ਮੰਨਤ ਨੂਰ ਤੇ ਯੁਵਰਾਜ ਹੰਸ ਨੇ ਨਵੇਂ ਪ੍ਰਾਜੈਕਟ ਦਾ ਕੀਤਾ ਐਲਾਨ, ਸਾਂਝੀ ਕੀਤੀ ਖ਼ੂਬਸੂਰਤ ਝਲਕ

Thursday, Aug 05, 2021 - 02:13 PM (IST)

ਮੰਨਤ ਨੂਰ ਤੇ ਯੁਵਰਾਜ ਹੰਸ ਨੇ ਨਵੇਂ ਪ੍ਰਾਜੈਕਟ ਦਾ ਕੀਤਾ ਐਲਾਨ, ਸਾਂਝੀ ਕੀਤੀ ਖ਼ੂਬਸੂਰਤ ਝਲਕ

ਚੰਡੀਗੜ੍ਹ (ਬਿਊਰੋ) : ਗਾਇਕਾ ਮੰਨਤ ਨੂਰ ਅਤੇ ਯੁਵਰਾਜ ਹੰਸ ਦੀ ਜੋੜੀ ਸਭ ਨੂੰ ਐਂਟਰਟੇਨ ਕਰਨ ਆ ਰਹੀ ਹੈ। ਮੰਨਤ ਨੂਰ ਆਪਣੀ ਆਵਾਜ਼ ਅਤੇ ਯੁਵਰਾਜ ਹੰਸ ਅਦਾਕਾਰੀ ਨਾਲ ਲੋਕਾਂ ਦੇ ਦਿਲ ਲੁੱਟਣਗੇ। ਪੰਜਾਬੀ ਗਾਇਕਾ ਮੰਨਤ ਨੂਰ ਦਾ ਅਗਲਾ ਗਾਣਾ 'ਮੇਰਾ ਮਾਹੀ' 6 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ 'ਚ ਯੁਵਰਾਜ ਹੰਸ ਫੀਚਰਿੰਗ ਕਰਦੇ ਹੋਏ ਨਜ਼ਰ ਆਉਣਗੇ। ਹਾਲਾਂਕਿ ਯੁਵਰਾਜ ਹੰਸ ਨੇ ਖ਼ੁਦ ਬਿਹਤਰੀਨ ਗਾਇਕ ਵੀ ਹਨ ਪਰ ਉਹ ਸਿਰਫ਼ ਇਸ ਗੀਤ 'ਚ ਅਦਾਕਾਰੀ ਕਰਦੇ ਹੀ ਦਿਖਾਈ ਦੇਣਗੇ।

 
 
 
 
 
 
 
 
 
 
 
 
 
 
 
 

A post shared by MANNAT NOOR (@mannatnoormusic)


ਗੀਤ ਦਾ ਟੀਜ਼ਰ ਬੀਤੇ ਦਿਨ ਰਿਲੀਜ਼ ਹੋ ਚੁੱਕਿਆ ਹੈ। ਮੰਨਤ ਨੂਰ ਤੇ ਯੁਵਰਾਜ ਹੰਸ ਦਾ ਇਕੱਠਿਆਂ ਇਹ ਪਹਿਲਾ ਪ੍ਰੋਜੈਕਟ ਹੈ। ਰੋਮਾਂਟਿਕ ਗੀਤ ਨੂੰ ਗੁਰਨੀਤ ਦੋਸਾਂਝ ਨੇ ਲਿਖਿਆ ਹੈ। ਇਸ ਦਾ ਮਿਊਜ਼ਿਕ ਦੇਸੀ ਕਰਿਊ ਨੇ ਤਿਆਰ ਕੀਤਾ ਹੈ। ਦੇਸੀ ਕਰਿਊ ਪੰਜਾਬ ਦੇ ਮਸ਼ਹੂਰ ਸੰਗੀਤਕਾਰਾਂ 'ਚੋ ਇੱਕ ਹਨ।

 
 
 
 
 
 
 
 
 
 
 
 
 
 
 
 

A post shared by MANNAT NOOR (@mannatnoormusic)


ਮੰਨਤ ਨੂਰ ਨੇ 'ਲੌਂਗ ਲਾਚੀ' ਗੀਤ ਨਾਲ ਇੰਡਸਟਰੀ 'ਚ ਪਛਾਣ ਬਣਾਈ ਸੀ। ਇਸ ਗੀਤ ਨੇ ਇੰਡੀਆ 'ਚ ਸਭ ਤੋਂ ਪਹਿਲਾ Youtube 'ਤੇ 1 ਬਿਲੀਅਨ ਤੋਂ ਵੱਧ ਵਿਊਜ਼ ਪਾਰ ਕੀਤੇ ਸੀ। ਇਸ ਦੀ ਇੱਕ ਵਜ੍ਹਾ ਮੰਨਤ ਨੂਰ ਦੀ ਖੂਬਸੂਰਤ ਆਵਾਜ਼ ਵੀ ਸੀ। ਹੁਣ ਉਮੀਦ ਹੈ ਕਿ 'ਮੇਰਾ ਮਾਹੀ' ਗੀਤ ਵੀ ਮੰਨਤ ਨੂਰ ਦੇ ਪਿਛਲੇ ਰਿਕਾਰਡ ਦਾ ਮੁਕਾਬਲਾ ਕਰੇਗਾ।


author

sunita

Content Editor

Related News