ਮਰਹੂਮ ਮੂਸੇਵਾਲਾ ਦੇ ਭਤੀਜੇ ਸਾਹਿਬਪ੍ਰਤਾਪ ਦੇ ਚੁਲਬੁਲੇ ਅੰਦਾਜ਼ ਨੇ ਖਿੱਚਿਆ ਲੋਕਾਂ ਦਾ ਧਿਆਨ, ਵੇਖੋ ਵੀਡੀਓ

Saturday, Jun 29, 2024 - 10:58 AM (IST)

ਮਰਹੂਮ ਮੂਸੇਵਾਲਾ ਦੇ ਭਤੀਜੇ ਸਾਹਿਬਪ੍ਰਤਾਪ ਦੇ ਚੁਲਬੁਲੇ ਅੰਦਾਜ਼ ਨੇ ਖਿੱਚਿਆ ਲੋਕਾਂ ਦਾ ਧਿਆਨ, ਵੇਖੋ ਵੀਡੀਓ

ਜਲੰਧਰ (ਬਿਊਰੋ) - ਪੰਜਾਬ 'ਚ ਕਈ ਥਾਈਂ ਹਾਲੇ ਵੀ ਅੱਤ ਦੀ ਗਰਮੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਅਤੇ ਉਥੇ ਹੀ ਕਈ ਥਾਵਾਂ 'ਤੇ ਮਾਨਸੂਨ ਦੀ ਸ਼ੁਰੂਆਤ ਹੋ ਚੁੱਕੀ ਹੈ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ 'ਚ ਵੀ ਬਰਸਾਤ ਆ ਚੁੱਕੀ ਹੈ। ਇਸ ਦਾ ਇੱਕ ਵੀਡੀਓ ਸਿੱਧੂ ਮੂਸੇਵਾਲਾ ਦੇ ਭਤੀਜੇ ਨੇ ਸਾਹਿਬਪ੍ਰਤਾਪ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ, ਜਿਸ 'ਚ ਸਿੱਧੂ ਮੂਸੇਵਾਲਾ ਦਾ ਭਤੀਜਾ ਸਾਹਿਬਪ੍ਰਤਾਪ ਸਿੱਧੂ ਮੀਂਹ 'ਚ ਮਸਤੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ 'ਚ ਸਾਹਿਬਪ੍ਰਤਾਪ ਆਖ ਰਿਹਾ ਹੈ ਕਿ 'ਅੱਜ ਤਾਂ ਮੀਂਹ ਪੈ ਕੇ ਨਜ਼ਾਰਾ ਹੀ ਆ ਗਿਆ।''

ਇਸ ਦੇ ਨਾਲ ਹੀ ਵੀਡੀਓ 'ਚ ਸਾਹਿਬਪ੍ਰਤਾਪ ਪੁੱਛਦਾ ਹੈ ਕਿ, ''ਮੀਂਹ ਕਿਨ੍ਹਾਂ ਕਿਨ੍ਹਾਂ ਦੇ ਪੈ ਗਿਆ। ਜੇ ਹਾਲੇ ਤੱਕ ਨਹੀਂ ਪਿਆ ਤਾਂ ਕੁਮੈਂਟ ਕਰਕੇ ਜ਼ਰੂਰ ਦੱਸਿਓ, ਆਪਾਂ ਭੇਜ ਦੇਵਾਂਗੇ।'' ਇਸ ਤੋਂ ਬਾਅਦ ਸਾਹਿਬਪ੍ਰਤਾਪ ਮੀਂਹ 'ਚ ਖੇਡਣ ਲੱਗ ਪੈਂਦਾ ਹੈ। ਸਾਹਿਬਪ੍ਰਤਾਪ ਦੇ ਇਸ ਵੀਡੀਓ ‘ਤੇ ਸਿੱਧੂ ਮੂਸੇਵਾਲਾ ਦੇ ਫੈਨਸ ਨੇ ਵੀ ਖੂਬ ਰਿਐਕਸ਼ਨ ਦਿੱਤੇ ਹਨ।

ਦੱਸ ਦਈਏ ਕਿ ਸਾਹਿਬਪ੍ਰਤਾਪ ਨਾਲ ਸਿੱਧੂ ਮੂਸੇਵਾਲਾ ਦਾ ਬਹੁਤ ਹੀ ਜ਼ਿਆਦਾ ਮੋਹ ਸੀ। ਸਿੱਧੂ ਮੂਸੇਵਾਲਾ ਅਕਸਰ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਭਤੀਜੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦਾ ਰਹਿੰਦਾ ਸੀ। ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਬਾਅਦ ਸਾਹਿਬਪ੍ਰਤਾਪ ਸਿੱਧੂ ਬਹੁਤ ਹੀ ਉਦਾਸ ਰਹਿੰਦਾ ਸੀ ਪਰ ਛੋਟੇ ਸਿੱਧੂ ਦੇ ਜਨਮ ਤੋਂ ਬਾਅਦ ਉਹ ਬਹੁਤ ਹੀ ਖੁਸ਼ ਹੈ। ਕੁਝ ਲੋਕ ਸਾਹਿਬਪ੍ਰਤਾਪ ਸਿੱਧੂ ਨੂੰ ਸਿੱਧੂ ਮੂਸੇਵਾਲਾ ਦੀ ਕਾਰਬਨ ਕਾਪੀ ਵੀ ਕਹਿੰਦੇ ਹਨ ਕਿਉਂਕਿ ਸਿੱਧੂ ਮੂਸੇਵਾਲਾ ਦਾ ਭਤੀਜਾ ਵੀ ਸੋਹਣੀ ਦਿੱਖ ਤੇ ਗੋਲ ਮਟੋਲ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News