ਬੀ ਪਰਾਕ ਦੇ ਨਵਜੰਮੇ ਪੁੱਤ ਦੀ ਮੌਤ ਨੂੰ ਹੋਏ 6 ਮਹੀਨੇ, ਪਤੀ-ਪਤਨੀ ਨੇ ਸਾਂਝੀ ਕੀਤੀ ਭਾਵੁਕ ਪੋਸਟ, ਵੇਖ ਲੋਕਾਂ ਦੇ ਨਿਕਲੇ ਹੰਝੂ

Tuesday, Dec 13, 2022 - 01:03 PM (IST)

ਬੀ ਪਰਾਕ ਦੇ ਨਵਜੰਮੇ ਪੁੱਤ ਦੀ ਮੌਤ ਨੂੰ ਹੋਏ 6 ਮਹੀਨੇ, ਪਤੀ-ਪਤਨੀ ਨੇ ਸਾਂਝੀ ਕੀਤੀ ਭਾਵੁਕ ਪੋਸਟ, ਵੇਖ ਲੋਕਾਂ ਦੇ ਨਿਕਲੇ ਹੰਝੂ

ਜਲੰਧਰ (ਬਿਊਰੋ) : ਪੰਜਾਬੀ ਗਾਇਕ ਤੇ ਸੰਗੀਤਕਾਰ ਬੀ ਪਰਾਕ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਜੂਨ ਮਹੀਨੇ 'ਚ ਬੀ ਪਰਾਕ ਦੇ ਘਰ ਦੁੱਖਾਂ ਦਾ ਪਹਾੜ ਟੁੱਟਿਆ ਸੀ, ਜਦੋਂ ਗਾਇਕ ਦੇ ਨਵਜੰਮੇ ਬੱਚੇ ਦੀ ਮੌਤ ਹੋ ਗਈ ਸੀ। ਹਾਲ ਹੀ 'ਚ ਉਸ ਦੀ ਮੌਤ ਨੂੰ 6 ਮਹੀਨੇ ਪੂਰੇ ਹੋਏ ਹਨ। ਗਾਇਕ ਬੀ ਪਰਾਕ ਤੇ ਮੀਰਾ ਬਚਨ ਆਪਣੇ ਦੂਜੇ ਪੁੱਤਰ ਫਜ਼ਾ ਦੀ ਮੌਤ ਦੇ ਗਮ ਨੂੰ ਭੁਲਾ ਨਹੀਂ ਸਕੇ। ਉਨ੍ਹਾਂ ਦੇ ਪੁੱਤ ਦੀ ਮੌਤ ਨੂੰ 10 ਦਸੰਬਰ ਨੂੰ 6 ਮਹੀਨੇ ਹੋ ਗਏ ਹਨ। ਇਸ ਮੌਕੇ ਬੀ ਪਰਾਕ ਤੇ ਉਨ੍ਹਾਂ ਦੀ ਪਤਨੀ ਮੀਰਾ ਭਾਵੁਕ ਹੋ ਗਈ। ਦੋਵੇਂ ਪਤੀ ਪਤਨੀ ਨੇ ਸੋਸ਼ਲ ਮੀਡੀਆ 'ਤੇ ਇਮੋਸ਼ਨਲ ਪੋਸਟਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਰਹੀਆਂ ਹਨ। 

PunjabKesari

ਬੀ ਪਰਾਕ ਨੇ ਸੋਸ਼ਲ ਮੀਡੀਆ 'ਤੇ ਆਪਣੇ ਬੱਚੇ ਦੇ ਨਾਂ ਸੰਦੇਸ਼ ਲਿਖਿਆ, 'ਸਾਨੂੰ ਮੌਕਾ ਨਹੀਂ ਮਿਲਿਆ ਕਿ ਅਸੀਂ ਤੈਨੂੰ ਆਪਣੇ ਹੱਥਾਂ 'ਚ ਚੁੱਕਦੇ ਪਰ ਤੂੰ ਹਮੇਸ਼ਾ ਸਾਡੇ ਦਿਲਾਂ 'ਚ ਜ਼ਿੰਦਾ ਰਹੇਗਾ ਬੇਟੇ ਫਜ਼ਾ।'

PunjabKesari

ਉਥੇ ਹੀ ਮੀਰਾ ਬਚਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ, 'ਤੂੰ ਬਿਲਕੁਲ ਖਾਮੋਸ਼ੀ ਨਾਲ ਇਸ ਦੁਨੀਆ 'ਚ ਆਇਆ। ਤੂੰ ਸਭ ਤੋਂ ਸੁੰਦਰ ਤੇ ਪਰਫੈਕਟ ਸੀ। ਅੱਜ ਵੀ ਅਸੀਂ ਤੈਨੂੰ ਉਨ੍ਹਾਂ ਹੀ ਪਿਆਰ ਕਰਦੇ ਹਾਂ, ਉਨ੍ਹਾਂ ਹੀ ਯਾਦ ਕਰਦੇ ਹਾਂ ਤੇ ਹਮੇਸ਼ਾ ਕਰਦੇ ਰਹਾਂਗੇ। ਮੇਰੀ ਤੰਮਨਾ ਹੈ ਕਿ ਕਾਸ਼ ਤੂੰ ਮੇਰੇ ਕੋਲ ਹੁੰਦਾ, ਮੈਂ ਤੇਰੇ ਨਾਲ ਖੇਡਦੀ, ਤੇਰੀ ਖੁਸ਼ਬੂ ਨੂੰ ਮਹਿਸੂਸ ਕਰਦੀ। ਕਾਸ਼ ਮੈਂ ਤੈਨੂੰ ਗਲ ਨਾਲ ਲਾ ਪਾਉਂਦੀ। ਮੈਂ ਰੋਜ਼ ਖਿਆਲਾਂ 'ਚ ਤੇਰਾ ਚਿਹਰਾ ਦੇਖਦੀ ਹਾਂ। ਮੈਨੂੰ ਪਤਾ ਹੈ ਤੂੰ ਅਸਮਾਨ 'ਚ ਰਹਿੰਦਾ ਹੈ। ਕਿਸੇ ਦਿਨ ਤੇਰੇ ਨਾਲ ਜ਼ਰੂਰ ਮੁਲਾਕਾਤ ਹੋਵੇਗੀ। ਤੈਨੂੰ ਢੇਰ ਸਾਰਾ ਪਿਆਰ ਫਜ਼ਾ।'

ਦੱਸਣਯੋਗ ਹੈ ਕਿ 10 ਜੂਨ ਨੂੰ ਬੀ ਪਰਾਕ ਤੇ ਮੀਰਾ ਬਚਨ ਦੇ ਬੇਟੇ ਦੀ ਜਨਮ ਸਮੇਂ ਮੌਤ ਹੋ ਗਈ ਸੀ। ਬੀ ਪਰਾਕ ਨੇ ਹਾਲ ਹੀ 'ਮੋਹ' ਤੇ 'ਹਨੀਮੂਨ' ਵਰਗੀਆਂ ਫ਼ਿਲਮਾਂ 'ਚ ਨਾ ਮਿਊਜ਼ਿਕ ਦਿੱਤਾ ਸੀ ਸਗੋਂ ਗੀਤ ਵੀ ਗਾਏ ਸਨ, ਜਿਨ੍ਹਾਂ ਨੂੰ ਦਰਸ਼ਕਾਂ ਤੇ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ। 


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

sunita

Content Editor

Related News