ਦੂਜਾ ਵਿਆਹ ਕਰਵਾ ਕੇ ਬੱਚੇ ਨੂੰ ਅਪਣਾਉਣ ਲਈ ਰਾਜ਼ੀ ਨਹੀਂ ਗਾਇਕ Rai Jujhar!

Sunday, Jan 12, 2025 - 11:08 AM (IST)

ਦੂਜਾ ਵਿਆਹ ਕਰਵਾ ਕੇ ਬੱਚੇ ਨੂੰ ਅਪਣਾਉਣ ਲਈ ਰਾਜ਼ੀ ਨਹੀਂ ਗਾਇਕ Rai Jujhar!

ਜਲੰਧਰ- ਪੰਜਾਬ ਦੇ ਜ਼ਿਲ੍ਹੇ ਜਲੰਧਰ ਤੋਂ ਪੰਜਾਬੀ ਗਾਇਕ ਰਾਏ ਜੁਝਾਰ ਖਿਲਾਫ਼ ਕੈਨੇਡੀਅਨ ਨਾਗਰਿਕ ਪਤਨੀ ਪ੍ਰੀਤੀ ਰਾਏ ਨੇ FIR ਦਰਜ ਕਰਵਾਈ ਹੈ। ਪੁਲਸ ਨੇ ਪ੍ਰੀਤੀ ਰਾਏ ਦੀ ਸ਼ਿਕਾਇਤ ‘ਤੇ ਰਾਏ ਜੁਝਾਰ ਦੇ ਖ਼ਿਲਾਫ਼ ਧਾਰਾ 376, 406, 420 ਤਹਿਤ ਕੇਸ ਦਰਜ ਕਰ ਲਿਆ ਹੈ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਗਾਇਕ ਦੀ ਪਤਨੀ ਨੇ ਕਿਹਾ ਕਿ ਉਸ ਦਾ ਵਿਆਹ ਰਾਏ ਜੁਝਾਰ ਨਾਲ ਹੋਇਆ ਸੀ ਅਤੇ ਉਨ੍ਹਾਂ ਦਾ ਇੱਕ 11 ਸਾਲ ਦਾ ਬੱਚਾ ਵੀ ਹੈ। ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਗਾਇਕ ਰਾਏ ਜੁਝਾਰ ਉਸ ਨੂੰ ਕਈ ਸਾਲਾਂ ਤੋਂ ਪਰੇਸ਼ਾਨ ਕਰਦਾ ਰਿਹਾ ਅਤੇ ਹੁਣ ਉਹ ਕਹਿ ਰਿਹਾ ਹੈ ਕਿ ਉਹ ਉਸ ਨੂੰ ਨਹੀਂ ਜਾਣਦਾ।ਆਪਣੀ ਗੱਲ਼ਬਾਤ ਦੌਰਾਨ ਪ੍ਰੀਤੀ ਰਾਏ ਨੇ ਦੱਸਿਆ ਕਿ ਦੋਵਾਂ ਵਿਚਾਲੇ ਗੱਲਬਾਤ 2006 ਵਿੱਚ ਕੈਨੇਡਾ ਦੇ ਇੱਕ ਸ਼ੋਅ ਤੋਂ ਬਾਅਦ ਸ਼ੁਰੂ ਹੋਈ ਸੀ, ਜਿੱਥੇ ਰਾਏ ਜੁਝਾਰ ਸ਼ੋਅ ਕਰਨ ਲਈ ਆਇਆ ਸੀ, ਉਸ ਸ਼ੋਅ ਵਿੱਚ ਉਸ ਨੂੰ ਰਾਏ ਜੁਝਾਰ ਦੇ ਹੱਥੋਂ ਮਿਸ ਪੰਜਾਬਣ ਦਾ ਖਿਤਾਬ ਮਿਲਿਆ, ਜਿਸ ਤੋਂ ਬਾਅਦ ਰਾਏ ਜੁਝਾਰ ਨੇ ਉਸ ਨੂੰ ਆਪਣਾ ਮੋਬਾਈਲ ਨੰਬਰ ਦਿੱਤਾ, ਜਿਸ ਤੋਂ ਬਾਅਦ ਜੁਝਾਰ ਨੇ ਉਸ ਨੂੰ ਆਪਣੇ ਪਿਆਰ ਵਿੱਚ ਫਸਾਇਆ ਅਤੇ ਉਸਨੂੰ ਕੈਨੇਡਾ ਵਿੱਚ ਮਿਲਣ ਲਈ ਕਿਹਾ। ਇਸ ਦੌਰਾਨ ਦੋਵਾਂ ਦੀ ਮੁਲਾਕਾਤ ਕੈਨੇਡਾ ‘ਚ ਹੋਈ।

 

