ਰਾਜਵੀਰ ਜਵੰਦਾ ਦੇ ਨੱਕ ਦਾ ਤੀਜੀ ਵਾਰ ਆਪ੍ਰੇਸ਼ਨ, ਜਾਣੋ ਕਿਨ੍ਹਾਂ ਮੁਸ਼ਕਿਲਾਂ ਨਾਲ ਨਜਿੱਠਦੇ ਨੇ ਗਾਇਕ

Tuesday, Apr 25, 2023 - 10:29 AM (IST)

ਰਾਜਵੀਰ ਜਵੰਦਾ ਦੇ ਨੱਕ ਦਾ ਤੀਜੀ ਵਾਰ ਆਪ੍ਰੇਸ਼ਨ, ਜਾਣੋ ਕਿਨ੍ਹਾਂ ਮੁਸ਼ਕਿਲਾਂ ਨਾਲ ਨਜਿੱਠਦੇ ਨੇ ਗਾਇਕ

ਜਲੰਧਰ (ਬਿਊਰੋ) - ਪੰਜਾਬ ਦੇ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਹ ਹਸਪਤਾਲ ਦੇ ਬੈੱਡ 'ਤੇ ਲੇਟੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਰਾਜਵੀਰ ਜਵੰਦਾ ਨੇ ਆਪਣੀ ਸਟੋਰੀ 'ਚ ਕੁਝ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਨੇ ਆਪਣੀ ਬੀਮਾਰੀ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨੱਕ ਦਾ ਆਪ੍ਰੇਸ਼ਨ ਹੋਇਆ ਹੈ। 

PunjabKesari

ਦਰਅਸਲ, ਰਾਜਵੀਰ ਜਵੰਦਾ ਦੇ ਨੱਕ ਦੇ ਅੰਦਰ ਦਾ ਮਾਸ ਵਧ ਗਿਆ ਸੀ, ਜਿਸ ਕਾਰਨ ਉਨ੍ਹਾਂ ਦੀ ਆਵਾਜ਼ ਦੀਆਂ ਕੁਝ ਧੁੰਨਾਂ ਦਾ ਸਾਫ਼ ਪ੍ਰਚਾਰ ਨਹੀਂ ਹੋ ਰਿਹਾ ਸੀ। ਸੁਣਨ ਵਾਲੇ ਨੂੰ ਕਈ ਵਾਰ ਗੱਲ ਦੀ ਪੂਰੀ ਤਰ੍ਹਾਂ ਸਮਝ ਨਹੀਂ ਆਉਂਦੀ ਹੈ। ਅਜਿਹੇ 'ਚ ਰਾਜਵੀਰ ਜਵੰਦਾ ਨੇ ਆਪਣੇ ਨੱਕ ਦਾ ਆਪ੍ਰੇਸ਼ਨ ਕਰਵਾਇਆ ਕਿਉਂਕਿ ਉਨ੍ਹਾਂ ਨੂੰ ਗਾਉਣ ਵਾਲੇ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣੇ ਕਰਨਾ ਪੈਂਦਾ ਸੀ।

PunjabKesari

ਦੱਸ ਦੇਈਏ ਕਿ ਰਾਜਵੀਰ ਜਵੰਦਾ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਨੂੰ ਇਹ ਬੀਮਾਰੀ ਹਾਲ ਹੀ 'ਚ ਨਹੀਂ ਹੋਈ ਸਗੋਂ ਉਹ ਤਾਂ ਇਸ ਬੀਮਾਰੀ ਦਾ 2 ਵਾਰ ਆਪ੍ਰੇਸ਼ਨ ਵੀ ਕਰਵਾ ਚੁੱਕੇ ਹਨ। ਕੁਝ ਸਾਲਾਂ 'ਚ ਹੀ ਨੱਕ ਦਾ ਮਾਸ ਮੁੜ ਵਧ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਦੋਬਾਰਾ ਇਸ ਦਾ ਇਲਾਜ ਕਰਵਾਉਣਾ ਪੈਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਨੱਕ ਦਾ ਪਹਿਲਾਂ ਆਪ੍ਰੇਸ਼ਨ ਸਾਲ 2011 'ਚ ਹੋਇਆ ਸੀ, ਜਿਸ ਮਗਰੋਂ ਦੁਬਾਰਾ ਦੂਜਾ ਆਪ੍ਰੇਸ਼ਨ 2018 'ਚ ਕਰਵਾਇਆ ਅਤੇ ਤੀਜਾ ਹੁਣ ਯਾਨੀ ਕਿ ਬੀਤੇ ਦਿਨੀਂ।

PunjabKesari

ਦੱਸਣਯੋਗ ਹੈ ਕਿ ਰਾਜਵੀਰ ਜਵੰਦਾ ਦੇ ਪ੍ਰਸ਼ੰਸਕਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਉਹ ਬਿਲਕੁਲ ਤੰਦਰੁਸਤ ਹਨ। ਇਹ ਉਨ੍ਹਾਂ ਦਾ ਇਕ ਛੋਟਾ ਜਿਹਾ ਆਪ੍ਰੇਸ਼ਨ ਸੀ, ਜੋ ਕਿ ਬੀਤੇ ਦਿਨੀਂ ਹੋ ਚੁੱਕਾ ਹੈ। ਫਿਲਹਾਲ ਅੱਜ ਰਾਜਵੀਰ ਜਵੰਦਾ ਨੂੰ ਹਸਪਤਾਲ ਤੋਂ ਵੀ ਛੁੱਟੀ ਮਿਲ ਜਾਵੇਗੀ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News