ਗਾਇਕਾ ਰੁਪਿੰਦਰ ਹਾਂਡਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਸਫਲ ਰਹੀ ਸਰਜਰੀ (ਵੀਡੀਓ)
Tuesday, Apr 25, 2023 - 05:29 PM (IST)

ਜਲੰਧਰ (ਬਿਊਰੋ) : ਬੀਤੇ ਕੁਝ ਦਿਨ ਪਹਿਲਾ ਖ਼ਬਰ ਆਈ ਸੀ ਕਿ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਦੀ ਸਿਹਤ ਖ਼ਰਾਬ ਚੱਲ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਰੁਪਿੰਦਰ ਹਾਂਡਾ ਦੀ ਸਰਜਰੀ ਚੰਗੇ ਤਰੀਕੇ ਹੋ ਗਈ ਹੈ।
ਹਾਲ ਹੀ 'ਚ ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਰੁਪਿੰਦਰ ਹਾਂਡਾ ਨੇ ਸਿਹਤ ਬਾਰੇ ਦੱਸਿਆ ਅਤੇ ਨਾਲ ਹੀ ਆਪਣੇ ਆਉਣ ਵਾਲੇ ਗੀਤ ਨੂੰ ਪ੍ਰਮੋਟ ਕਰਨ ਦੀ ਗੱਲ ਆਖੀ ਹੈ।
ਰੁਪਿੰਦਰ ਹਾਂਡਾ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਹੈ, ''ਇਸ ਸਰਜਰੀ ਤੋਂ ਬਾਅਦ ਗੀਤ ਨੂੰ ਪ੍ਰਮੋਟ ਕਰਨਾ ਮੇਰੇ ਲਈ ਬਹੁਤ ਹੀ ਮੁਸ਼ਕਿਲ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਨਵੇਂ ਗੀਤ ਨੂੰ ਪਸੰਦ ਕਰੋਗੇ ਅਤੇ ਇਹ ਅੱਜ ਸ਼ਾਮ 6 ਵਜੇ ਰਿਲੀਜ਼ ਹੋ ਰਿਹਾ ਹੈ।''
ਦੱਸ ਦਈਏ ਕਿ ਬੀਤੇ ਦਿਨੀਂ ਰੁਪਿੰਦਰ ਹਾਂਡਾ ਦੀ ਇੱਕ ਤਸਵੀਰ ਸਾਹਮਣੇ ਆਈ ਸੀ, ਜਿਸ 'ਚ ਉਹ ਤੰਦਰੁਸਤ ਨਜ਼ਰ ਆਈ ਸੀ।
ਇਸ ਤਸਵੀਰ ਤੋਂ ਅੰਦਾਜ਼ਾ ਲਾਇਆ ਗਿਆ ਸੀ ਕਿ ਰੁਪਿੰਦਰ ਹਾਂਡਾ ਦੀ ਸਿਹਤ 'ਚ ਪਹਿਲਾ ਨਾਲੋਂ ਕਾਫ਼ੀ ਸੁਧਾਰ ਹੋਇਆ ਹੈ। ਰੁਪਿੰਦਰ ਹਾਂਡਾ ਦੀ ਕਰੀਬੀ ਦੋਸਤ ਰੂਬੀ ਸੈਣੀ ਵੱਲੋਂ ਇਹ ਤਸਵੀਰ ਸਾਂਝੀ ਕੀਤੀ ਗਈ ਸੀ, ਜਿਸ ਨਾਲ ਉਨ੍ਹਾਂ ਨੇ ਲਿਖਿਆ ਸੀ, ''ਜਲਦੀ ਠੀਕ ਹੋਵੋ...।''
ਦੱਸਣਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾ ਹੀ ਰੁਪਿੰਦਰ ਹਾਂਡਾ ਨੇ ਸੋਸ਼ਲ ਮੀਡੀਆ 'ਤੇ ਗਾਇਕੀ ਤੋਂ ਬਰੇਕ ਲੈਣ ਦਾ ਐਲਾਨ ਕੀਤਾ ਸੀ, ਨਾਲ ਉਨ੍ਹਾਂ ਨੇ ਦੱਸਿਆ ਸੀ ਕਿ ਉਸ ਨੂੰ ਸਿਹਤ ਸਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਹ ਬ੍ਰੇਕ ਲੈ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਹੁਣ ਉਸ ਦਾ ਸੋਸ਼ਲ ਮੀਡੀਆ ਉਸ ਦੀ ਟੀਮ ਸੰਭਾਲੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।