ਪਤਨੀ ਨੇ ਲਗਾਏ ਗੰਭੀਰ ਦੋਸ਼

ਪ੍ਰੀਤੀ ਰਾਏ ਨੇ ਦੱਸਿਆ ਕਿ ਇਸ ਦੌਰਾਨ ਜੁਝਾਰ ਨੇ ਉਸ ਨੂੰ ਦੱਸਿਆ ਕਿ ਉਹ ਬੈਚਲਰ ਹੈ। ਇਸ ਦੌਰਾਨ ਜੁਝਾਰ ਦੇ ਭਾਰਤ ਪਰਤਣ ਤੋਂ 10 ਦਿਨ ਬਾਅਦ ਉਹ ਵੀ ਭਾਰਤ ਪਰਤ ਆਈ। ਇਸ ਦੌਰਾਨ ਜਦੋਂ ਪ੍ਰੀਤੀ ਰਾਏ ਨੇ ਪਰਿਵਾਰ ਨਾਲ ਜੁਝਾਰ ਨਾਲ ਵਿਆਹ ਕਰਵਾਉਣ ਦੀ ਗੱਲ ਕੀਤੀ ਤਾਂ ਪਰਿਵਾਰ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਹ ਕੈਨੇਡਾ ਵਾਪਸ ਚਲੀ ਗਈ।ਔਰਤ ਨੇ ਅੱਗੇ ਦੱਸਿਆ ਕਿ 2007 ‘ਚ ਜੁਝਾਰ ਨੇ ਉਸ ਨੂੰ ਫਿਰ ਭਾਰਤ ਬੁਲਾਇਆ ਅਤੇ ਕਿਹਾ ਕਿ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਦੋਵਾਂ ਨੂੰ ਵਿਆਹ ਕਰ ਲੈਣਾ ਚਾਹੀਦਾ ਹੈ, ਬਾਅਦ ‘ਚ ਪਰਿਵਾਰ ਆਪ ਹੀ ਰਾਜ਼ੀ ਹੋ ਜਾਵੇਗਾ। ਇਸ ਦੌਰਾਨ ਜੁਝਾਰ ਨੇ ਕਿਹਾ ਕਿ ਮੈਂ ਗਾਇਕ ਹਾਂ, ਇਸ ਲਈ ਉਹ ਲੋਕਾਂ ਦੇ ਸਾਹਮਣੇ ਦਿਖਾਵਾ ਕਰਕੇ ਵਿਆਹ ਨਹੀਂ ਕਰਨਾ ਚਾਹੁੰਦਾ।ਪ੍ਰੀਤੀ ਰਾਏ ਨੇ ਦੱਸਿਆ ਕਿ ਮੈਂ ਜੁਝਾਰ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਉਸ ਨਾਲ ਸਾਦਾ ਵਿਆਹ ਕਰਵਾ ਲਿਆ।ਜਿਸ ਦੀ ਫੋਟੋ ਉਸ ਕੋਲ ਹੈ, ਜਦਕਿ ਜੁਝਾਰ ਨੇ ਵਿਆਹ ਦੇ ਬਰਾਤ ਦੀ ਫੋਟੋ ਇਹ ਕਹਿ ਕੇ ਨਹੀਂ ਦਿੱਤੀ ਕਿ ਫੋਟੋ ਦਾ ਪ੍ਰਿੰਟ ਖਰਾਬ ਹੋ ਗਿਆ ਹੈ। ਦੋਵੇਂ ਵਿਆਹ ਤੋਂ 20 ਦਿਨਾਂ ਬਾਅਦ ਕੈਨੇਡਾ ਚਲੇ ਗਏ ਸਨ ਪਰ ਕੁਝ ਦਿਨਾਂ ਬਾਅਦ ਜੁਝਾਰ ਭਾਰਤ ਵਾਪਸ ਆ ਗਿਆ। ਭਾਰਤ ਵਿੱਚ ਕਾਰੋਬਾਰ ਕਰਨ ਲਈ ਉਸ ਨੇ 30 ਲੱਖ ਰੁਪਏ ਦਾ ਡਰਾਫਟ ਬਣਾ ਕੇ ਜੁਝਾਰ ਨੂੰ ਦੇ ਦਿੱਤਾ, ਜਿਸ ਤੋਂ ਬਾਅਦ ਉਹ ਅਤੇ ਜੁਝਾਰ ਕਪੂਰਥਲਾ ਰਹਿਣ ਲੱਗੇ। ਜਿੱਥੇ ਜੁਝਾਰ ਨੇ ਜਾਇਦਾਦ ਖਰੀਦਣ ਦੇ ਨਾਂਅ ‘ਤੇ ਉਸ ਨਾਲ ਪੈਸੇ ਦੀ ਠੱਗੀ ਮਾਰੀ।

ਇਹ ਵੀ ਪੜ੍ਹੋ-ਮਸ਼ਹੂਰ ਅਦਾਕਾਰਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਕਰੀਬੀ ਦਾ ਦਿਹਾਂਤ

ਔਰਤ ਨੇ ਕਿਹਾ ਕਿ ਜੁਝਾਰ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਅਤੇ ਕਿਹਾ ਕਿ ਬਹੁਤ ਸਾਰੇ ਪੰਜਾਬੀ ਗਾਇਕ ਹਨ ਜਿਨ੍ਹਾਂ ਵਿਰੁੱਧ ਬਲਾਤਕਾਰ ਦੇ ਮਾਮਲੇ ਦਰਜ ਹਨ। ਜੇ ਉਨ੍ਹਾਂ ਨੂੰ ਅੱਜ ਤੱਕ ਕੁਝ ਨਹੀਂ ਹੋਇਆ, ਤਾਂ ਤੁਸੀਂ ਮੇਰਾ ਕੀ ਕਰ ਸਕਦੇ ਹੋ? ਔਰਤ ਨੇ ਕਿਹਾ ਕਿ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਆਪਣੇ ਪੁੱਤਰ ਦੀ ਖ਼ਾਤਰ ਉਹ ਸੰਘਰਸ਼ ਕਰਨ ਲਈ ਤਿਆਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News