ਪੁੱਤ ਦਾ ਨਾਂ ਦੱਸਦਿਆਂ ਬਲਕੌਰ ਸਿੰਘ ਨੇ ਸਾਂਝੀ ਕੀਤੀ ਇਕ ਹੋਰ ਖ਼ੁਸ਼ਖਬਰੀ

Tuesday, Mar 19, 2024 - 06:33 PM (IST)

ਪੁੱਤ ਦਾ ਨਾਂ ਦੱਸਦਿਆਂ ਬਲਕੌਰ ਸਿੰਘ ਨੇ ਸਾਂਝੀ ਕੀਤੀ ਇਕ ਹੋਰ ਖ਼ੁਸ਼ਖਬਰੀ

ਬਠਿੰਡਾ/ਐਂਟਰਟੇਨਮੈਂਟ ਡੈਸਕ (ਧੀਰਜ) - ਮਰਹੂਮ ਸਿੱਧੂ ਮੂਸੇਵਾਲਾ ਪਰਿਵਾਰ 'ਚ ਇੰਨੀਂ ਦਿਨੀਂ ਖ਼ੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਹਾਲ ਹੀ 'ਚ ਜਿੱਥੇ ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਵਲੋਂ ਛੋਟੇ ਪੁੱਤਰ ਦਾ ਨਾਮਕਰਨ ਕੀਤਾ ਗਿਆ, ਉਥੇ ਹੀ ਹੁਣ ਖ਼ਬਰ ਆ ਰਹੀ ਹੈ ਕਿ ਉਹ ਬਹੁਤ ਜਲਦ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼ ਕਰਨ ਜਾ ਰਹੇ ਹਨ। ਹਾਲਾਂਕਿ ਗੀਤ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ ਕਿ ਇਸ ਗੀਤ ਦਾ ਕੀ ਨਾਂ ਹੈ, ਕਿਸ ਨੇ ਲਿਖਿਆ ਆਦਿ। ਇਹ ਤਾਂ ਹੁਣ ਉਦੋ ਹੀ ਪਤਾ ਲੱਗੇਗਾ ਜਦੋਂ ਗੀਤ ਰਿਲੀਜ਼ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਪੁੱਤਰ ਨੂੰ ਜਨਮ ਦੇਣ ਮਗਰੋਂ ਮਾਂ ਚਰਨ ਕੌਰ ਦੀ ਪਹਿਲੀ ਪੋਸਟ, ਸ਼ਬਦਾਂ ਨੇ ਖਿੱਚਿਆ ਲੋਕਾਂ ਦਾ ਧਿਆਨ

ਦੱਸ ਦਈਏ ਕਿ ਬਲਕੌਰ ਸਿੰਘ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਬੱਚਾ ਅਤੇ ਬੱਚੇ ਦੀ ਮਾਤਾ ਠੀਕ ਹਨ। ਪੰਜ ਸੱਤ ਦਿਨ ਹੋਰ ਲੱਗਣਗੇ ਅਤੇ ਜਲਦ ਹੀ ਸਿੱਧੂ ਮੂਸੇ ਵਾਲੇ ਦਾ ਨਵਾਂ ਗੀਤ ਆਉਣਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ- ਮੇਰੇ ਬੱਚੇ (ਸਿੱਧੂ ਮੂਸੇਵਾਲਾ) ਨੂੰ ਇਨਸਾਫ਼ ਨਹੀਂ ਮਿਲਿਆ। ਹੁਣ ਲੋਕ ਸਭਾ ਚੋਣਾਂ ਸ਼ੁਰੂ ਹੋਣ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਵੀ ਹੱਥ ਜੋੜ ਕੇ ਮੇਰੀ ਬੇਨਤੀ ਹੈ ਵੋਟ ਧਿਆਨ ਨਾਲ ਪਾਉਣੀ ਹੈ ਅਤੇ ਮੇਰਾ ਨਾ ਹੀ ਕਾਂਗਰਸ ਅਤੇ ਨਾ ਹੀ ਅਕਾਲੀ ਦਲ ਤੇ ਨਾ ਹੀ ਆਮ ਆਦਮੀ ਪਾਰਟੀ ਨਾਲ ਕਿਸੇ ਨਾਲ ਨਰਾਜ਼ਗੀ ਹੈ। ਮੈਂ ਸਿਰਫ ਆਪਣੇ ਬੱਚੇ ਦੇ ਇਨਸਾਫ ਲਈ ਲੜਾਂਗਾ ਅਤੇ ਲੜਦਾ ਰਹਾਂਗਾ ਪਰ ਲੋਕਾਂ ਨੂੰ ਅਪੀਲ ਹੈ ਕਿ ਵੋਟ ਆਪਣੀ ਸੋਚ ਸਮਝ ਕੇ ਪਾਉਣ। ਅਸੀਂ ਆਪਣੇ ਛੋਟੇ ਪੁੱਤਰ ਦਾ ਨਾਂ ਸ਼ੁੱਭਦੀਪ ਹੀ ਰੱਖਾਂਗੇ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅੰਮ੍ਰਿਤਸਰ ਅਦਾਲਤ 'ਚ ਹੋਈ ਪੇਸ਼, ਮੰਗੀ ਮੁਆਫੀ, ਜਾਣੋ ਕੀ ਹੈ ਮਾਮਲਾ

ਬੀਤੇ ਦਿਨੀਂ ਮਾਤਾ ਚਰਨ ਕੌਰ ਨੇ ਵੀ ਪੁੱਤਰ ਨੂੰ ਜਨਮ ਮਗਰੋਂ ਆਪਣੇ ਸੋਸ਼ਲ ਮੀਡੀਆ 'ਤੇ ਪਹਿਲੀ ਪੋਸਟ ਸਾਂਝੀ ਕੀਤੀ, ਜਿਸ 'ਚ ਉਨ੍ਲਿਹਾਂ ਨੇ ਖਿਆ, ''ਸੁਭਾਗ ਸੁਲੱਖਣਾਂ ਹੋ ਨਿਬੜਿਆ ਪੁੱਤ ਮੈਂ ਇਕ ਸਾਲ 10 ਮਹੀਨੇ ਬਾਅਦ ਫੇਰ ਤੋਂ ਤੁਹਾਡਾ ਦੀਦਾਰ ਕੀਤਾ ਪੁੱਤ, ਮੈਂ ਤੁਹਾਡੀ ਪਰਛਾਈ ਤੇ ਸਾਡੇ ਨਿੱਕੇ ਪੁੱਤ ਦਾ ਸਵਾਗਤ ਕਰਦੀ ਹਾਂ। ਪੁੱਤ ਮੈਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਧੰਨਵਾਦ ਕਰਦੀ ਹਾਂ, ਜਿਹਨੇ ਇਕ ਵਾਰ ਫਿਰ ਮੈਨੂੰ ਤੁਹਾਡੀ ਰੂਹ ਦੀ ਮਾਂ ਬਣਨ ਜਾ ਹੁਕਮ ਲਾਇਆ, ਬੇਟਾ ਮੈਂ ਤੇ ਤੁਹਾਡੇ ਬਾਪੂ ਜੀ ਇਹੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਤੁਹਾਡੇ ਵੀਰ ਨੂੰ ਤੁਹਾਡੇ ਜਿਹੀ ਨਿਡਰਤਾ, ਸਿਦਕ, ਸਫ਼ਲਤਾ, ਨੇਕੀ ਤੇ ਹਲੀਮੀ ਬਖ਼ਸ਼ਣ। ਘਰ ਪਰਤਣ ਲਈ ਧੰਨਵਾਦ ਪੁੱਤ।''  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News