ਗਾਇਕ ਮਨਕੀਰਤ ਔਲਖ ਦੇ ਮੂੰਹ 'ਤੇ ਲੱਗੀਆਂ ਸੱਟਾਂ, ਵੀਡੀਓ ਵੇਖ ਪ੍ਰੇਸ਼ਾਨ ਹੋਏ ਲੋਕ

Wednesday, Mar 20, 2024 - 12:01 PM (IST)

ਗਾਇਕ ਮਨਕੀਰਤ ਔਲਖ ਦੇ ਮੂੰਹ 'ਤੇ ਲੱਗੀਆਂ ਸੱਟਾਂ, ਵੀਡੀਓ ਵੇਖ ਪ੍ਰੇਸ਼ਾਨ ਹੋਏ ਲੋਕ

ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕ ਮਨਕਿਰਤ ਔਲਖ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਜ਼ਖਮੀ ਹਾਲਤ 'ਚ ਨਜ਼ਰ ਆ ਰਹੇ ਹਨ। ਮਨਕੀਰਤ ਨੂੰ ਇਸ ਹਾਲਤ ਨੂੰ ਵੇਖ ਕੇ ਫੈਨਸ ਵੀ ਪ੍ਰੇਸ਼ਾਨ ਹੋ ਗਏ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਨਕੀਰਤ ਦੀ ਅੱਖ ਕੋਲ ਸੱਟ ਲੱਗੀ ਹੋਈ ਹੈ ਅਤੇ ਖੂਨ ਵੀ ਵੱਗ ਰਿਹਾ ਹੈ। 

PunjabKesari

ਦੱਸ ਦਈਏ ਕਿ ਇਸ ਵੀਡੀਓ ਨੂੰ ਮਨਕੀਰਤ ਔਲਖ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ। ਇਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ 'ਯੂਪੀ'। ਇਸ ਦੇ ਨਾਲ ਹੀ ਗਾਇਕ ਨੇ ਹਾਸੇ ਅਤੇ ਰੋਣ ਵਾਲੇ ਇਮੋਜ਼ੀ ਵੀ ਪੋਸਟ ਕੀਤੇ ਹਨ। ਮਨਕੀਰਤ ਔਲਖ ਦੀ ਇਸ ਤਰ੍ਹਾਂ ਦੀ ਹਾਲਤ ਵੇਖ ਕੇ ਫੈਨਜ਼ ਪ੍ਰੇਸ਼ਾਨ ਹੋ ਕੁਮੈਂਟਸ ਕਰਕੇ ਉਨ੍ਹਾਂ ਦਾ ਹਾਲ ਪੁੱਛ ਰਹੇ ਹਨ ਪਰ ਮਨਕੀਰਤ ਔਲਖ ਦੀ ਹਾਲਤ ਵੇਖ ਕੇ ਲੱਗਦਾ ਹੈ ਕਿ ਉਹ ਕਿਸੇ ਪ੍ਰੋਜੈਕਟ ‘ਚ ਕੰਮ ਕਰ ਰਹੇ ਹਨ, ਜਿਸ ਦਾ ਇਹ ਵੀਡੀਓ ਹਿੱਸਾ ਹੋ ਸਕਦਾ ਹੈ। 

ਮਨਕੀਰਤ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ, ਜਿਨ੍ਹਾਂ ‘ਚ 'ਅੱਠ ਰਫਲਾਂ', 'ਕੋਕਾ', 'ਗੈਂਗਲੈਂਡ', 'ਜੇਲ੍ਹ', 'ਭਾਬੀ' ਸਣੇ ਕਈ ਹੋਰ ਗੀਤ ਸ਼ਾਮਲ ਹਨ। ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।  ਮਨਕੀਰਤ ਜਲਦ ਹੀ ਇੱਕ ਫ਼ਿਲਮ ‘ਚ ਵੀ ਨਜ਼ਰ ਆਉਣਗੇ, ਜਿਸ ਦਾ ਐਲਾਨ ਉਨ੍ਹਾਂ ਨੇ ਕਈ ਮਹੀਨੇ ਪਹਿਲਾਂ ਕੀਤਾ ਸੀ।

PunjabKesari


author

sunita

Content Editor

Related News