ਪੰਜ ਤੱਤਾਂ 'ਚ ਵਿਲੀਨ ਹੋਈ ਦਲਵਿੰਦਰ ਕੌਰ, ਪਤੀ ਨਛੱਤਰ ਗਿੱਲ ਤੇ ਪੁੱਤਰ ਮਨਵੀਰ ਸਿੰਘ ਰੋਏ ਭੁੱਬਾਂ ਮਾਰ (ਵੀਡੀਓ)

Wednesday, Nov 16, 2022 - 03:48 PM (IST)

ਪੰਜ ਤੱਤਾਂ 'ਚ ਵਿਲੀਨ ਹੋਈ ਦਲਵਿੰਦਰ ਕੌਰ, ਪਤੀ ਨਛੱਤਰ ਗਿੱਲ ਤੇ ਪੁੱਤਰ ਮਨਵੀਰ ਸਿੰਘ ਰੋਏ ਭੁੱਬਾਂ ਮਾਰ (ਵੀਡੀਓ)

ਜਲੰਧਰ (ਬਿਊਰੋ) : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮਵਰ ਗਾਇਕ ਨਛੱਤਰ ਗਿੱਲ ਦੀ ਪਤਨੀ ਦਲਵਿੰਦਰ ਕੌਰ ਦਾ ਅੰਤਿਮ ਸੰਸਕਾਰ ਅੱਜ ਫਗਵਾੜਾ ਦੇ ਬੰਗਾ ਰੋਡ ਸਥਿਤ ਸ਼ਮਸ਼ਾਨਘਾਟ ਵਿਚ ਕਰ ਦਿੱਤਾ ਗਿਆ। ਇਸ ਦੌਰਾਨ ਨਛੱਤਰ ਗਿੱਲ ਤੇ ਪੁੱਤਰ ਮਨਵੀਰ ਸਿੰਘ ਭੁੱਬਾਂ ਮਾਰ ਕੇ ਰੋ ਪਏ। ਦੱਸਿਆ ਜਾ ਰਿਹਾ ਹੈ ਕਿ ਦਲਵਿੰਦਰ ਕੌਰ ਕੈਂਸਰ ਪੀੜਤ ਸਨ। ਉਨ੍ਹਾਂ ਦੀ ਹਾਲਤ ਕਾਫ਼ੀ ਜ਼ਿਆਦਾ ਖ਼ਰਾਬ ਹੋ ਗਈ ਸੀ। 

ਦੱਸ ਦਈਏ ਕਿ ਨਛੱਤਰ ਗਿੱਲ ਦੀ ਪਤਨੀ ਦਾ ਬੀਤੀ ਸ਼ਾਮ ਦਿਹਾਂਤ ਹੋ ਗਿਆ ਸੀ। ਦਲਵਿੰਦਰ ਕੌਰ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ।

PunjabKesari

ਉਹ ਕੈਨੇਡਾ ਦੇ ਸ਼ਹਿਰ ਸਰੀ ਦੇ ਵਸਨੀਕ ਸਨ ਅਤੇ ਇਸ ਸਮੇਂ ਆਪਣੇ ਪੁੱਤਰ ਅਤੇ ਧੀ ਦੇ ਵਿਆਹ ਸਬੰਧੀ ਫਗਵਾੜਾ ਵਿਖੇ ਆਪਣੀ ਰਿਹਾਇਸ਼ 'ਤੇ ਪਰਿਵਾਰ ਸਮੇਤ ਆਏ ਹੋਏ ਸਨ। 

PunjabKesari

 ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ।


author

sunita

Content Editor

Related News