ਹੁਣ ਗਾਇਕਾ ਕੌਰ ਬੀ ਦਾ ਇਸ ਵੈਲੀ ਗੱਭਰੂ ''ਤੇ ਆਇਆ ਦਿਲ (ਵੀਡੀਓ)

Thursday, Dec 09, 2021 - 01:29 PM (IST)

ਹੁਣ ਗਾਇਕਾ ਕੌਰ ਬੀ ਦਾ ਇਸ ਵੈਲੀ ਗੱਭਰੂ ''ਤੇ ਆਇਆ ਦਿਲ (ਵੀਡੀਓ)

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕਾ ਕੌਰ ਬੀ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਰਹੀ ਹੈ। ਕੌਰ ਬੀ ਅਤੇ ਦਿਲਪ੍ਰੀਤ ਢਿੱਲੋਂ  ਦਾ ਨਵਾਂ ਗੀਤ 'ਕੰਮ ਵੈਲੀਆਂ ਵਾਲੇ' ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੇ ਬੋਲ ਸੁੱਖ ਸੰਧੂ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਦਾ ਸੰਗੀਤ 'ਬੀਟ ਇੰਸਪੈਕਟਰ' ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੀ ਫੀਚਰਿੰਗ 'ਚ ਗਾਇਕਾ ਕੌਰ ਬੀ ਅਤੇ ਦਿਲਪ੍ਰੀਤ ਢਿੱਲੋਂ ਨਜ਼ਰ ਆ ਰਹੇ ਹਨ। ਇਸ ਗੀਤ 'ਚ ਕੌਰ ਬੀ ਨੇ ਵੈਲੀਆਂ ਦੀ ਗੱਲ ਕੀਤੀ ਹੈ।

ਦੱਸ ਦਈਏ ਕਿ ਗੀਤ 'ਕੰਮ ਵੈਲੀਆਂ ਵਾਲੇ' 'ਚ ਕੌਰ ਬੀ ਨੇ ਇੱਕ ਅਜਿਹੇ ਵੈਲੀ ਗੱਭਰੂ ਦੀ ਗੱਲ ਕੀਤੀ ਹੈ, ਜਿਸ ਦੇ ਕੰਮਾਂ ਤੋਂ ਮੁਟਿਆਰ ਕਾਫ਼ੀ ਪਰੇਸ਼ਾਨ ਰਹਿੰਦੀ ਹੈ ਕਿਉਂਕਿ ਇਹ ਗੱਭਰੂ ਮੁਟਿਆਰ ਨੂੰ ਇੰਨਾਂ ਕੁ ਜ਼ਿਆਦਾ ਪਸੰਦ ਹੈ ਕਿ ਉਹ ਉਸ ਨੂੰ ਛੱਡ ਵੀ ਨਹੀਂ ਸਕਦੀ। ਕੌਰ ਬੀ ਅਤੇ ਦਿਲਪ੍ਰੀਤ ਢਿੱਲੋਂ ਦੇ ਇਸ ਗੀਤ ਨੂੰ ਸਰੋਤਿਆਂ ਵਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ। 

ਕੌਰ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ। ਇਸ ਤੋਂ ਇਲਾਵਾ ਦਿਲਪ੍ਰੀਤ ਢਿੱਲੋਂ ਵੀ ਆਪਣੇ ਵੱਖਰੇ ਅੰਦਾਜ਼ ਦੇ ਗੀਤਾਂ ਦੇ ਲਈ ਜਾਣੇ ਜਾਂਦੇ ਹਨ। ਦੋਵਾਂ ਦੀ ਕੈਮਿਸਟਰੀ ਸਰੋਤਿਆਂ ਨੂੰ ਵੀ ਵਧੀਆ ਲੱਗ ਰਹੀ ਹੈ। ਦਿਲਪ੍ਰੀਤ ਢਿੱਲੋਂ ਨੇ ਹੁਣ ਤੱਕ ਕਈ ਗੀਤ ਇੰਡਸਟਰੀ ਨੂੰ ਦਿੱਤੇ ਹਨ। ਦਿਲਪ੍ਰੀਤ ਢਿੱਲੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫ਼ੀ ਚਰਚਾ 'ਚ ਰਹੇ ਸਨ ਪਰ ਹੁਣ ਉਨ੍ਹਾਂ ਦੀ ਜ਼ਿੰਦਗੀ ਹੌਲੀ-ਹੌਲੀ ਪਟੜੀ 'ਤੇ ਆ ਰਹੀ ਹੈ।

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News