸੈਂਸਸ਼ੁਦਾ ਸੀ ਜਾਂ ਨਹੀਂ। ਪੁਲਸ ਪੁੱਛਗਿੱਛ ਕਰੇਗੀ ਕਿ ਇਹ ਦੋਵੇਂ ਉਸ ਸਮੇਂ ਕਿੱਥੋਂ ਆ ਰਹੇ ਸੀ ਜਦੋਂ ਇਹ ਵੀਡੀਓ ਬਣਾਈ ਗਈ ਸੀ?

ਇਹ ਖ਼ਬਰ ਵੀ ਪੜ੍ਹੋ- ਜਦੋਂ ਜੌਨ ਅਬ੍ਰਾਹਮ ਨੂੰ ਤਾਲਿਬਾਨ ਨੇ ਦਿੱਤੀ ਸੀ ਬੰਬ ਨਾਲ ਉਡਾਉਣ ਦੀ ਧਮਕੀ, ਲੈਣਾ ਪਿਆ ਸੀ ਇਹ ਫ਼ੈਸਲਾ


sunita

Content Editor

Related News